

ਤੋਰ ਕੁਆਰੀ ਦੀ,
ਜਿਵੇਂ ਨਾਗ ਮੇਲ੍ਹਦਾ ਜਾਵੇ।
ਸ਼ਿੰਗਾਰ ਕਰਨਾ ਜਨਾਨੀਆਂ ਦੀ ਕਮਜ਼ੋਰੀ ਰਿਹਾ ਹੈ ਅਤੇ ਹੁਣ ਵੀ ਹੈ। ਹਰ ਜਨਾਨੀ ਤੇ ਹਰ ਕੀਤਾ ਸ਼ਿੰਗਾਰ ਜਚਦਾ ਵੀ ਨਹੀਂ ਹੁੰਦਾ। ਕਈਆਂ ਨੂੰ ਆਪਣੇ ਕੀਤੇ ਸ਼ਿੰਗਾਰ ਦਾ ਵਿਖਾਵਾ ਕਰਨ ਲਈ ਆਪਣੀ ਤੋਰ ਦਾ ਹੀ ਸਹਾਰਾ ਲੈਣਾ ਪੈਂਦਾ ਸੀ-
ਗੋਰੀ ਦੇ ਪੈਰੀਂ ਕੱਢਵਾਂ ਜੋੜਾ,
ਤੁਰਦੀ ਏ ਪੱਬ ਮਰੋੜ ਕੇ।
ਜੁੱਤੀ ਨੂੰ ਕਈ ਇਲਾਕਿਆਂ ਵਿਚ ਜੋੜਾ ਵੀ ਕਿਹਾ ਜਾਂਦਾ ਸੀ/ਹੈ।
ਉਨ੍ਹਾਂ ਸਮਿਆਂ ਵਿਚ ਉਗੜੇ-ਦੁਗੜੇ, ਉੱਚੇ-ਨੀਵੇਂ ਰਾਹ ਹੁੰਦੇ ਸਨ। ਰਾਹ ਕਾਹਦੇ ਹੁੰਦੇ ਸਨ, ਪਗਡੰਡੀਆਂ ਹੁੰਦੀਆਂ ਸਨ। ਇਹ ਉਹ ਸਮਾਂ ਸੀ ਜਦ ਰਿਆਸਤੀ ਰਾਜ ਹੁੰਦੇ ਸਨ। ਰਿਆਸਤਾਂ ਦੇ ਰਾਜੇ, ਮਹਾਰਾਜੇ ਰਿਆਸਤਾਂ ਦੇ ਲੋਕਾਂ ਦੀ ਭਲਾਈ ਤੇ ਤਰੱਕੀ ਦੀ ਕੋਈ ਪਰਵਾਹ ਨਹੀਂ ਕਰਦੇ ਸਨ। ਉਹ ਤਾਂ ਆਪਣੀ ਐਸ਼ਪ੍ਰਸਤੀ ਵਿਚ ਹੀ ਲੱਗੇ ਰਹਿੰਦੇ ਸਨ। ਜਦ ਖੇਤੀ ਵਿਚ ਬਲਦਾਂ ਦੇ ਨਾਲ ਨਾਲ ਬੋਤਿਆਂ ਦੀ ਵਰਤੋਂ ਹੋਣ ਲੱਗੀ, ਉਸ ਸਮੇਂ ਬੋਤਿਆਂ ਨੂੰ ਖੇਤੀ ਦੇ ਕੰਮ ਦੇ ਨਾਲ ਨਾਲ ਆਵਾਜਾਈ ਲਈ ਵੀ ਵਰਤਿਆ ਜਾਣ ਲੱਗਿਆ। ਕਈ ਇਲਾਕਿਆਂ ਵਿਚ ਬੋਤਿਆਂ ਨੂੰ ਊਠ ਵੀ ਕਹਿੰਦੇ ਸਨ। ਉਨ੍ਹਾਂ ਸਮਿਆਂ ਵਿਚ ਘੋੜੀਆਂ ਤਾਂ ਚੰਗੇ ਪੈਸੇ ਵਾਲੇ ਪਰਿਵਾਰਾਂ ਦੀਆਂ ਹੀ ਰੱਖੀਆਂ ਹੁੰਦੀਆਂ ਸਨ।
ਘੋੜੀਆਂ ਘਰ ਸੁਲਤਾਨਾਂ,
ਮੱਝੀਆਂ ਘਰ ਵਰਿਆਮਾਂ।
ਲਾੜਾ ਉਨ੍ਹਾਂ ਸਮਿਆਂ ਵਿਚ ਘੋੜੀ ਤੇ ਬੈਠ ਕੇ ਹੀ ਵਿਆਹੁਣ ਜਾਂਦਾ ਸੀ। ਜੇਕਰ ਲਾੜੇ ਦੇ ਪਰਿਵਾਰ ਕੋਲ ਆਪਣੀ ਘੋੜੀ ਨਹੀਂ ਹੁੰਦੀ ਸੀ ਤਾਂ ਪਿੰਡ ਵਿਚ ਜਿਸ ਪਰਿਵਾਰ ਕੋਲ ਘੋੜੀ ਹੁੰਦੀ ਸੀ, ਉਸ ਤੋਂ ਮੰਗ ਕੇ ਕੰਮ ਸਾਰ ਲੈਂਦੇ ਸਨ। ਉਨ੍ਹਾਂ ਸਮਿਆਂ ਵਿਚ ਲੋਕਾਂ ਦਾ ਆਪਸ ਵਿਚ ਪ੍ਰੇਮ ਪਿਆਰ ਬਹੁਤ ਸੀ। ਇਕ ਦੂਜੇ ਦੀ ਮੱਦਦ ਕਰਦੇ ਸਨ। ਉਸ ਸਮੇਂ ਦਾ ਘੋੜੀ ਚੜ੍ਹਣ ਸਬੰਧੀ ਗੀਤ ਹੈ –
ਜੇ ਤੂੰ ਚੜਿਉਂ ਘੋੜੀ ਵੇ,
ਤੇਰੇ ਨਾਲ ਭਰਾਵਾਂ ਦੀ ਜੋੜੀ ਵੇ,
ਚੜ੍ਹ ਜਾਏ ਨੀ ਮਾਂ ਦਾ ਲਾਡਲਾ,
ਵੇਲਾਂ ਦਿੰਦੀ ਮਾਂ।
ਘੋੜੀ ਤੇ ਸਵਾਰੀ ਕਰਨ ਲਈ ਕਾਠੀ ਪਾਈ ਜਾਂਦੀ ਸੀ। ਘੋੜੀ ਨੂੰ ਕੰਟਰੋਲ