Back ArrowLogo
Info
Profile

ਤਵੀਤ ਲੈਣੇ ਤੇ ਦੋਗਾਂ ਸੁਖਣੀਆਂ, ਮਸੀਤਾਂ ਤੇ ਮੱਥੇ ਟੇਕਣੇ ਹਿੰਦੂਆਂ ਦੇ ਕੰਨੀ ਨੂੰ ਗਿਆ ਸੀ । ਮੁੰਡਾ ਜੰਮਿਆ ਤਾਂ ਹੱਥ ਹੌਲਾ ਕਰਾਉਣਾ ਤੇ ਮੁਲਾਣੇ ਦੀਆਂ ਖੁਸ਼ਾਮਦਾਂ ਕਰਨੀਆਂ। ਵਿਆਹ ਹੋਵੇ ਤੇ ਡੱਲੇ ਨੂੰ ਮਜ਼ਾਰ ਤੇ ਜਾ ਕੇ ਸਲਾਮ ਕਰਾਉਣੀ, ਮੁਕਲਾਵਾ ਆਵੇ ਤਾਂ ਮਜੌਰ ਦੇ ਜਾਣਾ, ਚਰ੍ਹਾਵਾ ਚੜ੍ਹਾ ਕੇ ਹਾਕਮਾਂ ਨੂੰ ਖੁਸ਼ ਰੱਖਣਾ। ਹਰ ਚੀਜ਼ ਤੇ ਮੁਸਲਮਾਨਾਂ ਦੀ ਵਾਪ ਲਗ ਗਈ । ਪਹਿਰਾਵਾ ਤੇ ਉਹ ਵੀ ਮੁਸਲਮਾਨੀ । ਬੋਲ ਚਾਲ ਰਸਮ ਰਿਵਾਜ, ਪੱਗ ਦੇ ਪੇਰ ਤੇ ਉਨ੍ਹਾਂ ਤੇ ਵੀ ਇਸਲਾਮ ਦਾ ਰੰਗ ਸੀ । ਰੰਗੇ ਜਾ ਰਹੇ ਸਨ ਉਸੇ ਰੰਗਣ ਵਿਚ ਸ਼ਾਹੂਕਾਰ ਦੇ ਹਟਵਾਣੀਏ । ਪਿੰਡ ਦੇ ਬ੍ਰਾਹਮਣ ਤੇ ਖੱਤਰੀ ਨੂੰ ਮੰਦਰ ਵਿਚ ਘੜਿਆਲ ਜਾਂ ਸੰਖ ਵਜਾਉਣਾ ਹੋਵੇ, ਤਾਂ ਵੀ ਇਜਾਜ਼ਤ ਲੈਣੀ ਪੈਂਦੀ । ਬੁਰਕੇ ਦੀ ਲਪੇਟ ਵਿਚ ਲਪੇਟਿਆ ਗਿਆ ਸੀ ਹਿੰਦੂ ਧਰਮ, ਔਰੰਗਜ਼ੇਬ ਦਾ ਜਾਦੂ ਸਿਰ ਚੜ੍ਹ ਕੇ ਬੋਲਣ ਲਗ ਪਿਆ । ਨਵੇਂ ਮੁਸਲਮਾਨ ਲਈ ਹਕੂਮਤ ਦੇ ਸਾਰੇ ਸੁਖ ਉਸ ਦੇ ਪੈਰਾਂ ਵਿਚ ਰੁਲਣ ਲਗ ਪੈਂਦੇ। ਦੁਲਹਣਾਂ ਛਮ ਛਮ ਕਰਦੀਆਂ ਬੁਰਕੇ ਵਿਚ ਲਪੇਟੀਆਂ ਉਹਦੇ ਘਰ ਭੱਜੀਆਂ ਆ ਜਾਂਦੀਆਂ। ਆਲਮਗੀਰ ਸਿਰਫ ਮਹਿਰਾਬਾਂ ਵੇਖਣੀਆਂ ਚਾਹੁੰਦਾ ਸੀ ਹਿੰਦੁਸਤਾਨੀਆਂ ਦੇ ਮੱਥਿਆਂ ਤੇ । ਫਿਰ ਹਕੂਮਤ ਦਾ ਕੋਈ ਝਗੜਾ ਹੀ ਨਹੀਂ. ਰਹੇਗਾ । ਉਹਦੇ ਕਾਰਿੰਦੇ ਉਹਦੇ ਨਾਲੋਂ ਜ਼ਿਆਦਾ ਕੱਟੜ, ਸਖ਼ਤ ਤੇ ਜਾਬਰ ਸਨ। ਏਸ ਕੰਮ ਵਿਚ ਵਜ਼ੀਰ ਖਾਂ ਬਾਦਸ਼ਾਹ ਦਾ ਪੱਗ ਵਟਾ ਭਰਾ ਸੀ । ਜਾਨ ਕੁੜਿੱਕੀ ਵਿਚ ਆਈ ਹੁੰਦੀ ਤਾਂ ਹਿੰਦੂ ਨੂੰ ਕਈ ਰੁਤਬਾ ਦੇ ਕੇ ਨਿਵਾਜਦਾ ।

