Back ArrowLogo
Info
Profile
ਨਿਰੰਕਾਰੀ, ਰਾਧਾ ਸੁਆਮੀ ਆਦਿ ਦੇ ਪਾਖੰਡ ਜਾਲ ਵਿਚ ਫਸਿਆ ਹੁੰਦਾ ਹੈ, ਇਸ ਸਾਰੇ ਦਾ ਮੂਲ ਕਾਰਣ ਸਾਡੀ ਅੰਮ੍ਰਿਤ ਛਕਣ ਦੇ ਪੱਖੋਂ ਲਾਪਰਵਾਹੀ ਹੈ ਹੋਰ ਕੁਝ ਨਹੀਂ। ਸਿੱਖ ਅਸੀਂ ਬਣੇ ਨਹੀਂ ਹੁੰਦੇ ਅਤੇ ਗੈਰ-ਸਿੱਖੀ ਅਨਮਤੀ ਪ੍ਰਭਾਵ ਸਾਡੀ ਸੰਘੀ ਨਹੁੰ ਦੇ ਕੇ ਸਾਡਾ ਗ੍ਰਹਿਸਥ ਜੀਵਨ ਤਬਾਹ ਕਰ ਦਿੰਦੇ ਹਨ । ਇਸ ਲਈ ਲੜਕੇ ਲੜਕੀ ਦਾ ਅਨੰਦ ਕਾਰਜ ਤੋਂ ਪਹਿਲਾਂ ਅੰਮ੍ਰਿਤ ਛਕਣਾ ਅਤਿ ਜ਼ਰੂਰੀ ਹੈ ।

ਸਿਖਿਆ- ਅਨੰਦ ਵਿਆਹ ਅਥਵਾ ਗ੍ਰਹਿਸਥ ਧਰਮ ਵਿੱਚ ਪ੍ਰਵੇਸ਼ ਹੋਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਜੋੜੇ ਨੂੰ ਕੁਝ ਸਿਖਿਆ ਦਿੱਤੀ ਤੇ ਪ੍ਰਤਿੱਗਿਆ ਲਈ ਜਾਂਦੀ ਹੈ।

ਇਸ ਸਮੇਂ ਦਿੱਤੀ ਜਾਣ ਵਾਲੀ ਸਿੱਖਿਆ ਜਿਤਨੀ ਅਹਿਮ ਹੈ (ਇਹ ਸਮੇਂ ਤੇ ਸਥਾਨ ਅਨੁਸਾਰ ਵੱਧ ਘੱਟ ਹੋ ਸਕਦੀ ਹੈ) ਉਤਨੀ ਹੀ ਇਸ ਸਮੇਂ ਕੀਤੀ ਪ੍ਰਤਿਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਗਤ ਦੀ ਹਜੂਰੀ ਵਿੱਚ ਕੀਤੇ ਕੌਲ-ਕਰਾਰਾਂ ਨੂੰ ਨਿਭਾਉਣਾ ਸਿੱਖ ਦਾ ' ਧਰਮ ' ਹੈ ਅਤੇ ਇਹੀ ਗੱਲ ਅਨੰਦ-ਵਿਆਹ ਵਿੱਚ ਵਿਸ਼ੇਸ਼ਤਾ ਵਿੱਲਖਣਤਾ ਤੇ ਉਤਮਤਾਈ ਹੈ । ਵਿਆਹ ਉਪਰੰਤ ਦੰਪਤੀ ਦਾ ਇਕ ਦੂਜੇ ਤੋਂ ਤੋੜ ਵਿਛੋੜੇ ਬਾਰੇ ਸੋਚਣਾ ਵੀ ਅਧਰਮ ਹੈ, ਪਾਪ ਹੈ । ਜੋ ਬਚਨ ਵਿਆਹੁਤਾ ਜੋੜਾ ਇਸ ਸਮੇਂ ਇਕ ਦੂਜੇ ਨੂੰ ਦਿੰਦਾ ਹੈ ਉਸ ਤੋਂ ਮੁੱਖ ਮੋੜਨਾ ਗੁਰੂ ਤੋਂ ਮੁਖ ਮੋੜਨ ਤੁਲ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ' ਜ਼ਫ਼ਰਨਾਮੇ' ਵਿੱਚ ਮਰਦ ਦੀ ਸਿਫਤ ਵਿੱਚ ਲਿਖਿਆ ਹੈ-

