Back ArrowLogo
Info
Profile

ਵਿਚਾਲੇ ਇਕ ਮੋਟੀ ਲੱਕੜ ਲੱਗੀ ਹੁੰਦੀ ਸੀ, ਜਿਸ ਨੂੰ ਨਾਭ ਕਹਿੰਦੇ ਸਨ। ਇਸ ਨਾਭ ਵਿਚ ਲੋਹੇ ਦਾ ਧੁਰਾ ਹੁੰਦਾ ਸੀ। ਦੋਵੇਂ ਪਹੀਆਂ ਦੇ ਧੁਰਿਆਂ ਨੂੰ ਗੱਡੇ ਦੇ ਤਵੀਤ ਹੇਠਾਂ ਜੋ ਲੱਦਾ ਲੱਗਿਆ ਹੁੰਦਾ ਸੀ, ਉਸ ਨਾਲ ਕਾਬਲੇ ਪਾ ਕੇ ਜੋੜਿਆ ਹੁੰਦਾ ਸੀ। ਗੱਡਾ ਰੈਲਾ ਚੱਲੇ, ਇਸ ਲਈ ਧੁਰੇ ਨੂੰ ਸਾਲ ਵਿਚ ਦੋ ਤਿੰਨ ਵਾਰ ਮੱਖਣ ਲਾਇਆ ਜਾਂਦਾ ਸੀ। ਜਦ ਗਰੀਸ ਈਜਾਦ ਹੋਈ, ਫੇਰ ਗਰੀਸ ਲਾਉਣ ਲੱਗ ਪਏ। ਧੁਰੇ ਨੂੰ ਮੱਖਣ/ਗਰੀਸ ਲਾਉਣ ਨੂੰ ਗੱਡਾ ਵਾਂਗਣਾ ਕਹਿੰਦੇ ਸਨ । ਗੱਡਾ ਵਾਂਗਣ ਸਮੇਂ ਲੱਦੇ ਨਾਲ ਇਕ ਤਿੰਨ ਕੁ ਫੁੱਟ ਦੀ ਲੱਕੜ ਗੱਡਾ ਖੜ੍ਹਾ ਕਰਨ ਲਈ ਲਾਈ ਜਾਂਦੀ ਸੀ, ਜਿਸ ਨੂੰ ਸਧਵਾਈ ਕਹਿੰਦੇ ਸਨ। ਇਹ ਇਕ ਕਿਸਮ ਦੇ ਜੈਕ ਦਾ ਕੰਮ ਦਿੰਦੀ ਸੀ। ਜਦ ਲੋਹੇ ਦਾ ਧੁਰਾ ਨਾਭ ਵਿਚ ਚੱਲ ਚੱਲ ਕੇ ਮੋਕਲਾ ਹੋ ਜਾਂਦਾ ਸੀ ਤਾਂ ਨਾਭ ਵਿਚਕਾਰ ਟਾਹਲੀ ਦੀ ਲੱਕੜ ਲਾ ਕੇ ਫੇਰ ਏਸ ਨੂੰ ਨਾਭ ਦੇ ਮੇਚ ਦਾ ਬਣਾਇਆ ਜਾਂਦਾ ਸੀ। ਨਾਭ ਵਿਚ ਲਾਈ ਗਈ ਲੱਕੜ ਨੂੰ ਬੂਜ਼ਲੀ ਕਹਿੰਦੇ ਸਨ।