ਸੁਚਾ ਨੰਦ ਨੂੰ ਆਪਣੀ ਵਜ਼ੀਰੀ ਦਾ ਮਾਣ ਸੀ ਸਰਹਿੰਦ ਵਿਚ ਗੱਲ਼ਾਂ ਫੁਲਾ ਫੁਲਾ ਕੇ ਗੱਲਾਂ ਕਰਦਾ । ਸਾਰੀ ਸਰਹਿੰਦ ਵਿਚ ਕਿਸੇ ਦੀ ਮਜਾਲ ਸੀ ਕਿ ਸੂਚਾ ਨੰਦ ਦੀ ਗੱਲ ਟਾਲ ਦੋਵੇ । ਖੜੇ ਖਲੋਤੇ ਦੀ ਖੱਲ ਖਿਚਵਾ ਦਿੰਦਾ ਪਰ ਨਵਾਕਾਂ ਦੇ ਮੁੰਡੇ ਕਿਥੋਂ ਮੁੜਦੇ ਹਨ । ਪੋਤੜਿਆਂ ਦੇ ਵਿਗੜੇ ਕਦੀ ਸੋਰਦੇ ਹਨ ? ਦੂਰੋਂ ਨੇੜਿਓਂ ਵੀ ਜਿਸਦਾ ਸਾਕ ਸਬੰਧੀ ਹੋਵੇ ਸੂਬਾ ਸਰਹਿੰਦ ਦਾ ਉਸ ਤੇ ਅਤਿ ਚਕਣੀ ਹੋਈ । ਉਹ ਨਹੀਂ ਸੀ ਵੇਖਦਾ ਛੋਟਾ ਵੱਡਾ । ਫੁੱਫੜ ਤੇ ਭਣਵੱਈਆ ਹਤ ਕੋਈ ਬਣਾ ਲੈਂਦਾ ਸਰਹਿੰਦ ਦੇ ਸੂਬੇ ਨੂੰ । ਰਾਤ ਦੀ ਭੁੱਲ ਬਖਸ਼ੀ ਜਾਂਦੀ ਦਿਨੇ ਪੈਰ ਫੜ ਕੇ ।

ਸੁਚਾ ਨੰਦ ਦੇ ਕੁਨਬੇ ਵਿਚ ਇਕ ਮੁੰਡੇ ਦਾ ਵਿਆਹ ਸੀ । ਗਾਨਾ ਬੱਝਾ, ਤੇਲ ਚੜ੍ਹਿਆ, ਸ਼ਗਨ-ਸਵਾਰਥ ਕੀਤੇ ਭੈਣਾਂ । ਜੰਞ ਜੁੜੀ ਤੇ ਵਿਆਹ ਚਲੇ ਗਏ ਮੁੰਡੇ ਦੇ ਮਾਪੇ । ਸਢੌਰੇ ਕੁੜੀ ਵਾਲੇ ਵੀ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਬੰਦੇ ਸਨ । ਉਨ੍ਹਾਂ ਦੀ ਵੀ ਕਿਤੇ ਬੱਧੀ ਨਹੀਂ ਸੀ ਛੁਟਦੀ । ਉਨ੍ਹਾਂ ਦਾ ਵੀ ਨਵਾਬਾਂ ਨਾਲ ਚੰਗਾ ਭਰੱਪਣ ਸੀ । ਸਢੌਰੇ ਦੇ ਕਾਜ਼ੀ ਵੀ ਕੁੜੀ ਵਾਲਿਆਂ ਦੀ ਚੰਗੀ ਦੀਦ ਕਰਦੇ ਸਨ । ਸਰਹਿੰਦ ਦੇ ਨਵਾਬ ਦੇ ਮੁੰਡੇ ਵੀ ਜਾਂਵੀ ਬਣ ਕੇ ਨਾਲ ਤੁਰੋ । ਦੱਖ ਬੜੀ ਸੀ ਜੰਞ ਦੀ ! ਦੁਕਾਅ ਹੋਇਆ, ਲਾਵਾਂ ਹੋਈਆਂ ਤੇ ਡੋਲੀ ਤੁਰੀ । ਦਾਜ ਦੇਣ ਦਾ ਕੋਈ ਅੰਤ ਨਹੀਂ ਸੀ । ਕਈਆਂ ਦੀਆਂ ਨਿਗ੍ਹਾਵਾਂ ਪਾਟ ਗਈਆਂ। ਡੋਲੀ ਨੂੰ ਕਹਾਰਾਂ ਚੁਕ ਲਿਆ। ਸ਼ਹਿਨਾਈਆਂ ਵਜਦਿਆਂ ਤੁਰਿਆ ਡੱਲਾ । ਲਾੜਾ ਘੋੜੀ ਤੇ ਬਰਾਜਿਆ ਹੋਇਆ ਸੀ । ਅੱਗੇ ਅੱਗੇ ਮੁਜਰਾ ਹੁੰਦਾ ਜਾ ਰਿਹਾ ਸੀ ਤੇ ਪਿਛੋਂ ਸੌਟ ਹੁੰਦੀ ਮੋਹਰਾਂ ਦੀ ! ਹਾਣੀਆਂ ਜੀ ਖੋਲ੍ਹ ਕੇ ਆਪਣਾ ਰਾਂਝਾ ਰਾਜ਼ੀ ਕੀਤਾ ।

ਸੁਚਾ ਨੰਦ ਨਹੀਂ ਸੀ ਪਰ ਉਹਦਾ ਮੁੰਡਾ ਬਰਾਤੇ ਦੇ ਮੋਹਰੀਆਂ ਵਿਚੋਂ ਇਕ ਸੀ ।

18 / 121
Previous
Next