

ਹੋਈ। ਤਾਂਗਿਆਂ ਨੂੰ ਕਈ ਇਲਾਕਿਆਂ ਵਿਚ ਯੱਕਾ ਵੀ ਕਹਿੰਦੇ ਸਨ। ਤਾਂਗਿਆਂ ਨੂੰ ਕਈ ਲੋਕਾਂ ਨੇ ਆਪਣੀ ਰੋਜ਼ੀ ਰੋਟੀ ਦਾ ਸਾਧਨ ਬਣਾਇਆ ਹੋਇਆ ਸੀ।

ਸਫ਼ਰ ਕਰਨ ਲਈ ਤਾਂਗੇ ਤੇਜ਼ ਗਤੀ ਵਾਲੀ ਪਹਿਲੀ ਟਰਾਂਸਪੋਰਟ ਸੀ। ਏਸੇ ਲਈ ਤਾਂ ਉਸ ਸਮੇਂ ਦੀਆਂ ਸ਼ੌਕੀਨਣਾਂ ਯੱਕੇ ਦੀ ਸਵਾਰੀ ਕਰਨ ਲੱਗੀਆਂ-
ਬੰਤੋ ਸ਼ੁਕੀਨ ਹੋ ਗਈ,
ਬੋਤਾ ਛੱਡ ਕੇ ਯੱਕੇ ਤੇ ਚੜ੍ਹਦੀ।
X X X X
ਯੱਕੇ ਵਾਲਿਆ ਯੱਕੇ ਨੂੰ ਤੋਰ ਵੇ,
ਮੈਂ ਪਿੰਡ ਚੱਲੀ ਸਹੁਰਿਆਂ ਦੇ।
ਕਈ ਮਨਚਲੇ ਟਾਂਗੇ ਵਾਲੇ ਪੈਦਲ ਜਾਂਦੀ ਮੁਟਿਆਰ ਨੂੰ ਆਪਣੇ ਟਾਂਗੇ ਵਿਚ ਬੈਠਣ ਲਈ ਵੀ ਪ੍ਰੇਰਦੇ ਹੁੰਦੇ ਸਨ-
ਨੀ ਸੋਹਣੀਏ ! ਮਨ-ਮੋਹਣੀਏ!
ਮੇਰੇ ਤਾਂਗੇ ਤੇ ਚੜ੍ਹ ਆ,
ਪੈਦਲ ਨਾ ਜਾਈਂ ਨੀ।
ਤਾਂਗਿਆਂ ਤੋਂ ਬਾਅਦ ਭਾਫ਼ ਨਾਲ ਚੱਲਣ ਵਾਲੀਆਂ ਲਾਰੀਆਂ/ਮੋਟਰਾਂ ਚੱਲੀਆਂ। ਫੇਰ ਪਟਰੋਲ ਤੇ ਡੀਜ਼ਲ ਵਾਲੀਆਂ ਬੱਸਾਂ ਦੀ ਈਜਾਦ ਹੋਈ । ਜਦ ਅੰਗਰੇਜ਼ਾਂ ਨੇ ਭਾਰਤ ਤੇ ਕਬਜ਼ਾ ਕੀਤਾ ਤਾਂ ਰੇਲ ਗੱਡੀਆਂ ਹੋਂਦ ਵਿਚ ਆਈਆਂ। ਤਾਂਗਿਆਂ ਨਾਲੋਂ ਰੇਲ ਗੱਡੀਆਂ ਦੀ ਰਫ਼ਤਾਰ ਬਹੁਤ ਤੇਜ ਸੀ। ਏਸ ਲਈ ਕਈ ਸੱਜ-ਵਿਆਹੀਆਂ ਮੁਟਿਆਰਾਂ ਤਾਂਗੇ ਦੀ ਹੌਲੀ ਤੋਰ ਤੋਂ ਤੰਗ ਆ ਕੇ, ਅੱਕ ਕੇ ਤਾਂਗੇ ਵਾਲੇ ਨੂੰ ਤੇ ਘੋੜੇ ਨੂੰ ਕੋਸਦੀਆਂ ਹੁੰਦੀਆਂ ਸਨ-
ਘੋੜਾ ਮਰ ਜੇ ਯੱਕੇ ਵਾਲਿਆ ਤੇਰਾ,
ਯੱਕੇ ਦੀਆਂ ਹੋਣ ਫਾੜੀਆਂ।