Back ArrowLogo
Info
Profile

ਜਾਂਦਾ ਸੀ। ਇਸ ਲਈ ਮੁੰਡੇ ਕੁੜੀਆਂ ਮੁਕਲਾਵੇ ਦੀ ਬੜੀ ਤੀਬਰਤਾ ਨਾਲ ਉਡੀਕ ਕਰਦੀਆਂ ਹੁੰਦੀਆਂ ਸਨ। ਕਈ ਤਾਂ ਮੁਕਲਾਵੇ ਦੇ ਚਾਅ ਅਤੇ ਜੋਸ਼ ਵਿਚ ਰਥ ਵਿਚ ਚੜ੍ਹਣ ਸਮੇਂ ਰਥ ਦੀ ਪਿੰਜਣੀ ਤੱਕ ਹੀ ਤੋੜ ਦਿੰਦੀਆਂ ਸਨ-

ਰਥ ਚੜ੍ਹਦੀ ਨੇ ਪਿੰਜਣੀ ਤੋੜੀ,

ਚਾਅ ਮੁਕਲਾਵੇ ਦਾ।

ਰਥ ਵਿਚ ਪਿੰਜਣੀ ਤੇ ਪੈਰ ਰੱਖ ਕੇ ਹੀ ਚੜ੍ਹਿਆ ਜਾਂਦਾ ਸੀ। ਕਈ ਮੁਕਲਾਵੇ ਜਾਂਦੀਆਂ ਸਮੇਂ ਮੁਕਲਾਵੇ ਦੇ ਚਾਅ ਵਿਚ ਆਪਣੀਆਂ ਬਚਪਨ ਦੀਆਂ ਸਹੇਲੀਆਂ ਨੂੰ ਵੀ ਮਿਲਣ ਤੋਂ ਗੁਰੇਜ਼ ਕਰਦੀਆਂ ਹੁੰਦੀਆਂ ਸਨ-

ਰਥ ਤੋਰ ਵੇ ਤਖਾਣਾਂ ਦਿਆ ਮੁੰਡਿਆ,

ਖਸਮਾਂ ਨੂੰ ਖਾਣ ਕੁੜੀਆਂ।

ਮੁਕਲਾਵੇ ਸਮੇਂ ਮੁਟਿਆਰਾਂ ਅਤੇ ਗੱਭਰੂਆਂ ਦੀਆਂ ਅਦਾਵਾਂ ਹੀ ਵੱਖਰੀਆਂ ਹੁੰਦੀਆਂ ਸਨ-

ਕੋਈ ਭੌਰ ਚਲਿਆ ਮੁਕਲਾਵੇ,

ਰਥ ਵਿਚ ਲੱਤ ਲਮਕੇ।

ਵਿਆਹ ਤੇ ਮੁਕਲਾਵੇ ਵਿਚ ਵਿਆਂਹਦੜ, ਵਹੁਟੀ ਨੂੰ ਰਥ ਵਿਚ ਬਿਠਾ ਕੇ ਹੀ ਲਿਆਉਂਦਾ ਸੀ। ਕਈ ਵੇਰ ਵਹੁਟੀ ਰਥ ਵਿਚ ਬੈਠੀ ਹੁੰਦੀ ਸੀ ਤੇ ਵਿਆਂਹਦੜ ਬੋਤੇ ਉਤੇ ਹੁੰਦਾ ਸੀ-

ਮੂਹਰੇ ਰਥ ਭਾਬੋ ਦਾ,

ਪਿਛੇ ਇੰਦਰ ਵੀਰ ਦਾ ਬੋਤਾ।

ਹੁਣ ਮੈਂ ਤੁਹਾਨੂੰ ਰਥ ਦੀ ਬਣਤਰ ਬਾਰੇ ਦੱਸਦਾ ਹਾਂ। ਠੋਕਰ ਦੇ ਉਪਰ ਜੋੜੇ ਮੰਜੀ ਵਾਲੇ/ਤਾਂਗੇ ਵਾਲੇ ਪਿਛਲੇ ਹਿੱਸੇ ਸਮੇਤ ਰਥ ਬਣਦਾ ਸੀ। 'ਕੱਲੀ ਠੋਕਰ ਵੀ ਵਰਤੋਂ ਵਿਚ ਆਉਂਦੀ ਸੀ। ਅੱਜਕੱਲ੍ਹ ਠੋਕਰਾਂ ਦੀ ਦੌੜ ਹਰ ਮੇਲੇ ਦਾ ਹਿੱਸਾ ਬਣੀ ਹੋਈ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਠੋਕਰ ਦੀ ਬਣਤਰ ਬਾਰੇ ਦੱਸਦਾ ਹਾਂ।

ਠੋਕਰ ਦਾ ਫਰੇਮ ਕਈ ਮਜਬੂਤ ਲੰਮੀਆਂ ਲੱਕੜਾਂ ਨੂੰ ਰੱਦ ਕੇ, ਗੋਲ ਜਿਹਾ ਕਰ ਕੇ, ਥੋੜ੍ਹਾ ਥੋੜ੍ਹਾ ਫ਼ਾਸਲਾ ਰੱਖ ਕੇ, ਜੋੜ ਕੇ, ਅਰਧ ਗੋਲਾ ਜਿਹਾ ਕਰ ਕੇ ਬਣਿਆ ਹੁੰਦਾ ਸੀ। ਏਸ ਲੰਮੇ ਫਰੋਮ ਦੇ ਹੇਠਾਂ ਵੀ ਕਈ ਚੌੜੇ ਲੋਟ ਲੱਕੜਾਂ ਲਾਈਆਂ ਹੁੰਦੀਆਂ ਸਨ। ਜਿਥੇ ਅਖ਼ੀਰ ਤੇ ਜਾ ਕੇ ਫਰੇਮ ਜ਼ਿਆਦਾ ਚੌੜਾ ਹੋ ਜਾਂਦਾ ਸੀ, ਉਸ ਦਾ ਵਿਚਾਲੇ ਵਾਲਾ ਹਿੱਸਾ ਉੱਚਾ ਹੁੰਦਾ ਸੀ। ਬਾਕੀ ਦੋਵਾਂ ਸਾਈਡਾਂ ਵਾਲਾ ਹਿੱਸਾ ਢਾਲਵਾਂ ਜਿਹਾ ਨੀਵਾਂ ਹੁੰਦਾ ਸੀ। ਏਸ ਚੌੜੇ ਹਿੱਸੇ ਹੇਠ ਵੀ ਲੱਕੜਾਂ ਲੱਗੀਆਂ ਹੁੰਦੀਆਂ ਸਨ। ਜਿਸ ਕਰ ਕੇ ਇਹ ਚੌੜੇ ਜਿਹੇ ਡੱਬੇ ਬਣ ਜਾਂਦੇ ਸਨ। ਫਰੇਮ ਦੇ ਸਾਰੇ

92 / 361
Previous
Next