Back ArrowLogo
Info
Profile

ਹੁੰਦੇਸਨ। ਮੰਜੀ ਨੂੰ ਸਣ ਜਾਂ ਮੋਟੇ ਸੂਤ ਨਾਲ ਬੁਣਿਆ ਹੁੰਦਾ ਸੀ। ਏਸ ਸਾਰੇ ਬਣੇ ਫਰੇਮ ਤੇ ਗੁੰਮਟ ਉਪਰ ਉਸੇ ਤਰ੍ਹਾਂ ਦੀ ਸ਼ੇਪ ਦਾ ਸਿਉਂ ਕੇ ਵਧੀਆ ਕਪੜਾ ਪਾਇਆ ਹੁੰਦਾ ਸੀ। ਏਸ ਕਪੜੇ ਨੂੰ ਝੁੰਮਣ ਕਹਿੰਦੇ ਸਨ। ਝੁੰਮਣ ਦਾ ਜਿਹੜਾ ਹਿੱਸਾ ਤਿੰਨੇ ਡਾਟਦਾਰ ਦਰਵਾਜਿਆਂ ਉਪਰ ਆਉਂਦਾ ਹੁੰਦਾ ਸੀ, ਉਸ ਨੂੰ ਵਿਚਾਲੇ ਤੋਂ ਸਿਉਂਤਾ ਨਹੀਂ ਹੁੰਦਾ ਸੀ। ਏਸ ਤਰ੍ਹਾਂ ਦਰਵਾਜ਼ਿਆਂ ਉਪਰ ਝੁੰਮਣ ਦੇ ਦੋ ਲੜ ਬਣ ਜਾਂਦੇ ਸਨ। ਇਨ੍ਹਾਂ ਲੜਾਂ ਨੂੰ ਇਕ ਪਾਸੇ ਕਰ ਕੇ ਹੀ ਰਥ ਵਿਚ ਬੈਠਿਆ ਜਾਂਦਾ ਸੀ।

ਮੰਜੀ ਤੇ ਗੁੰਮਟ ਦਾ ਡੀਜਾਇਨ ਇਕ ਤਰ੍ਹਾਂ ਨਾਲ ਜਿਸ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰੱਖਣ ਲਈ ਪਾਲਕੀ ਬਣੀ ਹੁੰਦੀ ਸੀ, ਉਸ ਤਰ੍ਹਾਂ ਦਾ ਹੀ ਬਣ ਜਾਂਦਾ ਸੀ। ਕਈ ਰਥਾਂ ਤੇ ਜਿਥੇ ਰਥ ਚਲਾਉਣ ਵਾਲਾ ਬੈਠਦਾ ਹੁੰਦਾ ਸੀ, ਗੁੰਮਟ ਵਿਚ ਵਾਧਾ ਕਰ ਕੇ ਸ਼ੈੱਡ ਜਿਹਾ ਬਣਾਇਆ ਹੁੰਦਾ ਸੀ, ਏਸ ਸ਼ੈੱਡ ਉਪਰ ਵੀ ਝੁੰਮਣ ਪਾਇਆ ਹੁੰਦਾ ਸੀ।

ਤਾਂਗੇ ਦੇ ਅਗਲੇ ਹਿੱਸੇ ਨੂੰ ਠੋਕਰ ਵਿਚ ਰੱਖੀ ਜਗ੍ਹਾ ਵਿਚ ਜੋੜਿਆ ਜਾਂਦਾ ਸੀ। ਇਸ ਤਰ੍ਹਾਂ ਰਥ ਬਣਦਾ ਸੀ। ਠੋਕਰ ਉਪਰ ਹੀ ਰਥ ਚਲਾਉਣ ਵਾਲਾ ਬੈਠਦਾ ਹੁੰਦਾ ਸੀ। ਇਹ ਸੀ ਰਥ ਦੀ ਬਣਤਰ । ਹੁਣ ਰਥ ਤੁਹਾਨੂੰ ਅਜਾਇਬ ਘਰਾਂ ਵਿਚ ਪਏ ਹੀ ਵੇਖਣ ਨੂੰ ਮਿਲਣਗੇ। ਸਾਡਾ ਇਹ ਵਿਰਸਾ ਹੁਣ ਬਿਲਕੁਲ ਅਲੋਪ ਹੋ ਗਿਆ ਹੈ।

