ਵਿਛਾਈ ਜਾ ਰਿਹਾ ਸੀ ਆਪਣੇ ਹੱਥੀ' ਮਾਮਾ ਕਿਰਪਾਲ ਚੰਦ । ਕਿਤੇ ਭੀਮ ਚੰਦ ਦੇ ਪੈਰਾਂ ਨੂੰ ਮਿੱਟੀ ਨਾ ਲੱਗ ਜਾਏ । ਸੰਗਤਾਂ ਦੀਵਾਨ ਤਕ ਲੈ ਗਈਆਂ ਮਹਾਰਾਜ ਨੂੰ। ਉਸੇ ਜਲਾਲ ਵਿਚ ਖੁਸ਼ੀ ਵਿਚ ਆਇਆ ਭੀਮ ਚੰਦ ਵਾਹ ਵਾਹ ਕਰ ਉਠਿਆ। ਦੀਵਾਨ 'ਚ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਬਾਣੀ ਸੁਣੀ । ਲੰਗਰ ਵਿਚ ਪ੍ਰਸ਼ਾਦ ਛਕਿਆ ਗੁਰੂ ਤੇ ਰਾਜੇ ਨੇ ਇਕ ਪੰਗਤ ਵਿਚ ਬੈਠ ਕੇ ਤੇ ਫਿਰ ਅਰਾਮ ਕਰਨ ਲਈ ਦੀਵਾਨ ਖਾਨੇ ਵਿਚ ਚਲੇ ਗਏ ਰਾਜਾ ਤੇ ਉਹਦੇ ਸਾਥੀ ।
ਦੂਜੇ ਦਿਨ ਮਾਮਾ ਕਿਰਪਾਲ ਚੰਦ ਲੱਅ ਲੱਗਣ ਤੋਂ ਪਹਿਲੇ ਹੀ ਅਰਦਲ ਵਿਚ ਜਾ ਹਾਜ਼ਰ ਹੋਇਆ । ਘੁਰਾੜੇ ਤੇ ਘੁਰਾੜਾ ਮਾਰ ਰਿਹਾ ਸੀ ਭੀਮ ਚੰਦ । ਸਾਰਾ ਅਨੰਦਪਰ ਸੁਚੇਤ ਹੋਇਆ ਬੈਠਾ ਸੀ ਤੇ ਭੀਮ ਚੰਦ ਹੁਰੀਂ ਆਪਣੀ ਲੰਕਾ ਵਿਚ ਬੁਲ ਲੁੱਟ ਰਹੇ ਸਨ । ਦੀਵਾਨ ਵਿਚ ਅਰਦਾਸਾ ਹੋ ਰਿਹਾ ਸੀ ਜਦ ਭੀਮ ਚੰਦ ਸੰਮਨ ਹੋਇਆ । ਤਦ ਲੋਕ ਖਿੰਡ-ਪੁੰਡ ਚੁੱਕੇ ਸਨ ਜਦ ਰਾਜੇ ਨੇ ਪੈਰ ਕੱਢੇ ਦੀਵਾਨ ਖਾਨੇ ਵਿਚੋਂ । ਆਪਣੀ ਕਾਰੇ ਜੁੱਟ ਗਿਆ ਸੀ ਖਾਲਸਾ । ਜਦ ਚੀਮ ਚੰਦ ਦੀਵਾਨ ਖਾਨੇ ਵਿਚ ਪੁੱਜਾ ਤਦ ਕਵੀ ਕਵਿਤਾ ਉਚਾਰ ਰਹੇ ਸਨ ।
"ਇਹ ਕੌਣ ਹਨ । ਭੱਟਾਂ ਦਾ ਡੇਰਾ ਤਾਂ ਨਹੀਂ ਉਤਰਿਆ ?" ਬੋਲਿਆ ਭੀਮ ਚੰਦ ਰਾਜਾ । "ਨਹੀਂ ਮਹਾਰਾਜ, ਇਹ ਸਤਿਗੁਰਾਂ ਨੇ ਬਵੰਜਾਂ ਕਵੀ ਇਕੱਠੇ ਕੀਤੇ ਹਨ ਤੇ ਕਵਿਤਾ ਦੀ ਰਚਨਾ ਹੋ ਰਹੀ ਏ ।" ਬੋਲ ਸਨ ਕਿਰਪਾਲ ਚੰਦ ਮਾਮੇ ਦੇ ।
