Back ArrowLogo
Info
Profile

ਸ਼ਹਿਰ ਦੇ ਪਤਵੰਤੇ ਇਕੱਠੇ ਕਰੀ ਸੁੱਚਾ ਨੰਦ ਪਰਿਆ ਲਈ ਬੈਠਾ ਹੋਇਆ ਸੀ । ਕਿਸੇ ਖਾਸ ਮਸਲੇ ਤੇ ਵਿਚਾਰਾਂ ਹੋ ਰਹੀਆਂ ਸਨ ।

ਨਿਆਜ਼ ਚੜਾਈ ਤੇ ਸਲਾਮ ਫੇਰੀ ਕੁੜੀ ਮੁੰਡੇ । ਮਕਬਰੇ ਵਿਚੋਂ ਝੁਰਮਟ ਨਿਕਲਿਆ ਭਰ ਜੌਬਨ ਤੇ ਆਈਆਂ ਮਸਤ, ਨਸ਼ੀਲੀਆਂ ਅੱਖਾਂ ਵਾਲੀਆਂ ਹਰਨੀਆਂ ਦਾ। ਕੱਜਲੇ ਨਾਲ ਗਲੇਵੇ ਨੈਣ। ਦੰਦਾਸੇ ਮਲੇ ਹੋਏ, ਦੇਣੀਆਂ ਤੇ ਸ਼ਿੰਗਾਰਪੱਟੀਆਂ ਝਿਲਮਿਲ ਕਰਦੀਆਂ, ਪੁਸ਼ਾਕਾਂ ਵਿਹ ਹੁਸਨ ਦਾ ਸੂਰਜ ਲਕੋਇਆਂ ਨਾ ਲੁਕਦਾ। ਹੁਸਨ ਦਾ ਕਾਫ਼ਲਾ ਦਰਵਾਜ਼ਿਉਂ ਬਾਹਰ ਆਇਆ ।

ਬਿੱਜ ਪਈ ਯਾ ਬੈਤਾਨ ਦਾ ਝਪਟਾ ਵੱਜਾ । ਮੁੱਛਾਂ ਨੂੰ ਮਰੋੜਾਂ ਦੇਈ ਨਵਾਬ ਦੇ ਛੱਕਰੇ ਦਾ ਕਾਲਜਾ ਮਚ ਉਠਿਆ ਤੇ ਛੜੱਪਾ ਮਾਰ ਕੇ ਲੈ ਗਿਆ ਮਹਿੰਦੀ ਰੰਗੀ ਕਬੂਤਰੀ । ਕੁੜੀਆਂ ਡੋਰ ਭੋਰੀਆ ਹੋ ਗਈਆਂ । ਹੱਕੀਆਂ ਬੱਕੀਆਂ ਹੋਈਆਂ ਕੁਝ ਨਾ ਕਰ ਸਕੀਆਂ । ਲਾੜਾ ਖਾਲੀ ਹੱਥ ਘਰ ਮੁੜਿਆ 1 ਸਾਰੀ ਸਰਹਿੰਦ ਵਿਚ ਚਰਚਾ ਹੋ ਗਈ । ਰੌਲਾ ਪੈ ਗਿਆ । ਲੋਕ ਮੂੰਹ ਜੋੜ ਜੋੜ ਗੱਲਾਂ ਕਰਨ ਲਗ ਪਏ । ਕੋਈ ਕੁਝ ਆਖੋ, ਕੋਈ ਕੁਝ, ਜਿੰਨੇ ਮੂੰਹ ਉਠੀਆਂ ਗੱਲਾਂ ।

ਮਹਿੰਦੀ ਰੰਗ। ਕਬੂਤਰੀ ਦੇ ਜਾਂਦਿਆਂ ਈ ਉਨ੍ਹਾਂ ਖੰਭ ਖੋਹ ਸੁੱਟੇ। ਮਹਿੰਦੀ ਰੰਗੀ ਕਬੂਤਰੀ ਰਾਤ ਤੋਂ ਪਹਿਲਾਂ ਹੀ ਸੁਹਾਗਣ ਬਣ ਗਈ । ਬੰਦ ਕਲੀਆਂ ਤੇ ਫੁੱਲ ਏਸੇ ਦੱਬ ਵਿਚ ਮਧੋਲੋ ਗਏ ।