0

ਤਾਂਗਾ

ਪਹਿਲਾਂ ਲੋਕੀਂ ਪੈਦਲ ਸਫ਼ਰ ਕਰਦੇ ਸਨ, ਫੇਰ ਊਠਾਂ/ਬੋਤਿਆਂ ਨੂੰ ਖੇਤੀ ਦੇ ਕੰਮਾਂ ਵਿਚ ਵਰਤੋਂ ਦੇ ਨਾਲ ਸਫ਼ਰ ਕਰਨ ਲਈ ਵੀ ਵਰਤਿਆ ਜਾਣ ਲੱਗਿਆ। ਉਨ੍ਹਾਂ ਸਮਿਆਂ ਵਿਚ ਨਵੀਆਂ ਵਹੁਟੀਆ ਨੂੰ ਪ੍ਰਾਹੁਣੇ ਸ਼ਿੰਗਾਰੇ ਹੋਏ ਬੋਤਿਆਂ ਤੇ ਹੀ ਲਿਆਉਂਦੇ ਸਨ। ਪੈਸੇ ਵਾਲੇ ਪਰਿਵਾਰ ਘੋੜੀਆਂ ਤੇ ਸਫ਼ਰ ਕਰਦੇ ਸਨ। ਪਹਿਲੇ ਸਮਿਆਂ ਵਿਚ ਤਾਂ ਫੌਜ ਵਿਚ ਹੁੰਦੇ ਹੀ ਘੋੜੇ ਸਨ। ਸਾਰੇ ਮੁਖ ਸਿਵਲ ਅਫਸਰਾਂ ਕੋਲ ਵੀ ਘੋੜੇ ਹੁੰਦੇ ਸਨ। ਹੁਣ ਵੀ ਫੌਜ ਵਿਚ ਘੋੜਿਆਂ ਦੀ ਰੈਜੀਮੈਂਟ ਹੈ। 26 ਜਨਵਰੀ ਦੀ ਪਰੇਡ ਵਿਚ ਘੋੜਾ ਰੈਜੀਮੈਂਟ ਵੀ ਸ਼ਾਮਲ ਹੁੰਦੀ ਹੈ। ਪੁਲਿਸ ਵਿਚ ਵੀ ਘੋੜਾ ਪੁਲਸ ਹੈ। ਘੋੜੇ, ਘੋੜੀਆਂ ਸਬੰਧੀ ਇਕ ਲੋਕ ਗੀਤ ਵੀ ਸੁਣੋ –

ਨੀਲੀ ਘੋੜੀ ਤੇ ਕਾਠੀ ਤਿੱਲੇਦਾਰ ਨੀ ਮਾਏ।

ਉੱਤੇ ਚੜ੍ਹੇ ਤੇ ਲੱਗੇ ਥਾਣੇਦਾਰ ਨੀ ਮਾਏ।

ਵਿਆਹ ਤੇ ਹੋਰ ਸਮਾਗਮਾਂ ਤੇ ਜਦ ਸਾਰੇ ਪਰਿਵਾਰ ਨੇ ਜਾਣਾ ਹੁੰਦਾ ਸੀ ਤਾਂ ਗੱਡਿਆਂ ਦੀ ਵਰਤੋਂ ਕੀਤੀ ਜਾਣ ਲੱਗੀ। ਗੱਡੇ ਉਪਰ ਹੀ ਸੰਦੂਖ ਨੂੰ ਲੱਦ ਕੇ ਲਿਜਾਂਦੇ ਸਨ। ਜਦ ਮਨੁੱਖੀ ਸੂਝ ਹੋਰ ਵਧੀ ਤਾਂ ਸਫ਼ਰ ਲਈ ਤਾਂਗਿਆਂ ਦੀ ਈਜਾਦ

94 / 361
Previous
Next