Back ArrowLogo
Info
Profile

ਤਾਂਗੇ ਵਾਲਾ ਵੀ ਉਸ ਦੀ ਨਕੌੜ ਨਹੀਂ ਝੱਲਦਾ ਸੀ। ਕਿਉਂ ਜੋ ਤਾਂਗੇ ਵਾਲੇ ਨੂੰ ਆਪਣੇ ਤਾਂਗੇ 'ਤੇ ਮਾਣ, ਫ਼ਖ਼ਰ ਹੁੰਦਾ ਸੀ। ਏਸੇ ਕਰਕੇ ਉਹ ਮੁਟਿਆਰ ਨੂੰ ਮੋੜਵਾਂ ਜਵਾਬ ਦਿੰਦਾ ਕਹਿ ਉੱਠਦਾ ਸੀ-

ਮੇਰੇ ਤਾਂਗੇ ਨੇ ਮੜਕ ਨਾਲ ਤੁਰਨਾ,

ਕਾਹਲੀ ਐਂ ਤਾਂ ਰੇਲ ਚੜ੍ਹ ਜਾ।

ਮੜਕ ਤਾਂ ਪੰਜਾਬੀਆਂ ਦੇ ਖੂਨ ਵਿਚ ਰਚੀ ਹੋਈ ਹੈ।

ਹੁਣ ਮੈਂ ਤੁਹਾਨੂੰ ਤਾਂਗੇ ਦੀ ਬਣਤਰ ਬਾਰੇ ਦੱਸਣ ਜਾ ਰਿਹਾ ਹਾਂ। ਸਭ ਤੋਂ ਹੇਠਾਂ ਤਾਂਗੇ ਦਾ ਫ਼ਰਸ਼ ਹੁੰਦਾ ਸੀ। ਫਰਸ਼ 8 ਕੁ ਫੁੱਟ ਲੰਮਾ ਤੇ 4 ਕੁ ਫੁੱਟ ਚੌੜਾ ਹੁੰਦਾ ਸੀ। ਇਸ ਫਰਸ਼ ਦੀ ਲੰਬਾਈ ਵਾਲੇ ਦੋਵੇਂ ਪਾਸਿਆਂ ਦੇ ਕਿਨਾਰਿਆਂ ਦੇ ਵਿਚਕਾਰ ਜਿਹੇ ਦੋ ਕੁ ਫੁੱਟ ਉੱਚੀਆਂ ਲਰਾਂ ਲੱਗੀਆਂ ਹੁੰਦੀਆਂ ਸਨ। ਏਸ ਲਰਾਂ ਉਪਰ ਹੀ 11 ਕੁ ਫੁੱਟ ਲੰਮੇ ਬਾਂਸ ਪੱਤੀਆਂ ਨਾਲ ਫਿੱਟ ਕੀਤੇ ਹੁੰਦੇ ਸਨ। ਇਨ੍ਹਾਂ ਬਾਂਸਾਂ ਦੇ ਵਿਚਾਲੇ ਹੀ ਘੋੜਾ ਜੋੜਿਆ ਜਾਂਦਾ ਸੀ। ਫਰਸ਼ ਦੇ ਅਗਲੇ ਹਿੱਸੇ ਤੇ ਜਿੱਥੇ ਘੋੜਾ ਜੋੜਿਆ ਜਾਂਦਾ ਸੀ, ਉਥੇ 9 ਕੁ ਇੰਚ ਚੌੜੀ ਤੇ 4 ਕੁ ਫੁੱਟ ਲੰਮੀ ਫੱਟੀ ਲੱਗੀ ਹੁੰਦੀ ਸੀ, ਜਿਸ ਨੂੰ ਡਾਂਡੀਆ ਕਹਿੰਦੇ ਸਨ। ਏਸ ਫੱਟੀ ਉਪਰ ਇਕ ਹੋਰ ਫੱਟਾ ਇਕ ਫੁੱਟ ਕੁ ਚੌੜਾ ਤੇ 4 ਕੁ ਫੁੱਟ ਲੰਮਾ ਲੱਗਿਆ ਹੁੰਦਾ ਸੀ, ਜਿਸ ਨੂੰ ਪੱਖਾ ਕਹਿੰਦੇ ਸਨ। ਏਸ ਪੱਖੇ ਉਪਰ ਲੋਹੇ ਦਾ ਜੰਗਲਾ ਲੱਗਿਆ ਹੁੰਦਾ ਸੀ। ਏਸ ਜੰਗਲੇ ਨੂੰ ਫੜ ਕੇ ਸਵਾਰੀਆਂ ਤਾਂਗੇ ਵਿਚ ਬੈਠਦੀਆਂ ਸਨ। ਫਰਸ਼ ਦੇ ਪਿਛਲੇ ਪਾਸੇ ਵੀ ਲੋਹੇ ਦਾ ਜੰਗਲਾ ਲੱਗਿਆ ਹੁੰਦਾ ਸੀ। ਏਸ ਜੰਗਲੇ ਉਪਰ ਸਵਾਰੀਆਂ ਆਪਣੇ ਪੈਰ ਰੱਖ ਲੈਂਦੀਆਂ ਸਨ।

