੪
ਪਾਲਕੀ
ਕਹਿਲੂਰ ਦੇ ਰਾਜੇ ਦਾ ਨਾਂ ਭੀਮ ਚੰਦ ਸੀ । ਗੁਰੂ ਗੋਬਿੰਦ ਸਿੰਘ ਦਾ ਯਾਰ ਵੀ ਸੀ ਤੇ ਈਰਖੀ ਵੀ । ਕਲ੍ਹ ਗੁਰੂ ਉਹਦੀ ਰਈਅਤ ਸਨ ਤੇ ਅਜ ਸਾਂਵੇਂ ਸਰਨਾਵੇਂ ਨੇ । ਜੇ ਇੰਨੀ ਗੱਲ ਹੁੰਦੀ ਤਾਂ ਵੀ ਜਰ ਲੈਂਦਾ । ਏਥੇ ਤੇ ਜ਼ਮੀਨ ਅਸਮਾਨ ਦਾ ਫਰਕ ਸੀ । ਅਜੇ ਨੀਹਾਂ ਦੇ ਸਿਰ ਕੱਢਿਆ ਈ ਸੀ ਕੰਧਾਂ ਨੇ, ਉਸਾਰੀਆਂ ਲਗ ਗਈਆਂ, ਹਵੇਲੀਆਂ ਤੇ ਛੱਤਾਂ ਪੈ ਗਈਆਂ। ਚਬੂਤਰੇ ਬਣ ਗਏ । ਮਮਟੀਆਂ ਉਸਾਰੀਆਂ । ਮਕਾਨ ਬਣ ਗਏ । ਬਾਰਾਂਦਰੀ ਤੇ ਚੂਨੇ ਫਿਰ ਗਏ। ਚੁਗਾਠਾਂ ਚੜ੍ਹ ਗਈਆਂ ਸਰਦਾਰਾਂ ਦੀਆਂ ਮਮਟੀਆਂ ਨੂੰ । ਸਰਦਾਰਾਂ ਦੇ ਦੀਵਾਨ ਖਾਨਿਆਂ ਵਿਚ ਫਰਸ਼ ਲੱਗ ਗਏ ਤੇ ਪਰਦੇ ਸਿਰ ਤੋਂ ਦੋ ਦੋ ਹੱਥ ਉੱਚੇ ਹੋ ਗਏ । ਅਜੇ ਕਲ਼ ਦੀ ਗੱਲ ਸੀ ਜੰਗਲ ਸੀ ਤੇ ਅਜ ਮੰਗਲ ਬਣ ਗਿਆ । ਘਾਟੀਆਂ ਤਰਾਸ਼ੀਆਂ ਗਈਆਂ ਤੇ ਕਿਲ੍ਹਾ ਬਣ ਗਏ । "ਅਨੰਦ ਪੁਰ ਵਾਲਿਆਂ ਨੂੰ ਅਲਾਦੀਨ ਦਾ ਚਰਾਗ ਕਿਥੋਂ ਲੱਭ ਪਿਆ? ਗੱਲ ਸੁਣਦੇ ਹਾਂ, ਬਣੀ ਵੱਖ ਲੈਂਦੇ ਹਾਂ । ਸਾਰਾ ਪੰਜਾਬ ਪੈਦਲ ਈ ਤੁਰਿਆ ਆਉਂਦੇ । ਕਿਹੜੀ ਸੁੰਢ ਦੀ ਗੰਢੀ ਐ ਇਹਨਾਂ ਗੁਰੂਆਂ ਕੋਲ ? ਲੋਕ ਬਾਵਰੇ ਹੋਏ ਫਿਰਦੇ ਨੇ । ਗੱਡਿਆਂ ਤੇ ਸੰਗਤਾਂ ਆ ਰਹੀਆਂ ਨੇ; ਗੜਬੱਲਾਂ ਦਾ ਕੋਈ ਅੰਤ ਨਹੀਂ । ਖੱਚਰਾਂ ਕੁਰੀਆਂ ਆਉਂਦੀਆਂ ਨੇ । ਘੋੜਿਆਂ ਵਾਲਿਆਂ ਦੀ ਕਈ ਗਿਣਤੀ ਨਹੀਂ । ਕਿਹਦੀ ਕਿਹਦੀ ਗੱਲ ਕਰੀਏ । ਲੋਕ ਏਦਾਂ ਆਉਂਦੇ ਹਨ ਜਿਦਾਂ ਸ਼ਹਿਦ ਵੱਲ ਮੱਖੀਆਂ । ਮਿਕਨਾਤੀਸ ਫੈਲਾਦ ਨੂੰ ਖਿੱਚੀ ਆਉਂਦੇ। ਹੰਸ ਉਡੋ ਉਨ੍ਹਾਂ ਦੀ ਸਰੋਵਰਾਂ ਵਿਚ ਆ ਕੇ ਬਹਿੰਦੇ ਹਨ ! ਮੋਤੀਆਂ ਨਾਲ ਭਰਿਆ ਜਾਪਦੇ ਅਨੰਦਪੁਰ, ਪਹਾੜ ਦੀ ਤਾਂ ਇਨ੍ਹਾਂ ਨੱਕ ਵੱਢ ਦਿੱਤੀ ਏ । ਭਗਤ ਮਾਤਾ ਦੇ ਦਰਸ਼ਨਾਂ ਨੂੰ ਆਉਂਦੇ ਸਨ ਬੜੀ ਸ਼ਰਧਾ ਨਾਲ ਤੇ ਬੜੀਆਂ ਸੁੱਖਣਾਂ ਨਾਲ । ਏਥੇ ਤਾਂ ਕੋਈ ਨਿੰਦ ਵਿਚਾਰ ਈ ਨਹੀਂ। ਜਿਹੜਾ ਆਵੇ ਮੱਥਾ ਟੇਕ ਜਾਵੇ। ਬਰਾਬਰ ਬੈਠ ਜਾਵੇ । ਬਰਾਬਰ ਬੈਠ ਕੇ ਲੰਗਰ ਛਕ ਲਵੇ ਸਾਂਭਾ ਬੈਠ ਕੇ ਦੀਵਾਨ ਦਾ ਰਸ ਮਾਣ ਲਵੇ । ਨੀਚ ਜਾਤੀ ਉੱਚ ਜਾਤੀਆਂ ਦੇ ਸਿਰ ਵਿਚ ਮੋਰੀਆਂ ਪਾਉਣ ਲੱਗ ਪਈ ਏ। ਧਰਮ ਕਰਮ ਨਸ਼ਟ ਹੋ ਰਿਹਾ ਹੈ । ਕੋਈ ਕੰਮੀ ਨਹੀਂ ਰਿਹਾ ਕਮੀਨ ਨਹੀਂ ਰਿਹਾ ਸੇਵਾ ਕਰਨ ਵਾਲਾ। ਮੱਤ ਮਾਰੀ ਗਈ ਏ। ਉੱਚੀ ਕੁਲ ਦੇ ਸੋਢੀ ਹੋ ਕੇ ਚਮਿਆਰਾਂ ਨੂੰ ਗਲ ਲਾਈ ਫਿਰਦੇ ਨੇ ਬੁੱਧ।