

ਜੋੜਾਂ ਤੇ ਚੰਗੀ ਤਰ੍ਹਾਂ ਲੋਹੇ ਦੀਆਂ ਪੱਤੀਆਂ ਲਾ ਕੇ ਮਜ਼ਬੂਤੀ ਕੀਤੀ ਹੁੰਦੀ ਸੀ। ਕੋਨਿਆਂ ਤੇ ਮੋਟੀ ਚਦਰ ਦੇ ਬੜੇ ਟੁਕੜੇ ਵੀ ਲਾਏ ਜਾਂਦੇ ਸਨ। ਠੋਕਰ ਦੇ ਅਗਲੇ ਤਿੱਖੇ ਹਿੱਸੇ ਤੇ ਥੋੜ੍ਹਾ ਪਿਛੇ ਜੂਲਾ ਬੰਨ੍ਹਿਆ ਹੁੰਦਾ ਸੀ। ਏਸ ਜੂਲੇ ਹੇਠ ਬਲਦ ਜੋੜੇ ਜਾਂਦੇ ਸਨ। ਇਨ੍ਹਾਂ ਦੇ ਦੋਵੇਂ ਪਾਸਿਆਂ ਦੇ ਅਖੀਰ ਤੇ ਲੋਹੇ ਦੇ ਫੁੱਟ ਕੁ ਭਰ ਸਰੀਏ ਹੇਠਾਂ ਨੂੰ ਕੱਢੇ ਹੁੰਦੇ ਸਨ। ਇਨ੍ਹਾਂ ਨੂੰ ਸੋਲ ਕਹਿੰਦੇ ਸਨ। ਜੂਲੇ ਦੇ ਉਪਰ ਦੋਵੇਂ ਸਿਰਿਆਂ ਤੇ ਲੋਹੇ ਦੀਆਂ ਛੋਟੀਆਂ ਛੋਟੀਆਂ ਮੁੜਵੀਆਂ ਪੱਤੀਆਂ ਲੱਗੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਚਿੜੀਆਂ ਕਹਿੰਦੇ ਸਨ। ਜੂਲੇ ਦੇ ਹੇਠ ਦੋਵੇਂ ਪਾਸੇ ਕੁੰਡੇ ਲੱਗੇ ਹੁੰਦੇ ਸਨ। ਇਨ੍ਹਾਂ ਕੁੰਡਿਆਂ ਵਿਚ ਚਮੜੇ ਦੀ ਜਾਂ ਨਮਾਰ ਦੀ ਜੋਤ ਬੰਨ੍ਹੀ ਹੋਈ ਹੁੰਦੀ ਸੀ। ਇਹ ਜੋਤ ਬਲਦਾਂ ਦੇ ਗਲ ਹੇਠ ਦੀ ਲੰਘਾ ਕੇ ਜੂਲੇ ਵਿਚ ਲਗੀਆਂ ਚਿੜੀਆਂ ਵਿਚ ਟੰਗੀ ਜਾਂਦੀ ਸੀ। ਇਹ ਸੌਲ ਤੇ ਜੋਤ ਹੀ ਬਲਦਾਂ ਨੂੰ ਜੂਲੇ ਵਿਚੋਂ ਬਾਹਰ ਨਹੀਂ ਨਿਕਲਣ ਦਿੰਦੀ ਸੀ।
ਫਰੇਮ ਦੇ ਪਿਛਲੇ ਚੌੜੇ ਹਿੱਸੇ ਨੂੰ ਤਾਲੂਏ ਕਹਿੰਦੇ ਸਨ। ਤਾਲੂਏ ਦੇ ਹੇਠਾਂ ਲੱਕੜਾਂ ਦਾ ਇਕ ਫਰੇਮ ਬਣਿਆ ਹੁੰਦਾ ਸੀ, ਜਿਸ ਵਿਚ ਲੋਹੇ ਦੇ ਧੁਰੇ ਨੂੰ ਲੱਕੜ ਤੇ ਪੱਤੀਆਂ ਲਾ ਕੇ ਚੰਗੀ ਤਰ੍ਹਾਂ ਫਿੱਟ ਕੀਤਾ ਹੁੰਦਾ ਸੀ। ਏਸ ਧੁਰੇ ਵਿਚ ਪਹੀਏ ਪਾਏ ਜਾਂਦੇ ਸਨ। ਪਹੀਆਂ ਦੇ ਵਿਚਾਲੇ ਨਾਭ ਹੁੰਦੀ ਸੀ। ਨਾਭ ਉਪਰ ਲੱਕੜ ਦੇ ਗਜ਼ ਫਿੱਟ ਕੀਤੇ ਹੁੰਦੇ ਸਨ। ਗਜ਼ਾਂ ਉਪਰ ਲੱਕੜੀ ਦੇ ਕਈ ਅਰਧ ਗੋਲ ਟੁਕੜੇ ਲੱਗੇ ਹੁੰਦੇ ਸਨ, ਜਿਨ੍ਹਾਂ ਨੂੰ ਪੁੱਠੀ ਕਹਿੰਦੇ ਸਨ। ਇਹ ਪੁੱਠੀਆਂ ਹੀ ਪਹੀਆਂ ਨੂੰ ਗੋਲ ਬਣਾਉਂਦੀਆਂ ਸਨ। ਤਾਲੂਏ ਦੇ ਹੇਠ ਜਿਹੜੀਆਂ ਲੱਕੜਾਂ ਲੱਗੀਆਂ ਹੁੰਦੀਆਂ ਸਨ, ਉਨ੍ਹਾਂ ਲੱਕੜਾਂ ਨਾਲ ਬੰਨ੍ਹ ਕੇ ਧੁਰੇ ਵਿਚੋਂ ਕੀ ਲੰਘਾ ਕੇ ਪਿੰਜਣੀ ਪਾਈ ਹੁੰਦੀ ਸੀ। ਧੁਰੇ ਵਿਚ ਦੋ ਹੋਰ ਲੱਕੜਾਂ ਵੀ ਪਾਈਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਤੁਲੇਵਾਂ ਕਿਹਾ ਜਾਂਦਾ ਸੀ। ਪਿੰਜਣੀ ਤੇ ਤੁਲੇਵਾਂ ਪਹੀਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਸਨ। ਇਹ ਤਾਂ ਸੀ ਠੋਕਰ ਦੀ ਬਣਤਰ।
ਹੁਣ ਰਹੀ ਰਥ ਦੇ ਪਿਛਲੇ ਹਿੱਸੇ ਦੀ ਬਣਤਰ। ਪਿਛਲੇ ਹਿੱਸੇ ਨੂੰ ਤਾਂਗਾ ਕਿਹਾ ਜਾਂਦਾ ਸੀ। ਤਾਂਗੇ ਦਾ ਹੇਠਲਾ ਫਰੇਮ ਵੀ ਤਾਲੂਏ ਵਰਗਾ ਹੁੰਦਾ ਸੀ। ਏਸ ਦੇ ਹੇਠ ਵੀ ਲੱਕੜ ਦੇ ਦੋ ਪਹੀਏ ਲੱਗੇ ਹੁੰਦੇ ਸਨ, ਜਿਨ੍ਹਾਂ ਉਪਰ ਦੀ ਪਿੰਜਣੀ ਪਈ ਹੁੰਦੀ ਸੀ। ਪਿੰਜਣੀ ਦੇ ਨਾਲ ਤੁਲੇਵਾਂ ਵੀ ਪਾਇਆ ਹੁੰਦਾ ਸੀ। ਤਾਲੂਏ ਉਪਰ ਮੰਜੀ ਦਾ ਫਰੇਮ ਬਣਿਆ ਹੁੰਦਾ ਸੀ। ਏਸ ਮੰਜੀ ਦੇ ਚਾਰੇ ਪਾਵੇ ਉਪਰ ਤੱਕ ਜਾਂਦੇ ਸਨ। ਇਨ੍ਹਾਂ ਦੇ ਸਿਰਿਆਂ ਉਪਰ ਪਤਲੀਆਂ ਪਤਲੀਆਂ ਲੱਕੜਾਂ ਦੇ ਡੱਬੇ ਜਿਹੇ ਬਣਾ ਕੇ ਗੁੰਮਟ ਬਣਿਆ ਹੁੰਦਾ ਸੀ। ਮੰਜੀ ਦੇ ਪਿਛਲੇ ਹਿੱਸੇ ਵਿਚ ਵੀ ਚੌਰਸ ਡੱਬਿਆਂ ਜਿਹਾ ਫਰੇਮ ਬਣਿਆ ਹੁੰਦਾ ਸੀ। ਗੁੰਮਟ ਦੇ ਬਾਕੀ ਤਿੰਨ ਪਾਸੇ ਡਾਟਦਾਰ ਜਿਹੇ ਦਰਵਾਜੇ ਬਣੇ