Back ArrowLogo
Info
Profile

ਭ੍ਰਿਸ਼ਟਣ ਤੇ ਆ ਗਈ ਏ । ਹੁੰਮ-ਹੁੰਮਾਉਂਦੇ ਪੰਜਾਬ ਨੂੰ ਕੋਈ ਠੱਲ੍ਹ ਨਹੀਂ ਸਕਦਾ । ਮਾੜੀ ਜਿਹੀ ਪੱਗ ਬੰਨ੍ਹੀ ਤੇ ਅਨੰਦਪੁਰ ਨੂੰ ਤੁਰ ਪਿਆ । ਸਾਡਾ ਜਲਾਲ ਰੋਅਬ ਭੰਗ ਦੇ ਭਾੜੇ ਉਡ ਰਿਹਾ ਏ । ਸਾਨੂੰ ਰਾਜਾ ਕਿਸ ਮੰਨਣੇ । ਸਾਡੀ ਇੱਜ਼ਤ ਕਿਸ ਕਰਨੀ ਅੰ ? ਸਾਨੂੰ ਸਲਾਮ ਬਣ ਕਰੂ, ਅਸੀਂ ਜੱਦੀ-ਪੁਸ਼ਤੀ ਰਾਜੇ ਤੇ ਇਨ੍ਹਾਂ ਨੇ ਨਵਾਂ ਨਵਾਂ ਰਿਜ਼ਕ ਵੇਖਿਆ। 'ਭੁੱਖੇ ਜੱਟ ਕਟੋਰਾ ਲੱਭਾ ਤੇ ਪਾਣੀ ਪੀ ਪੀ ਆਫਰਿਆ'। ਸਾਡੀ ਹੋਂਦ ਖਤਰੇ ਵਿਚ ਪੈ ਰਹੀ ਏ । ਸਾਡੇ ਤਖਤ ਭੁੱਲਣ ਲਗ ਪਏ ਨੇ । ਸਾਡਾ ਜਲਾਲ ਮੱਠਾ ਪੈ ਰਹੇ। ਸਾਨੂੰ ਰਲ ਕੇ ਇਨ੍ਹਾਂ ਦੀਆਂ ਨਾਸਾਂ ਬੰਦ ਕਰਨੀਆਂ ਚਾਹੀਦੀਆਂ ਨੇ ! ਨਹੀਂ ਤੇ ਅਨੰਦਪੁਰ ਮੈਨੂੰ ਵੀ ਖਾ ਜਾਊ ਤੇ ਸਾਰੇ ਪਹਾੜ ਨੂੰ ਵੀ। ਪੰਜਾਬੀ ਨੂੰ ਬਹਿਣ ਦੀ ਜਗ੍ਹਾ ਦੇ ਦੇਈਏ ਤਾਂ ਸੌਣ ਦੀ ਆਪੇ ਬਣਾ ਲੈਂਦੇ ਆਸੇ ਪਾਸੇ ਦੀ ਜ਼ਮੀਨ ਤਾਂ ਫਿਰ ਉਹਦੇ ਪਿਉ ਦਾਦੇ ਦੀ ਹੋ ਗਈ, ਪਹਾੜੀਓ ਹੋਤ ਕਰੋ । ਕੱਲ੍ਹ ਦਾ ਛੋਕਰਾ ਤੁਹਾਡਾ ਸਭ ਕੁਝ ਲੁਟਣ ਦੇ ਮਨਸੂਬੇ ਬੰਨ੍ਹ ਰਿਹੈ । ਪਹਾੜ ਵਿਚ ਕੀ ਏ ? ਅਸੀਂ ਪਹੜੀਏ ਜਾਣਦੇ ਹਾਂ। ਇਨ੍ਹਾਂ ਮੈਦਾਨ ਵਿਚੋਂ ਆਏ ਲੋਕਾਂ ਨੂੰ ਕੁਝ ਨਾ ਦਸੋ ਪਹਾੜ ਦੇ ਗਰਭ ਭੇਤ ।" ਭੀਮ ਚੰਦ ਇਨ੍ਹਾਂ ਸੋਚਾਂ ਵਿਚ ਈ ਡੇਰਾ ਬੱਰਾ ਹੋ ਗਿਆ। ਉਹਨੂੰ ਕੋਈ ਰਾਹ ਨਹੀਂ ਸੀ ਲਭਦਾ ਕਿ ਕੀ ਕਰੋ । ਟੱਕਰ ਜਾ ਮਾਰੇ ਪਹਾੜ ਨਾਲ ਜਾਂ ਅਨੰਦਪੁਰ ਨਾਲ ਮੱਥਾ ਮਾਰ ਕੇ ਰੰਗ ਲਵੇ । ਪਰ ਕੀ ਲਭੂ ?

