

ਸਾਡੇ ਧਰੇ ਮੁਕਲਾਵੇ ਛੱਡ ਜਾਣਗੇ।
ਫੇਰ ਤਾਂਗੇ/ਯੱਕੇ ਜਾਣ ਆਉਣ ਲਈ ਵਰਤੇ ਜਾਣ ਲੱਗੇ। ਬੱਤਿਆਂ ਦੀ ਸਵਾਰੀ ਦੇ ਨਾਲ ਨਾਲ ਇਨ੍ਹਾਂ ਦੀ ਵਰਤੋਂ ਹੋਣ ਲੱਗੀ-
ਬੋਤਾ ਛੱਡ ਕੇ ਯੱਕੇ ਤੇ ਚੜ੍ਹਦੀ,
ਬੰਤੋ ਸ਼ੁਕੀਨ ਹੋ ਗਈ।
ਸਾਈਕਲ ਦੀ ਕਾਢ ਨਿਕਲਣ ਤੇ ਸਾਈਕਲਾਂ ਨੂੰ ਆਵਾਜਾਈ ਲਈ ਵਰਤਿਆ ਜਾਣ ਲੱਗਿਆ। ਫੇਰ ਦੇਸ਼ ਆਜ਼ਾਦ ਹੋ ਗਿਆ। ਪਿੰਡਾਂ ਵਿਚ ਮੁਰੱਬੇਬੰਦੀ ਹੋਣ ਨਾਲ ਪਿੰਡਾਂ ਦੇ ਰਾਹ ਸਿੱਧੇ ਤੇ ਸਾਫ਼ ਸੁਥਰੇ ਬਣ ਗਏ। ਸਵਾਰੀ ਲਈ ਬੋਤਿਆਂ ਦੀ ਥਾਂ ਤਾਂਗਿਆਂ ਸਾਈਕਲਾਂ ਨੇ ਲੈ ਲਈ। ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਸੜਕਾਂ ਤੇ ਲਿੰਕ ਸੜਕਾਂ ਬਣ ਗਈਆਂ। ਫੇਰ ਸਾਈਕਲ ਘਰ ਘਰ ਦੀ ਸਵਾਰੀ ਬਣ ਗਿਆ। ਸਾਈਕਲ ਸਬੰਧੀ ਲੋਕ ਗੀਤ ਹੈ –
ਨੀ ਬਹਿ ਜਾ ਮੇਰੇ ਸਾਈਕਲ 'ਤੇ
ਮੈਂ ਟੱਲੀਆਂ ਵਜਾਉਂਦਾ ਜਾਊਂ।
ਹੁਣ ਬੋਤੇ ਦੀ ਖੇਤੀ ਵਿਚ ਅਤੇ ਸਵਾਰੀ ਲਈ ਵਰਤੋਂ ਤਕਰੀਬਨ ਬੰਦ ਹੋ ਗਈ ਹੈ। ਖੇਤੀ ਦਾ ਸਾਰਾ ਮਸ਼ੀਨੀਕਰਨ ਹੋ ਗਿਆ ਹੈ। ਹੁਣ ਸਾਰੇ ਪੰਜਾਬ ਵਿਚ ਸਿਵਾਏ ਅਬੋਹਰ ਸਾਈਡ ਦੇ ਕਿਤੇ ਵੀ ਤੁਹਾਨੂੰ ਬੇਤਾ ਨਜ਼ਰ ਨਹੀਂ ਆਵੇਗਾ। ਸਾਈਕਲਾਂ ਦੀ ਥਾਂ ਹੁਣ ਸਕੂਟਰਾਂ ਅਤੇ ਮੋਟਰ ਸਾਈਕਲਾਂ ਨੇ ਲੈ ਲਈ ਹੈ। ਪਿੰਡ ਪਿੰਡ ਬਸਾਂ ਅਤੇ ਮਿੰਨੀ ਬਸਾਂ ਜਾਂਦੀਆਂ ਹਨ। ਪੈਸੇ ਵਾਲੇ ਪਰਿਵਾਰਾਂ ਕੋਲ ਆਪਣੀਆਂ ਕਾਰਾਂ ਹਨ।
ਜਿਥੇ ਪਹਿਲਾਂ ਹਰ ਥਾਂ ਤੁਰ ਕੇ ਜਾਣਾ ਪੈਂਦਾ ਸੀ, ਦਿਨ, ਹਫ਼ਤੇ ਅਤੇ ਮਹੀਨਿਆਂ ਵਿਚ ਸਫ਼ਰ ਤਹਿ ਹੁੰਦੇ ਸਨ, ਉਥੇ ਹੁਣ ਸਫ਼ਰ ਮਿੰਟਾਂ, ਘੰਟਿਆਂ ਅਤੇ ਦਿਨਾਂ ਦਾ ਹੀ ਰਹਿ ਗਿਆ ਹੈ। ਮਸ਼ੀਨੀਕਰਨ ਨੇ ਦੂਰੀਆਂ ਬਹੁਤ ਘਟਾ ਦਿੱਤੀਆਂ ਹਨ। ਪਰ ਲੋਕਾਂ ਦੀਆਂ ਪ੍ਰੇਸ਼ਾਨੀਆਂ ਬਹੁਤ ਵਧਾ ਦਿੱਤੀਆਂ ਹਨ। ਅਸੀਂ ਤੁਰਨਾ ਛੱਡ ਦਿੱਤਾ ਹੈ, ਜਿਸ ਦਾ ਅਸਰ ਹਰ ਇਕ ਦੀ ਸਿਹਤ ਤੇ ਹੈ। ਅੱਜ ਡਾਕਟਰ ਫੇਰ ਹਰ ਇਕ ਨੂੰ ਤੁਰਨ ਦੀ, ਸੈਰ ਕਰਨ ਦੀ ਸਿਫ਼ਾਰਸ਼ ਕਰਦੇ ਹਨ।
ਸਿਆਣੇ ਤਾਂ ਪਹਿਲਾਂ ਹੀ ਕਹਿ ਗਏ ਹਨ 'ਤੁਰਨਾ ਜ਼ਿੰਦਗੀ ਹੈ।"
0
ਗੱਡਾ
ਕਿਸੇ ਸਮੇਂ ਗੱਡਾ ਜ਼ਿਮੀਂਦਾਰਾਂ ਦੀ ਬਹੁ-ਮੰਤਵੀ ਖੇਤੀ ਮਸ਼ੀਨਰੀ ਹੁੰਦਾ ਸੀ। ਕਹਾਵਤ ਹੈ ਕਿ 'ਜੱਟ ਸੁਹਾਗੇ ਤੇ ਚੜ੍ਹਿਆ ਮਾਣ ਨਹੀਂ ਹੁੰਦਾ। ਜੇਕਰ ਗੱਡੇ ਤੇ ਚੜ੍ਹਿਆ ਹੁੰਦਾ ਸੀ ਤਾਂ ਉਹ ਕਿਸੇ ਟੁੰਡੀਲਾਟ ਦੀ ਪ੍ਰਵਾਹ ਨਹੀਂ ਕਰਦਾ ਸੀ। ਸੁਹਾਗੇ