

ਪੈਰ ਰੱਖ ਕੇ ਸਵਾਰੀਆਂ ਤਾਂਗੇ ਵਿਚ ਚੜ੍ਹਦੀਆਂ ਸਨ।
ਫ਼ਰਸ਼ ਦੇ ਵਿਚਕਾਰ ਤੇ ਫ਼ਰਸ਼ ਤੋਂ ਦੋ ਕੁ ਫੁੱਟ ਉੱਚਾ ਕਰਕੇ ਲੱਕੜ ਦਾ ਇਕ ਚਾਰ ਕੁ ਫੁੱਟ ਲੰਮਾ ਤੇ ਤਿੰਨ ਕੁ ਫੁੱਟ ਚੌੜਾ ਫੱਟਾ ਲੱਗਿਆ ਹੁੰਦਾ ਸੀ, ਜਿਸ ਨੂੰ ਬੈਠਕ ਕਹਿੰਦੇ ਸਨ। ਏਸ ਬੈਠਕ ਉਪਰ ਹੀ ਸਵਾਰੀਆਂ ਦੇ ਬੈਠਣ ਲਈ ਸੀਟਾਂ ਲਾਈਆਂ ਹੁੰਦੀਆਂ ਸਨ। ਇਨ੍ਹਾਂ ਸੀਟਾਂ ਦੇ ਵਿਚਕਾਰ ਤੇ ਬੈਠਕ ਦੇ ਉਪਰ ਇਕ, ਇਕ ਫੁੱਟ ਕੁ ਦੀ ਫੱਟੀ ਲਾਈ ਹੁੰਦੀ ਸੀ, ਜਿਹੜੀ ਸੀਟਾਂ ਨੂੰ ਦੋ ਹਿੱਸਿਆਂ ਵਿਚ ਵੰਡਦੀ ਸੀ। ਏਸ ਫੱਟੀ ਨੂੰ ਢਾਹ ਕਹਿੰਦੇ ਸਨ। ਇਨ੍ਹਾਂ ਸੀਟਾਂ ਉਪਰ ਆਮ ਤੌਰ ਤੇ ਛੇ ਸਵਾਰੀਆਂ ਬੈਠਦੀਆਂ ਸਨ। ਤਿੰਨ ਅਗਲੇ ਪਾਸੇ ਤੇ ਤਿੰਨ ਪਿਛਲੇ ਪਾਸੇ। ਅਗਲੀਆਂ ਤੇ ਪਿਛਲੀਆਂ ਸਵਾਰੀਆਂ ਦੀਆਂ ਆਪਸ ਵਿਚ ਪਿੱਠਾਂ ਲੱਗਣ ਤੋਂ ਇਹ ਢੁਹ ਹੀ ਰੋਕਦੀ ਹੁੰਦੀ ਸੀ। ਬੈਠਕ ਦੇ ਹੇਠਲੇ ਹਿੱਸੇ ਵਿਚ ਸਵਾਰੀਆਂ ਆਪਣਾ ਸਮਾਨ ਰੱਖ ਲੈਂਦੀਆਂ ਸਨ। ਬੈਠਕ ਦੇ ਏਸ ਹਿੱਸੇ ਵਿਚ ਹੀ ਘੋੜੇ ਦਾ ਦਾਣਾ ਤੇ ਘਾਹ ਰੱਖਿਆ ਹੁੰਦਾ ਸੀ।
ਫ਼ਰਸ਼ ਦੇ ਸਾਰੇ ਹਿੱਸੇ ਉਪਰ ਟੱਪ (ਛੱਤ) ਪਾਈ ਹੁੰਦੀ ਸੀ। ਇਹ ਟੱਪ ਲੱਕੜ ਦੇ ਫਰੇਮ ਉਪਰ ਬਣਾਇਆ ਜਾਂਦਾ ਸੀ । ਫਰੇਮ ਵਿਚ ਚਾਰ ਲੱਕੜਾਂ ਲੱਗੀਆਂ ਹੁੰਦੀਆਂ ਸਨ। ਇਨ੍ਹਾਂ ਲੱਕੜਾਂ ਦੇ ਦੋਵੇਂ ਸਿਰਿਆਂ ਨੂੰ ਥੋੜ੍ਹੀ ਜਿਹੀ ਕਰਵ (ਟੇਢ) ਦਿੱਤੀ ਹੁੰਦੀ ਸੀ। ਇਕ ਇਕ ਲੱਕੜ ਟੱਪ ਦੇ ਅਗਲੇ ਤੇ ਪਿਛਲੇ ਕਿਨਾਰੇ ਵਿਚ ਲੱਗੀ ਹੁੰਦੀ ਸੀ ਤੇ ਦੋ ਲੱਕੜਾਂ ਟੱਪ ਦੇ ਵਿਚਾਲੇ ਥੋੜ੍ਹੇ ਥੋੜ੍ਹੇ ਫ਼ਾਸਲੇ ਤੇ ਲਾਈਆਂ ਹੁੰਦੀਆਂ ਸਨ। ਇਨ੍ਹਾਂ ਲੱਕੜਾਂ ਉਪਰ ਮੋਟਾ ਖ਼ਾਕੀ ਰੰਗ ਦਾ ਕੱਪੜਾ ਟੋਪੀ ਵਾਲੀਆਂ ਪਿੰਨਾਂ ਨਾਲ ਫਿੱਟ ਕੀਤਾ ਹੁੰਦਾ ਸੀ। ਟੱਪ ਵਿਚ ਲਾਈਆਂ ਫਰੇਮ ਦੀਆਂ ਦੋ ਦੋ ਫੱਟੀਆਂ ਦੇ ਬਾਹਰਲੇ ਪਾਸੇ ਨਾਲ ਕੈਂਚੀ ਦੀ ਤਰ੍ਹਾਂ ਲੋਹੇ ਦੀਆਂ ਪੱਤੀਆਂ ਲਾਈਆਂ ਹੁੰਦੀਆਂ ਸਨ। ਇਨ੍ਹਾਂ ਪੱਤੀਆਂ ਨੂੰ ਫ਼ਰਸ਼ ਵਿਚ ਲੱਗੀਆਂ ਲਰਾਂ ਨਾਲ ਫਿੱਟ ਕੀਤਾ ਹੁੰਦਾ ਸੀ। ਇਨ੍ਹਾਂ ਪੱਤੀਆਂ ਸਦਕਾ ਹੀ ਟੱਪ ਨੂੰ ਲੋੜ ਅਨੁਸਾਰ ਤਾਣਿਆ ਜਾ ਸਕਦਾ ਸੀ ਤੇ 'ਕੱਠਾ ਕੀਤਾ ਜਾ ਸਕਦਾ ਸੀ।
ਫ਼ਰਸ਼ ਦੇ ਹੇਠਾਂ ਧੁਰਾ ਪੱਤੀਆਂ ਨਾਲ ਫਿੱਟ ਕੀਤਾ ਹੁੰਦਾ ਸੀ। ਫ਼ਰਸ਼ ਨਾਲ ਤੇ ਧੁਰੇ ਨਾਲ ਕਮਾਨੀਆਂ ਰਕਾਬ ਨਾਲ ਫਿੱਟ ਕੀਤੀਆਂ ਹੁੰਦੀਆਂ ਸਨ। ਧੁਰੇ ਵਿਚ ਪਹੀਏ ਪਾਏ ਹੁੰਦੇ ਸਨ। ਪਹੀਏ ਪਾਉਣ ਤੋਂ ਬਾਅਦ ਚੰਮ ਦੀ ਇਕ ਬਾਂਸਲ ਪਾਈ ਜਾਂਦੀ ਸੀ। ਧੁਰੇ ਦੇ ਬਾਹਰਲੇ ਹਿੱਸੇ ਵਿਚ ਗਲੀਆਂ ਹੁੰਦੀਆਂ ਸਨ। ਬਾਂਸਲ ਪਾਉਣ ਤੋਂ ਬਾਅਦ ਧੁਰੇ ਦੀਆਂ ਇਨ੍ਹਾਂ ਗਲੀਆਂ ਵਿਚ ਲੋਹੇ ਦੀਆਂ ਬਣੀਆਂ ਹੋਈਆਂ ਪਿੰਨਾਂ ਲਾ ਦਿੱਤੀਆਂ ਜਾਂਦੀਆਂ ਸਨ। ਇਹ ਪਿੰਨਾਂ ਹੀ ਪਹੀਏ ਨੂੰ ਧੁਰੇ ਤੋਂ ਬਾਹਰ ਨਹੀਂ ਨਿਕਲਣ ਦਿੰਦੀਆਂ ਸਨ। ਤਾਂਗੇ ਦੇ ਪਹੀਏ ਵੀ ਉਸ ਤਰ੍ਹਾਂ ਬਣਾਏ ਜਾਂਦੇ ਸਨ,