Back ArrowLogo
Info
Profile

ਸ਼ਰੀਕੇ ਵਿਚੋਂ ਭਰ: ਲਗਦਾ ਸੀ ਲਾੜੇ ਦਾ । ਭਰਜਾਈ ਨੂੰ ਵਿਆਹ ਕੇ ਲਈ ਆ ਰਹੇ ਸਨ । ਡੂੰਘੀਆਂ ਤਰਕਾਲਾਂ ਵੇਲੇ ਡੋਲੀ ਸਰਹਿੰਦ ਪੁਜੀ। ਰਾਹ ਵਿਚ ਇਕ ਜਗ੍ਹਾ ਪੜਾਅ ਕੀਤਾ ਬਰਾਤ ਨੇ । ਉਸ ਵੇਲੇ ਜਸ਼ਨ ਉੱਡਣ ਲਗ ਪਏ। ਜਾਂਞੀਆਂ ਵਿਚੋਂ ਕਈ ਮੁੰਡੇ ਸ਼ੈਤਾਨ ਦੀ ਟੂਟੀ ਸਨ । ਝਾਤੀਆਂ ਮਾਰਦੇ ਫਿਰਦੇ ਸਨ ।

ਨਵਾਬ ਦੇ ਮੁੰਡਿਆਂ ਦੀ ਟੋਲੀ ਵਿਚ ਬਹਿ ਕੇ ਸ਼ਰਾਬਾਂ ਪੀਤੀਆਂ, ਕਰਾੜਾਂ ਦੇ ਪੁੱਤਾਂ । ਚੰਗੀ ਹੇਠਲੀ ਉਤੇ ਕੀਤੀ । ਰੰਗ 'ਚ ਆਏ ਮੁੰਡੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰ ਰਹੇ ਸਨ ਤੇ ਸਾਈਆਂ ਲਾ ਰਹੇ ਸਨ ਸਰਹਿੰਦ ਜਾ ਕੇ ਜਸ਼ਨ ਕਰਨ ਦੀਆਂ ।

ਡੋਲੀ ਦਾ ਇਕ ਪਰਦਾ ਰੱਬ ਜਾਣੇ- ਹਵਾ ਨਾਲ ਹਿਲਿਆ ਜਾਂ ਅੰਦਰ ਬੈਠੀ ਦੁਲਹਨ ਦਾ ਦਿਲ ਉਕਤਾ ਗਿਆ ਜਾਂ ਕਿਸੇ ਬਾਂਹ ਦੀ ਵੀਣੀ ਖਹਿ ਗਈ । ਇਕ ਬਲਕਾਰਾ ਜਿਹਾ ਪਿਆ ਨਵੀਂ ਵਿਆਹੁੜ ਦੇ ਹੁਸਨ ਦਾ । ਪਰਦਾ ਹੋਇਆ ਤੇ ਚੰਨ ਬਦਲੀਆਂ ਉਹਲੇ ਹੋ ਗਿਆ । ਸਰਹਿੰਦ ਦੇ ਨਵਾਬ ਦੇ ਛੋਕਰੇ ਦੇ ਦਿਲ ਵਿਚ ਹਿਲਜੁਲ ਜਿਹੀ ਹੋਣ ਲੱਗ ਪਈ । ਬਥੇਰਾ ਕਾਬੂ ਕੀਤਾ ਪਰ ਦਿਲ ਕਿਥੇ ਸੀ ਕਾਬੂ ਵਿਚ ਰਹਿਣ ਵਾਲਾ । ਤਰਲੋਮੱਛੀ ਹੋਇਆ ਫਿਰੋ, ਕਿਸੇ ਨੂੰ ਦੱਸੇ ਵੀ ਨਾ ਤੇ ਜ਼ਬਾਨ ਵੀ ਨਾ ਖੋਲ੍ਹੇ । ਡੰਲੀ ਉਹਤੇ ਸੁਪਨਿਆਂ ਦੀ ਇਕ ਮਲਿਕਾ ਜਾਪਣ ਲੱਗ ਪਈ । ਮੁੰਡਾ ਨਵਾਬ ਦਾ ਡੋਲੀ ਵਿਚ ਆਪਣਾ ਦਿਲ ਲੱਭਣ ਲੱਗ ਪਿਆ। ਦਿਲ ਡੋਲੀ 'ਚ ਰਹਿ ਗਿਆ ਤੇ ਆਪ ਘਰ ਆ ਗਏ ।

