

ਦੀ ਵਰਤੋਂ ਲਾੜਿਆਂ ਦੇ ਘਰਾਂ ਤੱਕ ਜਾਂ ਪੈਲਸਾਂ ਤੱਕ ਪਹੁੰਚਣ ਲਈ ਹੀ ਕਰਦੇ ਹਨ।
ਤਾਂਗੇ ਹੁਣ ਪੰਜਾਬ ਦੀ ਆਵਾਜਾਈ ਦੇ ਸਾਧਨ ਵਜੋਂ ਬਿਲਕੁਲ ਅਲੋਪ ਹੋ ਗਏ ਹਨ।
0
ਚਿੱਠੀਆਂ
ਚਿੱਠੀਆਂ ਮਿਤਰ ਪਿਆਰਿਆਂ, ਦਿਲਜਾਨੀਆਂ, ਸਾਕ ਸਬੰਧੀਆਂ ਨਾਲ ਅੱਧਾ ਮਿਲਾਪ ਕਰਾ ਦਿੰਦੀਆਂ ਸਨ। ਪੂਰਾ ਮਿਲਾਪ ਏਸ ਕਰ ਕੇ ਨਹੀਂ ਹੁੰਦਾ ਸੀ ਕਿਉਂ ਜੋ ਚਿੱਠੀ ਮੂੰਹੋਂ ਨਹੀਂ ਬੋਲ ਸਕਦੀ ਸੀ-
ਬੈਠ ਚੁਬਾਰੇ ਨੀ ਮੈਂ ਚਿੱਠੀ ਨੂੰ ਫੋਲਦੀ,
ਇਕ ਦੁੱਖ ਡਾਢਾ, ਚਿੱਠੀ ਮੂੰਹੋਂ ਨਹੀਂ ਬੋਲਦੀ।
ਚਿੱਠੀਆਂ ਦਿਲਾਂ ਦੀਆਂ ਦੂਰੀਆਂ ਖ਼ਤਮ ਕਰਦੀਆਂ ਸਨ। ਚਿੱਠੀਆਂ ਆਉਣੀਆਂ ਵਸਦੇ ਘਰਾਂ ਦੀਆਂ ਨਿਸ਼ਾਨੀਆਂ ਸਨ। ਚਿੱਠੀਆਂ ਦਾ ਇਕ ਸੁਨਹਿਰੀ ਯੁੱਗ ਰਿਹਾ ਹੈ। ਪੰਡਤ ਜਵਾਹਰ ਲਾਲ ਨਹਿਰੂ ਵਲੋਂ ਆਪਣੀ ਧੀ ਇੰਦਰਾ ਗਾਂਧੀ ਨੂੰ ਲਿਖੀਆਂ ਚਿੱਠੀਆਂ ਤੋਂ ਹਰ ਵਿਅਕਤੀ ਵਾਕਫ਼ ਹੈ। ਪੁਰਾਣੇ ਸਮਿਆਂ ਵਿਚ ਚਿੱਠੀਆਂ ਪਹੁੰਚਾਣ ਦੇ ਵੱਖ-ਵੱਖ ਸਾਧਨ ਰਹੇ ਹਨ। ਰਾਜਿਆਂ, ਬਾਦਸ਼ਾਹਾਂ ਦੇ ਰਾਜ ਸਮੇਂ ਕੁਝ ਮਿਥੀ ਦੂਰੀ ਤੇ ਚਿੱਠੀਆਂ ਪਹੁੰਚਾਉਣ ਲਈ ਹਲਕਾਰੇ ਰੱਖੇ ਹੁੰਦੇ ਸਨ, ਜਿਨ੍ਹਾਂ ਕੋਲ ਤੇਜ਼ ਤਰਾਰ ਘੋੜੇ ਹੁੰਦੇ ਸਨ। ਇਕ ਹਲਕਾਰਾ ਘੋੜੇ ਤੇ ਚਿੱਠੀ ਲੈ ਕੇ ਦੂਜੀ ਥਾਂ ਨਿਯੁਕਤ ਘੋੜੇ ਸਮੇਤ ਖੜੇ ਹਲਕਾਰੇ ਕੋਲ ਪਹੁੰਚਦਾ ਸੀ। ਏਸੇ ਤਰ੍ਹਾਂ ਫਿਰ ਦੂਸਰਾ ਘੋੜੇ ਵਾਲਾ ਤੀਜੇ ਕੋਲ ਪਹੁੰਚਦਾ ਸੀ। ਏਸ ਤਰ੍ਹਾਂ ਅੱਗੇ ਤੋਂ ਅੱਗੇ ਚਲਦੇ ਰਹਿੰਦੇ ਸਨ। ਇਹ ਚਿੱਠੀਆਂ ਪਹੁੰਚਾਉਣ ਦੀ ਵਿਧੀ ਨੂੰ ਤੁਸੀਂ ਅੱਜ ਦੀ ਰੀਲੇਅ ਰੇਸ ਨਾਲ ਤੁਲਨਾ ਕਰ ਸਕਦੇ ਹੈ। ਚਿੱਠੀਆਂ ਪਹੁੰਚਾਉਣ ਦੇ ਏਸ ਢੰਗ ਨਾਲ ਹੀ ਦਿੱਲੀ ਦੇ ਬਾਦਸ਼ਾਹ ਦੀਆਂ ਚਿੱਠੀਆਂ ਹਿੰਦੁਸਤਾਨ ਦੇ ਚਾਰੇ ਕੋਨਿਆਂ ਵਿਚ ਨਿਯੁਕਤ ਸੂਬੇਦਾਰਾਂ ਕੋਲ ਬਹੁਤ ਘੱਟ ਸਮੇਂ ਵਿਚ ਪਹੁੰਚ ਜਾਂਦੀਆਂ ਸਨ।