ਦੋਵੇਂ ਪਾਸੇ ਦੇ ਬਾਂਸਾਂ ਦੇ ਨਾਲ ਪੱਖੇ ਤੋਂ ਬਾਹਰ ਇਕ ਪਤਲੀ ਜਿਹੀ ਇਕ ਫੁੱਟ ਕੁ ਚੌੜੀ ਤੇ ਡੇਢ ਕੁ ਫੁੱਟ ਲੰਮੀ ਫੱਟੀ ਲੱਗੀ ਹੁੰਦੀ ਸੀ, ਜਿਸ ਨੂੰ ਟਿੱਕਟਿਕੀ ਕਹਿੰਦੇ ਸਨ। ਇਕ ਪਾਸੇ ਦੀ ਟਿੱਕਟਿਕੀ ਤੇ ਤਾਂਗਾ ਚਲਾਉਣ ਵਾਲਾ ਆਪ ਬੈਠਦਾ ਹੁੰਦਾ ਸੀ, ਦੂਸਰੇ ਪਾਸੇ ਦੀ ਟਿਕਟਿਕੀ 'ਤੇ ਜੇਕਰ ਤਾਂਗ ਵਿਚ ਸਵਾਰੀਆਂ ਜ਼ਿਆਦਾ ਹੋ ਜਾਂਦੀਆਂ ਸਨ ਤਾਂ ਇਕ ਸਵਾਰੀ ਬਹਿ ਜਾਂਦੀ ਸੀ। ਟਿਕਟਿਕੀ ਦੇ ਪਿਛੇ ਤੇ ਤਾਂਗੇ ਦੇ ਦੋਵੇਂ ਪਹੀਆਂ ਉਪਰ ਇਕ ਫੁੱਟ ਕੁ ਦੀਆਂ ਚੌੜੀਆਂ ਫੱਟੀਆਂ ਲੱਗੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਬਗਲ ਕਹਿੰਦੇ ਸਨ। ਬਗਲ ਇਕ ਕਿਸਮ ਦੇ ਤਾਂਗੇ ਦੇ ਮੱਡਗਾਰਡ ਹੁੰਦੇ ਸਨ।

ਫ਼ਰਸ਼ ਦੇ ਅਗਲੇ ਹਿੱਸੇ ਵਿਚ ਤੇ ਬਾਂਸਾਂ ਦੇ ਅੰਦਰ ਜਿਹੇ ਕਰਕੇ ਦੋ ਹੁੱਕਾਂ ਲੱਗੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਜੋਤਰ ਕਹਿੰਦੇ ਸਨ। ਇਨ੍ਹਾਂ ਹੁੱਕਾਂ/ਜੋਤਰ ਵਿਚ ਹੀ ਤਾਂਗੇ ਨੂੰ ਖਿੱਚਣ ਲਈ ਘੋੜੇ ਦੀ ਚਾਲ ਪਾਈ ਹੁੰਦੀ ਸੀ। ਪਹੀਆਂ ਦੇ ਅਗਲੇ ਤੇ ਪਿਛਲੇ ਪਾਸੇ ਫਰਸ਼ ਵਿਚ ਲੋਹੇ ਦੀ ਚਾਰ ਕਾਇਦਾਨ ਲੱਗੇ ਹੁੰਦੇ ਸਨ, ਜਿਨ੍ਹਾਂ ਉਪਰ

96 / 361
Previous
Next