Back ArrowLogo
Info
Profile

ਗੱਡੇ ਭਰ ਕੇ ਕਪਾਹ ਦੇ ਵੇਚੇ,

ਮਲ ਮਲ ਗਜ਼ ਨਾ ਮਿਲੀ।

ਜਿਸ ਤਰ੍ਹਾਂ ਬੁੜਾ ਹੋਇਆ ਬਲਦ ਖੇਤੀ ਦੇ ਕੰਮਾਂ ਵਿਚ ਕੰਮ ਦੇਣੋਂ ਹਟ ਜਾਂਦਾ ਸੀ, ਇਸੇ ਤਰ੍ਹਾਂ ਹੀ ਗੱਡੇ ਨੂੰ ਵਰਤ ਵਰਤ ਕੇ ਜਦ ਗੱਡੇ ਦੀ ਹਾਲਤ ਮਾੜੀ ਹੋ ਜਾਂਦੀ ਸੀ, ਉਸ ਦੀ ਮੁਰੰਮਤ ਤੇ ਜ਼ਿਆਦਾ ਖ਼ਰਚ ਆਉਣ ਲੱਗ ਜਾਂਦਾ ਸੀ, ਉਸ ਸਮੇਂ ਕਿਹਾ ਜਾਂਦਾ ਸੀ-

ਬੁੱਢਾ ਢੱਗਾ, ਪੁਰਾਣਾ ਗੱਡਾ,

ਜਦ ਕਦ ਖਾਏ, ਖਸਮ ਦਾ ਹੱਡਾ।

ਉਨ੍ਹਾਂ ਸਮਿਆਂ ਵਿਚ ਪਿਉ ਦੀ ਜਾਇਦਾਦ ਵਿਚੋਂ ਕੁੜੀਆਂ ਨੂੰ ਹਿੱਸਾ ਨਹੀਂ ਹੁੰਦਾ ਸੀ। ਇਸ ਲਈ ਕਈ ਸਰਦੇ, ਪੁੱਜਦੇ ਪਰਿਵਾਰ ਆਪਣੀ ਭੈਣ ਦੇ ਸਹੁਰੇ ਘਰ ਦੀ ਮਾੜੀ ਆਰਥਿਕ ਹਾਲਤ ਵੇਖ ਕੇ ਖੇਤੀ ਵਿਚ ਮੱਦਦ ਕਰਨ ਲਈ ਬਲਦਾਂ ਦੀ ਜੋੜੀ ਦੇ ਦਿੰਦੇ ਸਨ। ਕਈ ਪਰਿਵਾਰ ਬਲਦਾਂ ਦੀ ਜੋੜੀ ਦੇ ਨਾਲ ਗੱਡਾ ਵੀ ਦੇ ਦਿੰਦੇ ਸਨ। ਉਨ੍ਹਾਂ ਸਮਿਆਂ ਵਿਚ ਵਿਆਹੀਆਂ ਹੋਈਆਂ ਲੜਕੀਆਂ, ਭੈਣਾਂ ਦੀਆਂ ਘਰੇਲੂ ਅਤੇ ਖੇਤੀ ਦੀਆਂ ਮੰਗਾਂ ਪੂਰੀਆਂ ਕਰਨ ਨੂੰ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ, ਧਰਮ ਸਮਝਿਆ ਜਾਂਦਾ ਸੀ।

ਵੀਰ ਮੇਰੇ ਧਰਮੀ ਨੇ,

ਸਣੇ ਬਲਦ ਗੱਡਾ ਪੁੰਨ ਕੀਤਾ।

ਹਰ ਪਰਿਵਾਰ ਨੇ ਕਿਸੇ ਨਾ ਕਿਸੇ ਸਮੇਂ ਆ ਕੇ ਅੱਡ ਹੋਣਾ ਹੁੰਦਾ ਸੀ। ਇਸ ਲਈ ਜਿਸ ਦੇ ਹਿੱਸੇ ਗੱਡਾ ਨਹੀਂ ਆਉਂਦਾ ਸੀ, ਉਹ ਆਪਣੇ ਬਾਬਲ ਤੋਂ ਗੱਡੇ ਦੀ ਮੰਗ ਕਰ ਲੈਂਦੀਆਂ ਸਨ-

ਇਕ ਗੱਡਾ ਲੈ ਦੇ,

ਲੈ ਦੇ ਬਲਦਾਂ ਦੀ ਜੋੜੀ।

ਬਾਪੂ ਵੇ! ਮੈਂ ਅੱਡ ਹੁੰਦੀ ਆਂ।

ਹੁਣ ਵਾਲੀ ਪੀੜ੍ਹੀ ਨੇ ਤਾਂ ਗੱਡਾ ਵੇਖਿਆ ਹੀ ਨਹੀਂ ਹੋਵੇਗਾ। ਲਓ, ਗੱਡੇ ਦੀ ਬਣਤਰ ਬਾਰੇ ਸੁਣੋ।

ਪਹੀਏ ਤੇ ਬਗ਼ੈਰ ਵਿੱਢ ਤੋਂ ਗੱਡੇ ਦੇ ਜਿਸ ਹਿੱਸੇ 'ਤੇ ਸਾਮਾਨ ਰੱਖਿਆ ਜਾਂਦਾ ਸੀ, ਉਸ ਨੂੰ ਗੱਡੇ ਦਾ ਤਵੀਤ ਕਹਿੰਦੇ ਸਨ। ਤਵੀਤ ਦਾ ਅਗਲਾ ਹਿੱਸਾ ਘੱਟ ਚੌੜਾ ਹੁੰਦਾ ਸੀ ਤੇ ਪਿਛਲਾ ਹਿੱਸਾ ਜ਼ਿਆਦਾ ਚੌੜਾ ਹੁੰਦਾ ਸੀ। ਤਵੀਤ ਫੱਟੇ ਜੋੜ ਕੇ ਬਣਾਇਆ ਜਾਂਦਾ ਸੀ। ਇਨ੍ਹਾਂ ਜੋੜੇ ਫੱਟਿਆਂ ਤੇ ਇਕ ਇੰਚ ਦੀਆਂ ਪੱਤੀਆਂ ਲੰਮੇ ਲੋਟ ਲਾਈਆਂ ਹੁੰਦੀਆਂ ਸਨ। ਚੌੜੇ ਲੋਟ ਵੀ ਪੱਤੀਆਂ ਲਾਈਆਂ ਹੁੰਦੀਆਂ ਸਨ। ਏਸ

87 / 361
Previous
Next