ਪੰਜਾਬ ਵਿਚ ਕੋਈ ਨਹੀਓਂ। ਹਰਮ ਸਜਾਉਣਾ ਦੀ ਤੇ ਹਿੰਮਤ ਮਾਰ । ਰਈਅਤ ਦੀਆਂ ਬਹੁ ਬੇਟੀਆਂ ਆਪਣੀਆਂ ਭੈਣਾਂ ਹੁੰਦੀਆਂ ਨੇ ।"
ਕੁੱਲਾ ਝਾੜਿਆ ਤੇ ਗੱਲ ਆਈ ਗਈ ਹੋ ਗਈ। ਔਲ੍ਹ ਦੀ ਝੱਗ ਵਾਂਗੂ ਬਹਿ ਕੇ ਸੁੱਚਾ ਨੰਦ ਘਰ ਪਰਤ ਆਇਆ। ਨਵਾਬ ਦਾ ਛੋਕਰਾ ਅਪਣੀ ਹਵੇਲੀ 'ਚ ਜਾ ਵੜਿਆ । ਸੁੱਚਾ ਨੰਦ ਦਲੀਲਾਂ 'ਚ ਡੁੱਬਾ ਹੋਇਆ ਸੀ । ਸਾਰੀ ਸਰਹਿੰਦ ਮੂੰਹ 'ਚ ਉਂਗਲੀਆਂ ਪਾ ਰਹੀ ਸੀ।
ਅਨੂਪ ਕੌਰ ਦੇ ਹੁਸਨ ਦੇ ਝਲਕਾਰੇ ਸਾਰੀ ਰਾਤ ਮਾਣਦਾ ਰਿਹਾ ਵਜ਼ੀਰ ਖ਼ਾਂ ਦਾ ਟਿੱਕਾ ।
ਸੁੱਚਾ ਨੰਦ ਦੀ ਵਜ਼ੀਰੀ ਦਾ ਮੁੱਲ ਸੀ ਨੂੰਹ ਦੀ ਸ਼ਗਨਾਂ ਵਾਲੀ ਇਕ ਰਾਤ ।