ਪਰਮਾਨੰਦ ਵਜ਼ੀਰ ਨੂੰ ਅਨੰਦਪੁਰ ਭੇਜਿਆ ਤੇ ਦਰਸ਼ਨ ਕਰਨ ਦੀ ਇੱਛਾ ਪਰਗਟ ਕੀਤੀ । ਏਥੇ ਕਿਹੜੀ ਨਾਂਹ ਸੀ, ਸਿਰੋਪਾ ਦੇ ਕੇ ਭੇਜਿਆ ਪਰਮਾਨੰਦ ਨੂੰ । ਬੜਾ ਸਤਿਕਾਰ ਕੀਤਾ ਅਨੰਦਪੁਰ ਵਾਲਿਆਂ । ਪਰਮਾਨੰਦ ਹਸ ਹਸ ਕਰਦਾ ਟਹਿਲਦਾ ਕਹਿਲੂਰ ਪੁਜਾ ਤੇ ਰਾਜੇ ਭੀਮ ਚੰਦ ਨੂੰ ਆਖਣ ਲੱਗਾ ''ਚਲੋ ਸਿੰਘ ਤੁਹਾਡੇ ਸੁਆਗਤ ਨੂੰ ਖੜੇ ਹਨ । ਬੜੇ ਚੰਗੇ ਲੋਕ ਹਨ । ਅਨੰਦ ਆ ਜਾਏਗਾ ਅਨੰਦ ਪੁਰ ਜਾ ਕੇ ਵੇਖੋ ਤੇ ਸਹੀ ਮਹਾਰਾਜ ! ਉਨ੍ਹਾਂ ਥੋੜਿਆਂ ਦਿਨਾਂ ਵਿਚ ਕੀ ਕੁਝ ਬਣਾ ਦਿੱਤੇ । ਝੜੇ ਉੱਦਮ ਵਾਲੇ ਲੋਕ ਹਨ। ਸਰਘੀ ਵੇਲੇ ਉਠਕੇ ਇਸ਼ਨਾਨ ਕਰਦੇ ਹਨ, 'ਆਸਾ ਦੀ ਵਾਰ' ਸੁਣਦੇ ਹਨ ਨਿੱਠ ਕੇ । ਸ਼ਬਦ ਕੀਰਤਨ ਵਿਚ ਮਗਨ ਹਨ । ਕਿੰਨੀ ਸੁਹਣੀ ਜ਼ਿੰਦਗੀ ਏ । ਹਜ਼ੂਰ ਜਾ ਕੇ ਵੇਖਣ ਤਾਈਏਂ ਪਤਾ ਲਗਦਾ ਏ । ਇਹ ਸਭ ਕੁਝ ਦੱਸਿਆ ਨਹੀਂ ਜਾ ਸਕਦਾ ।" ਪਰਮਾਨੰਦ ਨੇ ਤਾਰੀਫਾਂ ਕਰ ਕਰਕੇ ਪੜ੍ਹਲ ਬੰਨ੍ਹ ਦਿੱਤੇ । ਉਤਸ਼ਾਹ ਵਧ ਗਿਆ ਬੀਮ ਚੰਦ ਰਾਜੇ ਦਾ ।

ਜੜਾਉ ਘੋੜਿਆਂ ਤੋਂ ਕਾਠੀਆਂ ਪਾਈਆਂ ਕਹਿਲੂਰ ਦੇ ਅਹਿਲਕਾਰਾਂ ਅਤੇ ਬਿਲਮਿਲ ਝਿਲਮਿਲ ਕਰਦੇ ਘੋੜੇ ਤੇ ਭੀਮ ਚੰਦ ਸਵਾਰ ਹੋਇਆ। ਕਿਤੇ ਨਜ਼ਰ ਨਹੀਂ ਸੀ ਟਿਕਦੀ । ਘੋੜੇ ਦੀ ਚੜ੍ਹਤ ਵੇਖਕੇ ਅੱਖਾਂ ਚੁੰਧਿਆਂ ਜਾਂਦੀਆਂ। ਨਰਸਿੰਝੇ ਵੱਜ ਰਹੇ ਸਨ । ਆਰਤੀਆਂ ਹੋ ਰਹੀਆਂ ਸਨ । ਪੰਡਤ ਨੇ ਮਉਲੀ ਦਾ ਗਾਨਾ ਬੰਨ੍ਹ ਦਿਤਾ ਤੇ ਚਲ ਪਿਆ ਭੀਮ ਚੰਦ ਅਨੰਦਪੁਰ ਵੇਖਣ ਪਰ ਵਿਚੋਂ ਦਿਲ ਕੋਲੇ ਹੋਇਆ ਪਿਆ ਸੀ । ਭੜਥਾ ਹੋਇਆ ਦਿਲ ਲੈ ਕੇ ਚਲਿਆ ਅਨੰਦਪੁਰ, ਪਰ ਬੁਲੀਆਂ ਤੇ ਉਤੋਂ ਉਤੋਂ ਮੋਮੋਠੱਗਣਾ ਹਾਸਾ ਸੀ ।

ਸਿੱਖਾਂ ਨੇ ਅੱਖਾਂ ਵਿਛਾ ਦਿੱਤੀਆਂ। ਪੈਰਾਂ ਥੱਲੇ ਹੱਥ ਧਰੇ। ਫੁੱਲਾਂ ਨਾਲ ਲੀਮ ਚੰਦ ਦਾ ਗਲ ਭਰ ਦਿੱਤਾ । ਵਰਸ਼ਾ ਕੀਤੀ ਫੁੱਲਾਂ ਦੀ, ਫੁੱਲ ਵਾਂਗੂੰ ਖਿੜ ਗਿਆ. ਭੀਮ ਚੰਦ । ਆਦਰ ਕਰਨ ਵਾਲਿਆਂ ਦਾ ਮੋਹਰੀ ਮਾਮਾ ਕਿਰਪਾਲ ਚੰਦ ਸੀ !

ਰਕਾਬ ਫੜ ਕੇ ਘੋੜੇ ਤੋਂ ਉਤਾਰਿਆ ਰਾਜੇ ਨੂੰ । ਸਲਾਮੀ ਦਿੱਤੀ ਪੰਜ ਤੋਪਾਂ ਦੀ । ਕੱਪੜਾ

23 / 121
Previous
Next