

ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਵਿਚ ਪੁਰਾਣੇ ਗੱਡੇ ਵਿਚ ਲੱਕੜ ਦੇ ਪਹੀਆਂ ਦੀ ਥਾਂ ਟਾਇਰ ਪਾਏ ਹੋਏ ਮਿਲ ਸਕਦੇ ਹਨ। ਖੇਤੀ ਦਾ ਮਸ਼ੀਨੀਕਰਨ ਹੋਣ ਕਰ ਕੇ ਹੁਣ ਗੱਡਿਆਂ ਦੀ ਥਾਂ ਇਕ ਬਲਦ ਨਾਲ ਚੱਲਣ ਵਾਲੀਆਂ ਗੱਡੀਆਂ ਹਨ, ਜਿਨ੍ਹਾਂ ਦੇ ਰਬੜ ਦੇ ਟਾਇਰ ਲੱਗੇ ਹੁੰਦੇ ਹਨ। ਕਈ ਇਲਾਕਿਆਂ ਵਿਚ ਏਸ ਨੂੰ ਰੇੜੀਆਂ ਵੀ ਕਹਿੰਦੇ ਹਨ। ਇਨ੍ਹਾਂ ਰੇੜੀਆਂ ਨੂੰ ਹੀ ਜ਼ਿਮੀਂਦਾਰ ਆਪਣੇ ਖੇਤਾਂ ਤੋਂ ਪਸ਼ੂਆਂ ਲਈ ਪੱਠੇ ਤੇ ਹੋਰ ਨਿੱਕੇ ਮੋਟੇ ਕੰਮਾਂ ਲਈ ਵਰਤਦੇ ਹਨ। ਗੱਡਿਆਂ ਦੀ ਥਾਂ ਹੁਣ ਟੈਕਟਰ ਟਰਾਲੀ ਨੇ ਲੈ ਲਈ ਹੈ।
ਗੱਡੇ ਹੁਣ ਸਾਡੀ ਖੇਤੀਬਾੜੀ ਵਿਚੋਂ ਅਲੋਪ ਹੋ ਗਏ ਹਨ।
0
ਰਥ
ਰਥ ਦੀ ਬਣਤਰ ਕਿਹੋ ਜਿਹੀ ਹੁੰਦੀ ਸੀ, ਦੱਸਣ ਤੋਂ ਪਹਿਲਾਂ ਮੈਂ ਉਨ੍ਹਾਂ ਸਮਿਆਂ ਵਿਚ ਰਥ ਦੀ ਵਰਤੋਂ ਬਾਰੇ ਦੱਸਣਾ ਯੋਗ ਸਮਝਦਾ ਹਾਂ। ਪਹਿਲੇ ਸਮਿਆਂ ਵਿਚ ਰਾਜੇ ਮਹਾਰਾਜੇ, ਨਵਾਬ, ਵਜ਼ੀਰ, ਜਾਗੀਰਦਾਰ, ਸ਼ਾਹੂਕਾਰ ਜਾਣ ਆਉਣ ਲਈ ਰਥਾਂ ਦੀ ਵਰਤੋਂ ਕਰਦੇ ਸਨ। ਬਲਦਾਂ ਨੂੰ ਸ਼ਿੰਗਾਰ ਕੇ ਰਥਾਂ ਨੂੰ ਜੋੜਿਆ ਜਾਂਦਾ ਸੀ। ਜਦ ਰਾਵਣ ਸੀਤਾ ਨੂੰ ਵਿਆਹੁਣ ਵਿਚ ਕਾਮਯਾਬ ਨਹੀਂ ਹੋਇਆ ਸੀ ਤਾਂ ਰਾਵਣ ਨੂੰ ਨਿਰਾਸ ਹੋ ਕੇ ਖ਼ਾਲੀ ਰਥ ਤੇ ਹੀ ਵਾਪਸ ਮੁੜਨਾ ਪਿਆ ਸੀ –
ਸੱਚ ਦੇ ਬਚਨ ਵਿਚ ਟਾਹਲੀ,
ਸੀਤਾ ਵਿਆਹ ਲਈ ਰਾਮ ਚੰਦ ਨੇ,
ਰਥ ਮੁੜ ਗਿਆ ਰਾਵਣ ਦਾ ਖ਼ਾਲੀ।

ਜਿਸ ਤਰ੍ਹਾ ਅੱਜਕੱਲ੍ਹ ਤਕਰੀਬਨ ਹਰ ਪਿੰਡ ਵਿਚ ਵਿਆਹਾਂ ਤੇ ਹੋਰ ਸਮਾਗਮਾਂ