ਰਾਤ ਤੇ ਕੁੜੀਆਂ ਦੇ ਝੁਰਮਟ ਵਿਚ ਲੰਘ ਗਈ ਭਾਬੀ ਦੀ । ਦਿਨ ਚੜ੍ਹਿਆ । ਗਾਨਾ ਖੋਲ੍ਹਣ ਲਗਿਆਂ ਭੈਣਾਂ ਤੇ ਭਾਬੀਆਂ ਨੇ ਘੇਰਾ ਘੱਤ ਲਿਆ। ਸੁੱਚਾ ਨੰਦ ਦਾ ਮੁੰਡਾ ਵੀ ਸ਼ਰੀਕਾਂ ਦੇ ਵਿਹੜੇ ਬੈਠਾ ਹੋਇਆ ਸੀ । ਗਾਨਾ ਪੋਲਣ ਨਾਲ ਹੀ ਹਾਰ ਜਿੱਤ ਹੋ ਗਈ। ਕੋਈ ਆਖਣ ਲੱਗੀ ਵਹੁਟੀ ਹਾਰ ਗਈ ਤੇ ਕਿਸੇ ਨੇ ਆਖਿਆ ਕਿ ਮੁੰਡੇ ਗਾਨਾ ਨਹੀਂ ਖੋਲ੍ਹਿਆ। ਪਾਣੀ ਵਾਰਨ ਵਾਲੀ ਭਰਜਾਈ ਵੀ ਉਸ ਝੁਰਮਟ ਵਿਚ ਬੈਠੀ ਹੋਈ ਸੀ । ਮੁੰਡੇ ਦੀਆਂ ਭਾਬੀਆਂ ਨੇ ਚੰਢੀਆਂ ਵੱਢ ਵੱਢ ਕੇ ਮੁੰਡੇ ਦਾ ਪਿੰਡਾ ਉਛਾ ਦਿੱਤਾ। ਵਹੁਟੀ ਲੈਣੀ ਕੋਈ ਮਖੌਲ ਥੋੜ੍ ? ਦੰਦਾਂ ਥੱਲੇ ਜੀਭ ਦੇ ਕੇ ਸਭ ਕੁਝ ਬਰਦਾਸ਼ਤ ਕਰ ਗਿਆ ਚੀਰੇ ਵਾਲਾ ਗਭਰੂ ।

ਸ਼ਾਮੀਂ ਸ਼ੇਖ ਸਾਹਿਬ ਦੇ ਮਕਬਰੇ ਤੇ ਸਲਾਮ ਫੋਰਨ ਜਾਣਾ ਸੀ ਤਾਂ ਰਾਤ ਸੁਹਾਗ ਰਾਤ ਖਟਨੀ ਸੀ । ਇਹ ਰਿਵਾਜ ਸੀ ਸਰਹਿੰਦ ਦਾ । ਦੁਲਹਨ ਨੂੰ ਫੁੱਲਾਂ ਨਾਲ ਸਜਾਇਆ ਗਿਆ । ਲਾੜੇ ਦਾ ਲਿਬਾਸ ਵੀ ਫੁੱਲਾਂ ਦਾ ਸੀ। ਸੋਜ ਵੀ ਫੁੱਲਾਂ ਦੀ ਬਣਦੀ ਸੀ ਉਹਨਾਂ' ਦਿਨੀਂ'। ਦੋਵੇਂ ਉਤਾਵਲੇ ਸਨ ਵਹੁਟੀ ਤੇ ਲਾੜਾ, ਰਾਤ ਦੀ ਮਿਲਣੀ ਲਈ ।

ਭੈਣਾਂ, ਭਰਜਾਈਆਂ, ਤਾਈਆਂ, ਚਾਹੀਆਂ, ਗੁਆਂਢਣਾਂ, ਵਿਆਹੀਆਂ, ਕੁਆਰੀਆਂ ਸਾਰੀਆਂ ਲੈ ਤੁਰੀਆਂ ਵਹੁਟੀ ਨੂੰ ਸ਼ੇਖ਼ ਦੇ ਮਕਬਰੇ ਵੱਲ। ਔਨੀਆਂ ਸਾਰੀਆਂ ਕੁੜੀਆਂ ਵਿਚ ਇਕੋ ਈ ਨੀਂਗਰ ਚੰਨ ਸੀ । ਨੰਬਤਾਂ ਵਜ ਰਹੀਆਂ ਸਨ । ਢੋਲ ਢਮੱਕੇ ਸਨ। ਮਰਾਸਣ ਢੋਲਕੀ ਵਜਾਉਂਦੀ ਜਾ ਰਹੀ ਸੀ । ਪੱਥ ਠੁਮਕ ਠੁਮਕ ਧਰਦੀ ਸ਼ੁਕੀਨਣ ਢੋਲਕੀ ਸੀ। ਨਿਆਜ਼ ਚੁੱਕੀ ਹੋਈ ਸੀ, ਪੀਰ ਦੀ ਇਕ ਮੁਲਾਣੇ ਨੇ । ਵਜ਼ੀਰ ਖਾਂ ਦੀ ਹਵੇਲੀ :ਵਿਚ

19 / 121
Previous
Next