ਗੱਡੇ ਦੇ ਪਹੀਆਂ ਨੂੰ ਕੰਟਰੋਲ ਕਰਨ ਲਈ ਦੋਵੇਂ ਪਾਸੇ ਪਿੰਜਣੀਆਂ ਲੱਗੀਆਂ ਹੁੰਦੀਆਂ ਸਨ। ਇਨ੍ਹਾਂ ਪਿੰਜਣੀਆਂ ਦੇ ਦੋਵੇਂ ਸਿਰੇ ਗੱਡੇ ਦੇ ਤਵੀਤ ਹੇਠ ਜੜੀਆਂ ਲੱਕੜਾਂ ਵਿਚ ਪਾਏ ਜਾਂਦੇ ਸਨ। ਤਵੀਤ ਹੇਠ ਇਹ ਲਾਈਆਂ ਲੱਕੜਾਂ ਨੂੰ ਲੱਦਾ ਕਹਿੰਦੇ ਸਨ। ਕਈ ਇਲਾਕਿਆਂ ਵਿਚ ਇਸ ਨੂੰ ਤੀਰ ਕਹਿੰਦੇ ਸਨ। ਪਿੰਜਣੀ ਬਾਹਰ ਨਿਕਲਣ ਤੋਂ ਰੋਕਣ ਖ਼ਾਤਰ ਇਨ੍ਹਾਂ ਦੇ ਸਿਰਿਆਂ ਵਿਚ ਲੋਹੇ ਦੀਆਂ ਕੀਲੀਆਂ ਪਾਈਆਂ ਜਾਂਦੀਆਂ ਸਨ। ਪਹੀਆਂ ਦੇ ਧੁਰੇ ਪਿੰਜਣੀ ਦੇ ਸੈਂਟਰ ਵਿਚ ਰੱਖੀ ਗਲੀ ਵਿਚੋਂ ਦੀ ਲੰਘਾਏ ਜਾਂਦੇ ਸਨ । ਗੱਡੇ ਨੂੰ ਵਾਂਗਣ ਸਮੇਂ ਇਹ ਪਿੰਜਣੀ ਬਾਹਰ ਕੱਢ ਕੇ ਗੱਡਾ ਵਾਂਗਿਆ ਜਾਂਦਾ ਸੀ।

ਨਾਭ ਵਿਚ ਲੱਕੜ ਦੇ ਗਜ਼ ਪਾਏ ਹੁੰਦੇ ਸਨ। ਇਨ੍ਹਾਂ ਗਜ਼ਾਂ ਦੇ ਉਪਰ ਗੋਲ ਕਰ ਕੇ ਲੱਕੜ ਲਾਈ ਹੁੰਦੀ ਸੀ, ਜਿਸ ਨੂੰ ਪੁੱਠੀਆਂ ਕਹਿੰਦੇ ਸਨ। ਇਸ ਤਰ੍ਹਾਂ ਇਹ ਪਹੀਏ ਬਣਦੇ ਸਨ। ਇਨ੍ਹਾਂ ਦੋਵੇਂ ਪਹੀਆਂ ਦੇ ਨੇੜੇ ਗੱਡੇ ਦੇ ਤਵੀਤ ਵਿਚ ਅਰਧ ਗੋਲ ਜਿਹੇ ਆਕਾਰ ਦੇ ਦੋ ਫਰੇਮ ਫਿਟ ਕੀਤੇ ਹੁੰਦੇ ਸਨ, ਜਿਨ੍ਹਾਂ ਨੂੰ ਜੱਫਾ ਕਿਹਾ ਜਾਂਦਾ ਸੀ। ਤਵੀਤ ਦੇ ਅਖੀਰਲੇ ਹਿੱਸੇ ਨੂੰ ਫੱਲੜ ਕਹਿੰਦੇ ਸਨ। ਏਸ ਫੱਲੜ ਦੇ ਅਖ਼ੀਰ ਦੇ ਦੋਵੇਂ ਹਿੱਸੇ ਥੋੜ੍ਹੇ ਜਿਹੇ ਹੇਠਾਂ ਨੂੰ ਮੋੜੇ ਹੁੰਦੇ ਸਨ, ਜਿਨ੍ਹਾਂ ਨੂੰ ਪੂੰਝੇ ਕਹਿੰਦੇ ਸਨ। ਇਹ ਸੀ ਗੱਡੇ ਦੀ ਬਣਤਰ।

ਹੁਣ ਪੰਜਾਬ ਵਿਚ ਕਿਤੇ ਹੀ ਤੁਹਾਨੂੰ ਇਹ ਗੱਡੇ ਮਿਲਣਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਜਿਹੜਾ ਪੁਰਾਣਾ ਅਜਾਇਬ ਘਰ ਬਣਿਆ ਹੋਇਆ ਹੈ, ਜਿਸ ਵਿਚ ਪੁਰਾਣੇ ਖੇਤੀ ਦੇ ਸੰਦ ਤੇ ਪੁਰਾਣੀਆਂ ਘਰਾਂ ਵਿਚ ਵਰਤਣ ਵਾਲੀਆਂ ਚੀਜ਼ਾਂ ਰੱਖੀਆਂ ਹੋਈਆਂ ਹਨ, ਉਸ ਵਿਚ ਵੀ ਗੱਡਾ ਨਹੀਂ ਹੈ। ਹਾਂ,

89 / 361
Previous
Next