''ਔਹ ਵੇਖਿਆ ਜੋ ਹਾਥੀ ਆ ਰਿਹੈ । ਮਸਤ, ਝੂਮਦਾ ਚਿੱਟਾ ਦੁੱਧ ਅਜੇ ਗੁਰਾਂ ਦੀ ਬਾਰਾਂਦਰੀ ਵਿਚੋਂ ਨਿਕਲਿਆ ਈ ਏ। ਹਾਥੀ ਲਾਗੇ ਆਇਆ ਤੇ ਆਉਂਦਿਆਂ ਸੁੰਡ ਚੁਕੀ ਤੇ ਮੱਥਾ ਟੇਕਿਆ । ਪਹਿਲਾਂ ਗੁਰੂ ਨੂੰ ਤੇ ਫੇਰ ਵਾਰੀ ਆਈ ਰਾਜੇ ਦੀ । ਪ੍ਰਕਰਮਾ ਕੀਤੀਆਂ ਤੇ ਫਿਰ ਸੁੰਡ ਨਾਲ ਜੋੜੋ ਸਾਫ ਕੀਤੇ । ਗੁਰੂ ਸਾਹਬ ਨੇ ਚਿੱਲਾ ਚੜ੍ਹਾਇਆ ਤੇ ਪੰਜ ਸੱਤ ਤੀਰ ਛੱਡ ਦਿਤੇ, ਹਾਥੀ ਨੇ ਮੂੰਹ ਫੇਰਿਆ ਤੇ ਨੱਜ ਉਠਿਆ। ਸੱਤੇ ਦੇ ਸੱਤੇ ਤੀਰ ਮੂੰਹ ਵਿਚ ਫੜ ਕੇ ਲੈ ਆਇਆ ਤੇ ਲਿਆ ਹਾਜ਼ਰ ਕੀਤੇ ਤੇ ਫਿਰ ਗੰਗਾ ਸਾਗਰ ਚੁਕਿਆ, ਚਰਨ ਧੁਆਏ। ਚੌਕੀ ਤੇ ਬੈਠੇ ਗੁਰੂ ਤੇ ਰਾਜਾ ਭੀਮ ਚੰਦ ਦੇ, ਮੁੱਠੀ ਚਾਪੀ ਕਰਨ ਲੱਗ ਪਿਆ। ਧਤੂਰੇ ਦੇ ਫੁੱਲ ਵਰਗਾ ਹਾਥੀ ਤੇ ਫੇਰ ਮਸਤੀ ਵਿਚ ਆਇਆ ਚੋਰ ਚੁਕੀ ਚੋਰ ਕਰ ਰਿਹਾ ਸੀ ਤੇ ਮਗਨ ਸੀ ਆਪਣੀ ਮਸਤੀ ਵਿਚ।
"ਪਸੰਦ ਆਇਆ ਹਾਥੀ ? ਅਨੰਦਪੁਰ ਬਾਰੇ ਕੀ ਖਿਆਲ ਹੈ ਰਾਜਾ ਜੀ," ਸਾਹਿਬ ਬੱਲੇ !
