Back ArrowLogo
Info
Profile

ਤਰ੍ਹਾਂ ਤਵੀਤ ਉੱਤੇ ਪੱਤੀਆਂ ਦੇ ਡੱਬੇ ਬਣ ਜਾਂਦੇ ਸਨ। ਗੱਡੇ ਦੇ ਸਭ ਤੋਂ ਅਗਲੇ ਹਿੱਸੇ ਨੂੰ ਜਿੱਥੇ ਦੋਵੇਂ ਬਲਦ ਜੋੜੇ ਜਾਂਦੇ ਸਨ, ਉਸ ਨੂੰ ਜੁਲਾ ਕਹਿੰਦੇ ਸਨ। ਗੱਡੇ ਦੇ ਅਗਲੇ ਹਿੱਸੇ ਤੇ ਜਿੱਥੇ ਜੂਲਾ ਟਿਕਾਇਆ ਜਾਂਦਾ ਸੀ, ਉਸ ਨੂੰ ਮਥੋਬੜ ਕਹਿੰਦੇ ਸਨ। ਏਸ ਜੂਲੇ ਦੇ ਸੈਂਟਰ ਨੂੰ ਗੱਡੇ ਦੇ ਸਿਰੇ ਤੋਂ ਥੋੜ੍ਹਾ ਪਿਛੇ ਕਰ ਕੇ ਮਜ਼ਬੂਤ ਰੱਸੇ ਨਾਲ ਬੰਨ੍ਹਿਆ ਹੁੰਦਾ ਸੀ। ਜੂਲੇ ਦੇ ਏਸ ਸੈਂਟਰ 'ਤੇ ਬੈਠ ਕੇ ਹੀ ਜੱਟ ਬਲਦਾਂ ਨੂੰ ਕੰਟਰੋਲ ਕਰਦਾ ਸੀ। ਏਸ ਸੈਂਟਰ ਵਾਲੀ ਥਾਂ ਨੂੰ ਪੱਟ ਕਿਹਾ ਜਾਂਦਾ ਸੀ। ਇਕ ਤਰ੍ਹਾਂ ਨਾਲ ਇਹ ਪੱਟ ਡਰਾਈਵਰ ਦੀ ਸੀਟ ਹੁੰਦਾ ਸੀ। ਏਸ ਜੂਲੇ ਦੇ ਅਖ਼ੀਰ ਤੇ ਦੋਵੇਂ ਪਾਸੇ ਹੇਠਾਂ ਨੂੰ ਫੁੱਟ ਕੁ ਲੰਮੇ ਮੋਟੇ ਸਰੀਏ ਕੱਢੇ ਹੁੰਦੇ ਸਨ, ਜਿਨ੍ਹਾਂ ਨੂੰ ਸੌਲ ਕਿਹਾ ਜਾਂਦਾ ਸੀ। ਜੂਲੇ ਦੇ ਉਪਰ ਦੋਵੇਂ ਸਿਰਿਆਂ ਤੇ ਜੋਤਾ ਪਾਉਣ ਲਈ ਲੋਹੇ ਦੀਆਂ ਮੁੜਵੀਆਂ ਪੱਤੀਆਂ ਲੱਗੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਚਿੜੀਆਂ ਕਹਿੰਦੇ ਸਨ। ਜੂਲੇ ਦੇ ਸਿਰਿਆਂ ਦੇ ਹੇਠਲੇ ਪਾਸੇ ਦੋ ਕੁ ਫੁੱਟ ਅੰਦਰ ਵੱਲ ਇਕ ਕੁੰਡਾ ਲੱਗਿਆ ਹੁੰਦਾ ਸੀ ਏਸ ਕੁੰਡੇ ਵਿਚ ਚੰਮ ਦੀ ਮਜ਼ਬੂਤ ਵੱਧਰੀ ਦਾ ਇਕ ਪਾਸਾ ਬੰਨ੍ਹਿਆ ਹੁੰਦਾ ਸੀ। ਏਸ ਵੱਧਰੀ ਦਾ ਦੂਸਰਾ ਪਾਸਾ ਬਲਦ ਦੀ ਗਰਦਨ ਹੇਠ ਦੀ ਲੰਘਾ ਕੇ ਜੂਲੇ ਉਪਰ ਲੱਗੀਆਂ ਚਿੜੀਆਂ ਵਿਚ ਪਾ ਦਿੱਤਾ ਜਾਂਦਾ ਸੀ। ਇਸ ਨੂੰ ਜੋਤ ਕਹਿੰਦੇ ਸਨ। ਇਹ ਜੋਤ ਹੀ ਬਲਦਾਂ ਨੂੰ ਜੂਲੇ ਤੋਂ ਬਾਹਰ ਨਹੀਂ ਨਿਕਲਣ ਦਿੰਦੀ ਸੀ।

