Back ArrowLogo
Info
Profile

ਭਾਵ- ਹੇ ਮੂਰਖ (ਭੂਛ) ਤੂੰ ਕੀ ਦੁਰਾਚਾਰ ਦੀਆਂ ਗੱਲਾਂ ਕਰਦਾ ਹੈਂ ? ਜੇ ਪਰਾਈ ਇਸਤ੍ਰੀ ਵੱਲ ਮੰਦੀ ਨਜ਼ਰ ਨਾ ਕਰੇਂ ਤਦ ਹੀ ਤੂੰ ਕੰਤ (ਪਤੀ) ਹੈਂ, ਨਹੀਂ ਤਾਂ ਤੇਰੀ ਗਿਣਤੀ ਵਿਭਚਾਰੀਆਂ ਵਿੱਚ ਹੋਵੇਗੀ ।

ਸਿੱਖੀ ਵਿਚ ਇਸਤ੍ਰੀ-ਬ੍ਰਤਿ ਧਰਮ ਅਥਵਾ ਸੱਚੇ ਆਚਾਰ ਨੂੰ ਧਰਮ ਦਾ ਇਤਨਾ ਅਹਿਮ ਅੰਗ ਮੰਨਿਆ ਗਿਆ ਹੈ ਕਿ ਪਰ ਇਸਤ੍ਰੀ-ਗ੍ਰਾਮੀ ਨੂੰ ਸਿੱਖੀ ਤੋਂ ਹੀ ਪਤਿਤ ਕਰਾਰ ਦੇ ਦਿੱਤਾ ਗਿਆ ਹੈ ।

ਭਾਈ ਗੁਰਦਾਸ ਜੀ ਵੀ ਕੰਤ ਨੂੰ ਇਸਤ੍ਰੀ-ਬ੍ਰਤਿ ਧਰਮ ਦਾ ਧਾਰਨੀ ਹੋਣ ਲਈ ਇਉਂ ਪ੍ਰੇਰਨਾ ਦਿੰਦੇ ਹਨ –

(ਓ) ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ।।                 (ਭਾ. ਗੁ. ਵਾਰ ੬-੮)

(ਅ) ਹਉ ਤਿਸੁ ਘੋਲਿ ਘੁਮਾਇਆ, ਪਰ ਨਾਰੀ ਦੇ ਨੇੜਿ ਨ ਜਾਵੇ ।           (ਭਾ. ਗੁ. ਵਾਰ ੧੨-੪)

(ੲ) ਦੇਖਿ ਪਰਾਈਆਂ ਚੰਗੀਆਂ, ਮਾਵਾਂ, ਭੈਣਾਂ ਧੀਆਂ ਜਾਣੇ ।।                  (ਭਾ. ਗੁ. ਵਾਰ ੨੯-੧੧)

ਏਸੇ ਪ੍ਰਕਰਣ ਵਿੱਚ ਭਾਈ ਨੰਦ ਲਾਲ ਸਿੰਘ ਜੀ ਦੀ ਤਾਕੀਦ ਹੈ-

ਪਰ ਬੇਟੀ ਕੋ ਬੇਟੀ ਜਾਨੇ । ਪਰ ਇਸਤ੍ਰੀ ਕੋ ਮਾਤ ਬਖਾਨੇ ।

ਅਪਨੀ ਇਸਤ੍ਰੀ ਸੋਂ ਰਤ (ਪ੍ਰੇਮ) ਹੋਈ । ਰਹਤਵਾਨ ਗੁਰੂ ਕਾ ਸਿੱਖ ਸੋਈ।

ਮੌਜੂਦਾ ਅਨੰਦ ਕਾਰਜਾਂ ਸਮੇਂ ਕੁਝ ਕੁਰੀਤੀਆਂ ਅਤੇ ਅਨਮਤੀ ਪ੍ਰਭਾਵ ਜਿਨ੍ਹਾਂ ਤੋਂ ਬਚਣਾ ਹਰ ਸਿੱਖ ਵਾਸਤੇ ਜ਼ਰੂਰੀ ਹੈ ।

ਵਿਗੜੇ ਹੋਏ ਪ੍ਰਚਾਰ ਪ੍ਰਬੰਧ ਅਤੇ ਯੋਗ ਪ੍ਰਚਾਰਕਾਂ ਦੀ ਘਾਟ ਕਾਰਨ ਅੱਜ ਜੋ ਅਨੰਦ ਕਾਰਜ ਸਿੱਖਾਂ ਵਿੱਚ ਹੋ ਰਹੇ ਹਨ, ਇਹਨਾਂ ਵਿਚੋਂ ਬਹੁਤੇ ਤਾਂ ਕੇਵਲ ਨਾਮ ਦੇ ਹੀ ਅਨੰਦ ਕਾਰਜ ਹਨ । ਅਜਿਹੇ ਅਨੰਦ ਕਾਰਜਾਂ ਉਪਰ ਬ੍ਰਾਹਮਣੀ ਪ੍ਰਭਾਵ ਤੇ ਗਲਬਾ ਛਾਇਆ ਹੋਇਆ ਪ੍ਰਤੱਖ ਨਜ਼ਰ ਆਉਂਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਬਹੁਤੇ ਕਰਮ ਐਸੇ ਕੀਤੇ ਜਾਂਦੇ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ, ਸਿਧਾਂਤ ਤੇ ਸਿੱਖੀ ਰਹਿਤ ਮਰਿਯਾਦਾ ਦੇ ਉਲਟ ਹੁੰਦੇ ਹਨ । ਫਿਰ ਦਾਅਵਾ ਇਹ ਕੀਤਾ ਜਾਂਦਾ ਹੈ ਕਿ ਅਨੰਦ ਕਾਰਜ ਪੂਰਨ ਗੁਰੂ-ਮਰਿਯਾਦਾ ਅਨੁਸਾਰ ਹੋਇਆ ਹੈ। ਇਸ ਤੋਂ ਵੱਡੀ ਅਗਿਆਨਤਾ ਹੋਰ ਕੀ ਹੋ ਸਕਦੀ ਹੈ । ਹੇਠਾਂ ਕੁਝ ਕੁਰੀਤੀਆਂ ਤੇ ਅਨਮਤੀ ਪ੍ਰਭਾਵਾਂ ਦਾ ਜਿਕਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਤੋਂ ਗੁਰਸਿੱਖਾਂ ਨੇ ਬਚ ਕੇ ਅਨੰਦ ਕਾਰਜ ਦੇ ਆਦਰਸ਼ ਨੂੰ ਸਹੀ ਅਰਥਾਂ ਵਿਚ ਪੂਰਿਆਂ ਕਰਨਾ ਹੈ ।

(ਓ) ਜ਼ਾਤ-ਪਾਤ :- ਅਨੰਦ ਕਾਰਜ ਕਰਨ ਸਮੇਂ ਲੜਕੇ ਲੜਕੀ ਦੀ ਜ਼ਾਤ ਗੋਤ ਨੂੰ ਅਹਿਮੀਅਤ ਦੇਣੀ ਸਿੱਖੀ ਸਿਧਾਤਾਂ ਦੇ ਵਿਰੁੱਧ ਹੈ, ਕਿਉਂਕਿ ਸਿੱਖ ਧਰਮ ਜਾਤ ਪਾਤ ਨੂੰ ਨਹੀਂ

13 / 31
Previous
Next