Back ArrowLogo
Info
Profile

''ਜ਼ਰਾ ਲੋਹਗੜ੍ਹ ਦੇ ਦੱਖਣ ਵੱਲ ਵੇਖੋ, ਜਿਸਦੇ ਗੁੰਬਦਾਂ ਤੇ ਚੂਨੇ ਦਾ ਪੋਚਾ ਫਿਰਿਆ ਹੈ । ਉਹਨੂੰ ਸੰਗਤਾਂ "ਨਿਰਮੋਹ ਗੜ੍ਹ" ਆਖਦੀਆਂ ਹਨ । ਆਉਂਦੇ ਜਰਵਾਣੇ ਨੂੰ ਪਹਿਲੋਂ ਇਹੋ ਈ ਸ਼ਗਨ ਪਾਉਂਦੇ । ਜੇ ਲੋਥਾਂ ਨੂੰ ਟਿਕਾਣੇ ਲਾਉਣ ਦੀ ਸੇਵਾ ਕਰਨੀ ਹੋਵੇ ਤਾਂ ਇਸ ਕਿਲੋ ਦੇ ਰਾਖੇ ਟਿਕਾਣੇ ਲਾਉਂਦੇ ਹਨ ।"

ਮਾਮੇ ਕਿਰਪਾਲ ਚੰਦ ਨੇ ਆਪਣਾ ਰੁਖ਼ ਬਦਲਿਆ, "ਔਹ ਜਾਂਦੀ] ਏ ਸੜਕ ਗੜ੍ਹ ਸ਼ੰਕਰ ਨੂੰ । ਔਹ ਵੇਖਿਆ ਨਾ ਕਿਲਾ ਨਿਕੀਆਂ ਨਿਕੀਆਂ ਬੁਰਜੀਆਂ ਵਾਲਾ । ਉਹਨੂੰ ਹੋਲਗੜ੍ਹ ਆਖਦੇ ਹਨ । ਸਿਧਿਆਂ ਸ਼ਬਦਾਂ ਵਿਚ ਹੱਲਾ ਤੇ ਹੱਲੇ ਦੀ ਥਾਂ ਤੁਸੀਂ-ਇਹਨੂੰ ਟਰੇਨਿੰਗ ਸੈਂਟਰ ਆਖ ਲਵੋ ।"

"ਔਹ ਵੇਖਿਆ ਜੇ ਨਾ ਸਾਹਮਣੇ ਉੱਚੀ ਜਿਹੀ ਬੁਰਜੀ ਵਾਲਾ ਕਿਲ੍ਹਾ । ਉਹਨੂੰ ਕੇਸਗੜ੍ਹ ਆਖਦੇ ਨੇ । ਫਿਰ ਉਹ ਕਿਲ੍ਹਾ ਏ ਜਿਥੇ ਖਾਲਸੇ ਦੀ ਸਾਜਨਾ ਕੀਤੀ ਗਈ ਏ । ਸਾਰੇ ਅਨੰਦਪੁਰ ਦੀ ਨਾਭੀ ਜੇ ਕੋਈ ਏ, ਉਹ ਏ ਕੇਸਗੜ੍ਹ ।"

ਭੀਮ ਚੰਦ ਹੱਕਾ ਬੱਕਾ ਰਹਿ ਗਿਆ ਮਾਮੇ ਕਿਰਪਾਲ ਚੰਦ ਦੀਆਂ ਗੱਲਾਂ ਸੁਣਕੇ ।

ਕਿਰਪਾਲ ਚੰਦ ਅਜੇ ਵੀ ਆਖ ਰਿਹਾ ਸੀ "ਅੱਗੇ ਤੁਸਾਂ ਪੱਛਮ ਵਲ ਵੇਖਿਆ ਸੀ ਨਾ, ਹੁਣ ਦੱਖਣ ਵਲ ਵੇਖੋ । ਚਰਨ ਗੰਗਾ ਦਾ ਜਿਧਰੋਂ ਜਲ ਆਉਂਦਾ ਏ, ਇਹ ਪਹਾਤਾਂ ਦਾ ਪਹਿਰੇਦਾਰ । ਇਹਦਾ ਕੰਮ ਏ ਆਏ ਗਏ-ਮੁਸਾਫਰ ਦੀ ਸੇਵਾ ਕਰਨੀ । ਪਹਾੜ ਵਲੋਂ ਕਿਸੇ ਭੈੜੀ ਅੱਖ ਕਰਨ ਵਾਲੇ ਨੂੰ ਇਹ ਬਖਸ਼ਣ ਨਹੀਂ ਲੱਗਾ । ਇਹ ਕਿਲ੍ਹਾ ਸਮਝ ਲਵੋ ਪਹਾੜ ਦਾ ਰਾਖਾ ਏ । ਇਹਨੂੰ ਅਸੀਂ ਫਤਿਹਗੜ੍ਹ ਆਖਦੇ ਹਾਂ ।”