ਤਵੀਤ ਦੇ ਅਗਲੇ ਤਿੱਖੇ ਹਿੱਸੇ ਨੂੰ ਚੌਕੜੀ ਕਹਿੰਦੇ ਸਨ। ਚੌਕੜੀ ਦੇ ਹੇਠਾਂ ਤੇ ਤਵੀਤ ਦੇ ਹੇਠਾਂ ਇਕ ਛੋਟੇ ਜਿਹੇ ਆਕਾਰ ਦਾ ਰਖਣਾ ਬਣਿਆ ਹੁੰਦਾ ਸੀ, ਜਿਸ ਨੂੰ ਭੰਡਾਰੀ ਕਹਿੰਦੇ ਸਨ। ਏਸ ਭੰਡਾਰੀ ਵਿਚ ਖੁਰਪੇ, ਦਾਤੀਆਂ ਤੇ ਹੋਰ ਛੋਟਾ ਮੋਟਾ ਸਾਮਾਨ ਰੱਖਿਆ ਜਾਂਦਾ ਸੀ। ਗੱਡੇ ਨੂੰ ਧਰਤੀ 'ਤੇ ਖੜ੍ਹਾ ਕਰਨ ਲਈ ਗੱਡੇ ਦੇ ਤਵੀਤ ਦੇ ਅਗਲੇ ਤਿੱਖੇ ਸਿਰੇ ਨੂੰ ਥੋੜ੍ਹਾ ਛੱਡ ਕੇ ਜਿਥੇ ਜੂਲਾ ਬੰਨ੍ਹਿਆ ਹੁੰਦਾ ਸੀ, ਉਸ ਦੇ ਹੇਠਾਂ ਡੇਢ ਕੁ ਫੁੱਟ ਦੀ ਲੱਕੜ ਲੱਗੀ ਹੁੰਦੀ ਸੀ, ਜਿਸ ਨੂੰ ਊਟਣਾ ਕਹਿੰਦੇ ਸਨ। ਏਸ ਊਟਣੇ ਤੋਂ ਥੋੜ੍ਹਾ ਪਿੱਛੇ ਕਰ ਕੇ ਦੋ ਬਾਂਸ ਦੀਆਂ ਜਾਂ ਹੋਰ ਲੱਕੜ ਦੀਆਂ ਚਾਰ ਕੁ ਫੁੱਟ ਲੰਮੀਆਂ ਲੱਕੜਾਂ ਦੇ ਸਿਰਿਆਂ ਨੂੰ ਕੁੰਡਿਆਂ ਨਾਲ ਗੱਡੇ ਦੇ ਤਵੀਤ ਨਾਲ ਬੰਨ੍ਹਿਆ ਹੁੰਦਾ ਸੀ। ਇਨ੍ਹਾਂ ਨੂੰ ਡਹੀਆਂ ਕਿਹਾ ਜਾਂਦਾ ਸੀ। ਗੱਡੇ ਵਿਚ ਫ਼ਸਲ ਦਾ ਲਾਂਗਾ, ਤੂੜੀ, ਦਾਣੇ, ਪੱਠੇ ਆਦਿ ਲੱਦਣ ਸਮੇਂ ਇਨ੍ਹਾਂ ਡਹੀਆਂ ਦਾ ਕਰਾਸ ਬਣਾ ਕੇ ਗੱਡੇ ਨੂੰ ਖੜ੍ਹਾ ਕੀਤਾ ਜਾਂਦਾ ਸੀ। ਗੱਡਾ ਪਿਛਲੇ ਪਾਸੇ ਨੂੰ ਉਲਰ ਨਾ ਜਾਵੇ, ਇਸ ਲਈ ਗੱਡੇ ਦੇ ਹੇਠ ਲੱਗੇ ਲੱਦੇ ਨਾਲ ਇਕ ਲੱਕੜ ਬੰਨ੍ਹੀ ਹੁੰਦੀ ਸੀ, ਜਿਸ ਨੂੰ ਲਾਰੀਆਂ ਕਹਿੰਦੇ ਸਨ। ਗੱਡੇ ਵਿਚ ਲਾਂਗਾ ਆਦਿ ਢੋਣ ਲਈ ਆਰਜ਼ੀ ਤੌਰ 'ਤੇ ਲੱਕੜਾਂ ਲਾ ਕੇ ਵਿੱਢ ਬਣਾਇਆ ਜਾਂਦਾ ਸੀ। ਇਨ੍ਹਾਂ ਲੱਕੜਾਂ ਨੂੰ ਜਾਤੂ ਕਹਿੰਦੇ ਸਨ।

ਗੱਡੇ ਨੂੰ ਚਲਾਉਣ ਲਈ ਦੋਵੇਂ ਪਾਸੇ ਦੋ ਪਹੀਏ ਲੱਗੇ ਹੁੰਦੇ ਸਨ। ਪਹੀਆਂ ਦੇ

88 / 361
Previous
Next