Back ArrowLogo
Info
Profile

ਤੇ ਚੜ੍ਹੇ ਜੱਟ ਨੂੰ ਤਾਂ ਬਲਦਾਂ ਦੀਆਂ ਖੁੱਚਾਂ ਨਾਲ ਨਵੇਂ ਵਾਹੇ ਵਾਹਣ ਵਿਚੋਂ ਉਠੀ ਮਿੱਟੀ ਦੀ ਧੂੜ ਦਾ ਸਾਹਮਣਾ ਕਰਨਾ ਪੈਂਦਾ ਸੀ। ਆਪਣੇ ਆਪ ਦਾ ਬੈਲੈਂਸ ਰੱਖ ਕੇ ਸੁਹਾਗੇ ਤੇ ਖੜਿਆ ਜਾ ਸਕਦਾ ਸੀ। ਜਦ ਕਿ ਗੱਡੇ ਵਿਚ ਜੱਟ ਨੂੰ ਨਾ ਤਾਂ ਮਿੱਟੀ ਦੀ ਧੂੜ ਦੀ ਪ੍ਰੇਸ਼ਾਨੀ ਸਹਿਣੀ ਪੈਂਦੀ ਸੀ ਅਤੇ ਨਾ ਹੀ ਆਪਣੇ ਸਰੀਰ ਦਾ ਬੈਲੇਂਸ ਰੱਖਦਾ ਪੈਂਦਾ ਸੀ। ਇਸ ਲਈ ਗੱਡੇ ਦੀ ਵਰਤੋਂ ਉੱਤਮ ਮੰਨੀ ਜਾਂਦੀ ਸੀ।

ਗੱਡੇ ਦੀ ਕਾਢ ਨਿਕਲਣ ਤੋਂ ਪਹਿਲਾਂ ਕਣਕ, ਛੋਲੇ, ਜੌਂ, ਸਰ੍ਹੋਂ, ਮੋਠ, ਮੂੰਗੀ ਆਦਿ ਦੀਆਂ ਖਲ੍ਹੀਆਂ ਵਿਚ ਲੱਗੀਆਂ ਫ਼ਸਲਾਂ ਨੂੰ ਪਿੜ ਵਿਚ ਢੋਣ ਲਈ ਮੰਜਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਅੱਜ ਦੀ ਪੀੜ੍ਹੀ ਮੇਰੇ ਏਸ ਲਿਖੇ ਤੇ ਵਿਸ਼ਵਾਸ ਨਹੀਂ ਕਰੇਗੀ। ਪਰ ਇਹ ਅਸਲੀਅਤ ਸੀ। ਪਹਿਲੇ ਸਮਿਆਂ ਵਿਚ ਥੋੜ੍ਹੀਆਂ ਥੋੜ੍ਹੀਆਂ ਜ਼ਮੀਨਾਂ ਹੀ ਆਬਾਦ ਹੁੰਦੀਆਂ ਹਨ। ਬਾਕੀ ਜ਼ਮੀਨਾਂ ਗ਼ੈਰ ਆਬਾਦ ਪਈਆਂ ਸਨ। ਖੇਤੀ ਸਾਰੀ ਦੀ ਸਾਰੀ ਬਾਰਸ਼ਾਂ ਤੇ ਨਿਰਭਰ ਸੀ। ਏਸ ਲਈ ਥੋੜ੍ਹੀ ਜਿਹੀ ਫ਼ਸਲ ਹੀ ਹੁੰਦੀ ਸੀ, ਜਿਹੜੀ ਮੰਜਿਆਂ ਨਾਲ ਪਿੜ ਵਿਚ ਢੋਈ ਜਾਂਦੀ ਸੀ।

Page Image

ਲਓ, ਹੁਣ ਮੈਂ ਤੁਹਾਨੂੰ ਮੰਜਿਆਂ ਨਾਲ ਫ਼ਸਲ ਕਿਵੇਂ ਢੋਂਦੇ ਸਨ, ਉਹ ਦੱਸਦਾ ਹਾਂ। ਲਾਣ ਢੋਣ ਲਈ ਵੱਡਾ ਸਾਰਾ ਮੰਜਾ ਬਣਾਇਆ ਹੁੰਦਾ ਸੀ। ਮੰਜੇ ਨੂੰ ਪੁੱਠਾ ਕਰਕੇ ਧਰਤੀ ਤੇ ਰੱਖ ਲੈਂਦੇ ਸਨ। ਫੇਰ ਮੰਜੇ ਦੇ ਚਾਰੇ ਪਾਵਿਆਂ ਦੇ ਵਿਚਕਾਰ ਜਿਹੜੀ ਫ਼ਸਲ ਪਿੜ੍ਹ ਵਿਚ ਢੋਣੀ ਹੁੰਦੀ ਸੀ, ਉਸ ਦੇ ਲਾਣ ਨੂੰ ਰੱਖਿਆ ਜਾਂਦਾ ਸੀ। ਮੰਜੇ ਨੂੰ ਲਾਣ ਨਾਲ ਕਾਫ਼ੀ ਉਪਰ ਤੱਕ ਭਰ ਲੈਂਦੇ ਸਨ। ਫੇਰ ਏਸ ਲਾਣ ਨੂੰ ਰੱਸਿਆਂ ਨਾਲ ਮੰਜੇ ਨਾਲ ਚੰਗੀ ਤਰ੍ਹਾਂ ਕਸਕੇ ਬੰਨ੍ਹਿਆ ਜਾਂਦਾ ਸੀ। ਦੋ ਆਦਮੀ ਮੰਜੇ ਨੂੰ ਧਰਤੀ ਤੋਂ ਚੱਕ ਕੇ ਸੇਰਵਿਆਂ ਵਾਲੇ ਪਾਸਿਆਂ ਤੋਂ ਆਪਣੇ ਸਿਰ ਉਪਰ ਰੱਖ ਲੈਂਦੇ ਸਨ। ਜਿਥੇ ਪਿੜ੍ਹ ਪਾਇਆ ਹੁੰਦਾ ਸੀ, ਉਥੇ ਲੈ ਜਾਂਦੇ ਸਨ। ਏਸ ਤਰ੍ਹਾਂ ਮੰਜਿਆਂ ਨਾਲ ਲਾਣ ਢੋਇਆ ਜਾਂਦਾ ਸੀ। ਜਾਂਦੇ ਜਾਂਦੇ ਛੜਿਆਂ ਦੇ ਮੰਜੇ ਬਾਰੇ ਇਕ ਟੱਪਾ ਵੀ ਸੁਣਦੇ ਜਾਓ-

85 / 361
Previous
Next