"ਰਾਜਾ ਜੀ, ਜਿਥੇ ਅਸੀਂ ਖੜੇ ਹਾਂ, ਇਹਨੂੰ ਅਨੰਦਗੜ੍ਹ ਸੱਦਿਆ ਜਾਂਦਾ ਏ ! ਜੇ ਖਾਲਸਾ ਪੰਜਾਂ ਕਿਲ੍ਹਿਆਂ ਦੀ ਰਾਖੀ ਕਰ ਲਵੇ ਤਾਂ ਆਹ ਜਨਮ ਤੇ ਕੀ ਅਗਲੇ ਜਨਮ ਲਈ ਆਪਣੇ ਪੈਰ ਪੱਕੇ ਕਰ ਲੈਂਦਾ ਹੈ । ਇਰਾਦੇ ਦੇ ਪੱਕੇ ਰਖਵਾਲੇ ਕਿਸੇ ਇਕ ਆਦਮੀ ਨੂੰ ਇਕ ਉਂਗਲ, ਅੱਗੇ ਨਹੀਂ ਆਉਣ ਦਿੰਦੇ । ਤੇ ਫਿਰ ਕਿਸੇ ਨੇ ਅਨੰਦਗੜ੍ਹ ਕੀ ਜਿੱਤਣਾ ਹੋਇਆ। ਅਨੰਦਪੁਰੀ ਦੀ ਸਭ ਤੋਂ ਉੱਚੀ ਥਾਂ ਏ। ਇਹੋ ਜੀਵਨ ਦਾ ਸੁਖ ਏ । ਇਸ ਨੂੰ ਪ੍ਰਾਪਤ ਕਰਨ ਵਾਸਤੇ ਕਈ ਰਿਸ਼ੀਆਂ ਨੂੰ ਤਪ ਕਰਨਾ ਪਿਆ ਸੀ ।

ਲਓ ਫਿਰ ਚਲੀਏ ਤੋਸ਼ੇ ਖਾਨੇ ਵਿਚ ਤੁਹਾਨੂੰ ਕੁਝ ਬਾਹਰੋਂ ਆਏ ਰੋਹਫੇ ਵਿਖਾਏ ਜਾਣਗੇ ।" ਝੱਟ ਹੀ ਪੁਜ ਗਏ ਤੇਬੇ ਖਾਨੇ ਵਿਚ ਲਾਲਚੀ ਦਿਲ ਦੇ ।

“ਇਹ ਜੇ ਚਾਨਣੀ ਤੇ ਆਹ ਤੰਬੂ ਕਾਬਲ ਦੇ ਇਕ ਸਿੱਖ ਨੇ ਅਰਦਾਸ ਕਰਵਾਈ ਏ । ਇਸ ਦੀ ਕੀਮਤ ਜੌਹਰੀ ਢਾਈ ਲੱਖ ਦਸਦੇ ਹਨ । ਆਹ ਜੇ ਉਹ ਪੰਜ ਘੋੜੇ, ਜੜਾਉ ਸਮਾਨੇ ਨਾਲ ਸਜੇ ਹੋਏ, ਰਤਨ ਚੰਦ ਬੰਗਾਲ ਦੇ ਰਾਜੇ ਨੇ ਭੇਟਾ ਕੀਤੀ ਏ ਸਤਿਗੁਰ ਨੂੰ। ਆਹ ਇਕ ਗੁਪਤੀ ਏ ਜਿਹਦੇ ਵਿਚੋਂ ਪੰਜ ਹਥਿਆਰ ਨਿਕਲਦੇ ਹਨ। ਪਸਤੌਲ, ਤਲਵਾਰ, ਨੇਜ਼ਾ ਤੇ ਖੰਜਰ ।" ਮਾਮੇ ਕਿਰਪਾਲ ਨੇ ਬਟਨ ਦਬਾ ਕੇ ਫਿਰ ਆਖਿਆ "ਲਓ: ਰਾਜਾ ਜੀ, ਫਿਰ ਸੋਟੇ ਦਾ ਸੋਟਾ !”

ਭੀਮ ਚੰਦ ਦੇ ਹੱਥਾਂ ਦੇ ਤੋਤੇ ਉਡ ਗਏ।

25 / 121
Previous
Next