ਹਮੂ ਮਰਦ ਬਾਇਦ ਸ਼ਬਦ ਸੁਖ਼ਨਵਰ।।

ਨ ਸ਼ਿਕਮਿ ਦਿਗਰ ਦਰ ਦਹਾਨੇ ਦਿਗਰ ॥

(ਭਾਵ :- ਮਰਦ ਨੂੰ ਚਾਹੀਦਾ ਹੈ ਕਿ ਉਹ ਬਚਨ ਦਾ ਸੂਰਾ ਹੋਵੇ, ਉਸ ਦੇ ਦਿਲ ਵਿੱਚ ਹੋਰ ਤੇ ਮੂੰਹ ਵਿੱਚ ਹੋਰ ਨਾ ਹੋਵੇ।)

ਅਨੰਦ-ਕਾਰਜ ਸਮੇਂ ਧਰਮ ਦੇ ਜਿਨ੍ਹਾਂ ਖਾਸ ਅੰਗਾਂ ਦੇ ਪਾਲਣ ਉਤੇ ਜੋਰ ਦਿੱਤਾ ਜਾਂਦਾ ਅਤੇ ਪ੍ਰਤਿਗਿਆ ਕਰਾਈ ਜਾਂਦੀ ਹੈ, ਉਹਨਾਂ ਵਿਚੋਂ ਸਭ ਤੋਂ ਵਿਸ਼ੇਸ਼ ਹੈ ਦੋਹਾਂ ਵੱਲੋਂ ਪਤੀਬ੍ਰਤਿ ਧਰਮ ਅਤੇ ਇਸਤ੍ਰੀ-ਬ੍ਰਤਿ ਧਰਮ ਦੀ ਪਾਲਣਾ । ਸਾਡੇ ਦੇਸ਼ ਵਿੱਚ ਪਤੀਬ੍ਰਤਿ ਧਰਮ ਉਤੇ ਬੜਾ ਜ਼ੋਰ ਦਿੱਤਾ ਜਾਂਦਾ ਹੈ, ਪ੍ਰੰਤੂ ਮਰਦ ਉੱਤੇ ਇਸਤ੍ਰੀ-ਬ੍ਰਤਿ ਧਰਮ ਪਾਲਣ ਉੱਤੇ ਬਹੁਤ ਘੱਟ । ਇਸਤ੍ਰੀ ਦੀ ਧਾਰਮਿਕ ਤੇ ਸਮਾਜਕ ਖੇਤਰਾਂ ਵਿੱਚ ਨਿੱਘਰੀ ਪਦਵੀ ਕਾਰਨ ਅਜਿਹਾ ਹੋਣਾ ਕੁਦਰਤੀ ਸੀ । ਪ੍ਰੰਤੂ ਗੁਰੂ ਸਾਹਿਬਾਨ ਨੇ ਅਨਿਆਏ-ਭਰਪੂਰ ਤੇ ਇਹ ਭਿੰਨ-ਭੇਦ ਤੇ ਵਿਤਕਰੇ ਵਾਲੇ ਸਭ ਆਈਨ ਮਨਸੂਖ ਕਰ ਦਿੱਤੇ । ਹੁਣ ਮਰਦ ਲਈ ਇਸਤ੍ਰੀ-ਬ੍ਰਤਿ ਧਰਮ ਧਾਰਨ ਕਰਨਾ ' ਏਕਾ ਨਾਰੀ ਜਤੀ ਹੋਇ ' ਉਤਨਾ ਹੀ ਜ਼ਰੂਰੀ ਤੇ ਧਰਮ ਦਾ ਅਹਿਮ ਅੰਗ ਹੈ ਜਿਤਨਾ ਇਸਤਰੀ ਲਈ ਪਤੀ-ਬ੍ਰਤਿ ਧਰਮ ਦਾ ਧਾਰਨਾ ਅਥਵਾ ਪਤੀ ਨੂੰ ਪ੍ਰਮੇਸ਼ਵਰ ਕਰ ਕੇ

11 / 31
Previous
Next