ਖਬਰ ਹੋਈ ਸੁੱਚਾ ਨੰਦ ਦੀ ਕਚਹਿਰੀ, ਤੇ ਮੱਛੀ ਵਾਂਗੂੰ ਤੜਫਿਆ, ਦੀਵੇ ਦੀ ਲਾਟ ਵਾਂਗੂੰ ਕੰਬਿਆ, ਵੱਟ ਖਾਧਾ, ਸੱਟ ਖਾਧੀ, ਸੱਪਣੀ ਵਾਂਗੂੰ ਅੱਖਾਂ ਨਹਿਰੀਆਂ ਕੀਤੀਆਂ। ਲਾਲ ਸੂਹੀਆਂ ਅੱਖਾਂ ਵਿਚੋਂ ਬੱਰਾਰੇ ਨਿਕਲੇ । ਹੁਕਮ ਚਾੜ੍ਹਿਆ ਕਿ ਫੜ ਲਓ, ਤੇ ਮੁਸ਼ਕਾਂ ਕੱਸ ਕੇ ਹਾਜ਼ਰ ਕਰੋ ਹਜ਼ੂਰ ਵਿਚ ।

ਸੁੱਚਾ ਨੰਦ ਜਦ ਆਪਣੀ ਹਵੇਲੀ 'ਚ ਪੁੱਜਾ ਤੇ ਅੱਖਾਂ ਲਹੂ ਭਰੀਆਂ ਦੀ ਰਹਿ ਗਈਆਂ। ਅੱਗੇ ਵਜ਼ੀਰ ਖਾਂ ਦਾ ਮੁੰਡਾ ਸੀ। ਮੁੱਛਾਂ ਦੇ ਫੱਟ ਲਹਿ ਗਏ, ਜੋਸ਼ ਮੱਠਾ ਪੈ ਚੁੱਕਾ ਸੀ । ਪੈਰੀਂ ਡਿੱਗ ਪਿਆ ਤੇ ਆਖਣ ਲੱਗਾ ।

“ਚਾਚਾ ਜੀ, ਭੁੱਲ ਹੋ ਗਈ ਏ, ਮੁਆਫ਼ ਕਰ ਦਿਓ। ਮੈਂ ਬੱਚਾ ਹਾਂ ਤੁਹਾਡਾ ।" ਬੋਲ ਸਨ ਆਜਿਜ਼ ਆਏ ਵਜ਼ੀਰ ਖਾਂ ਦੇ ਛੋਕਰੇ ਦੇ । ਮਜਬੂਰੀ ਨੇ ਹੱਥ ਬੰਨ੍ਹ ਦਿੱਤੇ ਤੇ ਗੁੱਸੇ ਵਿਚ ਆਏ ਨੇ ਧੌਲ ਕੱਢ ਮਾਰੀ। ਗੁੱਸਾ ਲਥ ਗਿਆ। ਪੈਰਾਂ ਤੇ ਖਲੋਤੋ ਦਾ ਜੋਸ਼ ਮੱਠਾ ਪੰ ਗਿਆ ।

"ਮੰਦਾ ਕੀਤਾ ਈ । ਡੌਣ ਵੀ ਢਾਈ ਘਰ ਛੱਡ ਦੇਂਦੀ ਏ । ਗੁਆਂਢ ਤਾਂ ਵੇਖਿਆ ਹੁੰਦਾ ਪਾਜੀਆ " ਸੁੱਚਾ ਨੰਦ ਨੂੰ ਝਟ ਹੀ ਇਕ ਗੱਲ ਸੁਝੀ ਤੇ ਆਖਣ ਲੱਗਾ ।

"ਘਰ 'ਚ ਈ ਬਹਾਦਰ ਬਣਿਆ ਫਿਰਦਾ ਏ', ਅਨੰਦਪੁਰ ਜਾ ਤੇ ਉਥੇ ਨੀਲੀਆਂ ਹਵੇਲੀਆਂ ਵਾਲੇ ਸਰਦਾਰਾਂ ਦੀ ਧੀ ਏ ਅਨੂਪ ਕੌਰ । ਜਾਹ ਉਹਦੇ ਨਾਲ ਦੀ ਪਦਮਨੀ ਸਾਰੇ

20 / 121
Previous
Next