ਸੂਰਜ ਦੀਆਂ ਸੁਨਹਿਰੀ ਕਿਰਨਾਂ ਭੀਮ ਚੰਦ ਤੇ ਕਿਰਪਾਲ ਚੰਦ ਦੇ ਪੈਰਾਂ ਦੀਆਂ ਮੁੱਠੀਆਂ ਭਰਨ ਲੱਗ ਪਈਆਂ ।
"ਦੀਵਾਨ ਸੱਜਣ ਦਾ ਵੇਲਾ ਅਜੋ ਕਿੰਨੇ ਕੁ ਚਿਰ ਨੂੰ ਹੋਵੇਗਾ ?" ਬੋਲ ਉਭਰੋ ਰਾਜਾ ਭੀਮ ਚੰਦ ਦੇ ।
"ਉਹ ਰਾਤ ਦੇ ਤੀਜੇ ਪਹਿਰ ਖਤਮ ਹੋਣ ਤੇ ਸ਼ੁਰੂ ਹੋ ਜਾਂਦਾ ਹੈ ਤੇ ਦਿਨ ਦੀ ਦੜ੍ਹਤ ਤੋਂ ਪਹਿਲਾਂ ਈ ਭੋਗ ਪੈ ਜਾਂਦਾ ਹੈ । ਇਹ ਸਭਾ ਸਿਰਫ ਕਵੀ ਪੁਰਸ਼ਾਂ ਦੀ ਏ । ਕਵੀ ਸੱਜਣ ਸਭ ਦੇਸ ਸਭਾ ਵਿਚ ਬੈਠ ਕੇ ਆਪਣੀ ਆਪਣੀ ਕਵਿਤਾ ਦਾ ਅਨੰਦ ਮਾਣਦੇ ਹਨ। " ਮਾਮਾ ਕਿਰਪਾਲ ਚੰਦ ਦਾ ਬਿਆਨ ਜਾਰੀ ਰਿਹਾ ।
"ਲਓ, ਔਹ ਵੇਖੋ ਅਨੰਦ ਗੜ੍ਹ । ਪਹਿਲਾਂ ਅਨੰਦ ਗੜ੍ਹ ਤੇ ਚਲਿਆ ਜਾਵੇ ਉਥੋਂ ਤੁਸੀਂ ਸਾਰੇ ਅਨੰਦਪੁਰ ਨੂੰ ਵੇਖ ਲਓਗੇ । ਅਨੰਦਪੁਰ ਦੇ ਚਾਨਣ ਮੁਨਾਰੇ ਸੂਰਜ ਦੀ ਟਿੱਕੀ ਪੁੰਗਰ ਦਿਆਂ ਈ ਡਲ੍ਹਕਾਂ ਮਾਰਨ ਲੱਗ ਪੈਂਦੇ ਹਨ । ਚਲੇ ਦਰਸ਼ਨ ਕਰੀਏ ।" ਮਾਮੇ ਕਿਰਪਾਲ ਚੰਦ ਨੇ ਰਾਜੇ ਤੇ ਪਰਮਾ ਨੰਦ ਨੂੰ ਨਾਲ ਲੈਕੇ ਚਲਦਿਆਂ ਆਖਿਆ ।
ਅਨੰਦਗੜ੍ਹ ਪੁਜੇ ਸਾਰੇ ਜਣੇ !
"ਔਹ ਵੇਖੋ ਚਰਨ ਗੰਗਾ । ਕਿੰਨਾ ਨਿਰਮਲ ਤੇ ਪਵਿੱਤਰ ਪਾਣੀ ਏ। ਬੀਬੇ ਨੂੰ ਸ਼ਰਮ ਆ ਜਾਏ ਜਲ ਵੇਖ ਕੇ । ਸੂਈ ਸੁੱਟ ਕੇ ਤੇ ਚੁੱਕ ਲਓ । ਪੱਛਮ ਵਲ ਉਸਰ ਰਿਹਾ ਕਿਲ੍ਹਾ ਜਿਦ੍ਰੀਆਂ ਬੁਰਜੀਆਂ ਦੁੱਧ ਧੋਤਿਆਂ, ਬਗਲਿਆਂ ਵਰਗੀਆਂ ਹਨ । ਉਹਨੂੰ ਲੋਹਗੜ੍ਹ ਆਖਦੇ ਹਨ । ਅਸੀਂ ਇਹਨੂੰ ਢਾਲ ਸਮਝਦੇ ਹਾਂ ਅਨੰਦਪੁਰ ਦੀ ।" ਮਾਮਾ ਕਿਰਪਾਲ ਚੰਦ ਜਰਾ ਕੁ ਰੁਕਿਆ ਤੇ ਫਿਰ ਬੋਲਿਆ।