"ਅਨੰਦ ਆ ਗਿਐ ਅਨੰਦਪੁਰ ਵੇਖਕੇ । ਹਾਥੀ ਦਾ ਤਾਂ ਜਵਾਬ ਈ ਕੋਈ ਨਹੀਂ । ਸਾਰੇ ਹਿੰਦੁਸਤਾਨ ਵਿਚ ਇਹਦੇ ਨਾਲ ਦਾ ਦੂਜਾ ਜੋੜ ਨਹੀਂ ।" ਭੀਮ ਚੰਦ ਆਖਣ ਲੱਗਾ ।
"ਅਸੀਂ ਹੁਣ ਆਗਿਆ ਚਾਹੁੰਦੇ ਹਾਂ ।" ਪਰਮਾਨੰਦ ਨੇ ਅਰਜ਼ ਕੀਤੀ।
''ਸਾਡੀ ਤੇ ਇੱਛਾ ਸੀ ਕਿ ਤੁਸੀਂ ਕੁਝ ਦਿਨ ਹੋਰ ਅਨੰਦਪੁਰ ਰਹਿੰਦੇ ਤੇ ਆਪਣੀ ਰਾਏ ਦਿੰਦੇ ਤਾਂ ਜੁ ਅਸੀਂ ਅਨੰਦਪੁਰ ਨੂੰ ਖੂਬਸੂਰਤ ਬਣਾ ਸਕਦੇ । ਦਾਲਮ ਹਕੂਮਤ ਨਾਲ ਇਸੇ ਅਨੰਦਪੁਰ ਨੇ ਟੱਕਰ ਲੈਣੀ ਏ ।" ਸਾਹਿਬ ਆਖਣ ਲੱਗੇ ।
"ਤੁਸੀਂ ਜਾਣੀ-ਜਾਣ ਹੋ ਤੁਹਾਡੇ ਸਾਹਮਣੇ ਮੇਰੇ ਵਿਚਾਰ ਦਾ ਕੀ ਮੁੱਲ ! ਅਸੀਂ ਬਾਈਧਾਰਾਂ ਦੇ ਰਾਜੇ ਲਕੜੀਆਂ ਚੁਣਕੇ ਗੁਜ਼ਾਰਾ ਕਰਨ ਵਾਲੇ । ਤੁਸਾਂ ਮੁਗਲ ਹਕੂਮਤ ਦੀਆਂ ਨਗਰੀਆਂ ਵੇਖੀਆਂ ਹੋਈਆਂ ਨੇ । ਤੁਸੀਂ ਚੰਗਾ ਜਾਣਦੇ ਓ । ਅਸੀਂ ਤੇ ਖੂਹ ਦੇ ਡੱਡੂ ਹਾਂ । ਬਾਹਰ ਅੰਦਰ ਨਿਕਲ ਕੇ ਨਹੀਂ ਵੇਖਿਆ । ਅਸੀਂ ਕੀ ਜਾਣੀਏ ।" ਭੀਮ ਚੰਦ ਦਾ ਮਨ ਅੰਦਰੋਂ ਮੌਲਾ ਸੀ ।
ਸਿਰਵਾਰਨਾ ਕੀਤਾ ਗੁਰੂ ਦੇ ਸਿੰਘਾਂ ਤੇ ਸਤਿਗੁਰਾਂ ਭੀਮ ਚੰਦ ਨੂੰ ਸਿਰੋਪਾਂ ਦਿਤਾ ਤੇ ਮੁੜ ਕੇ ਵੀ ਆਉਣ ਲਈ ਿ ਕਹਾ। ਘੋੜਿਆਂ ਤੇ ਚੜ੍ਹ ਪਏ ਸੂਰਮੇ । ਰਣਜੀਤ ਨਗਾਰਾ ਖੜਕਿਆ ਤੇ ਫੌਜਾਂ ਚੇਤੰਨ ਹੋ ਗਈਆਂ । ਅਨੰਦਪੁਰ ਦੀ ਅਜੇ ਪਹਿਲੀ ਗਲੀ ਮੁੜਿਆ ਸੀ ਭੀਮ ਚੰਦ ਤੇ ਸਾਹਮਣੇ ਨੀਲੀਆਂ ਹਵੇਲੀਆ ਮੱਥੇ ਲੱਗੀਆਂ। ਭੀਮ ਚੰਦ ਦੀ ਨਜ਼ਰ ਉਠੀ ਤੇ ਸਾਹਮਣੇ ਕੱਠੇ ਤੇ ਅਨੂਪ ਕੌਰ ਵਾਲ ਸੁਕਾ ਰਹੀ ਸੀ । ਭੀਮ ਚੰਦ ਦਾ ਦਿਲ ਮਚਲ ਗਿਆ । ਫੁੱਲਾਂ ਦੀ ਵਰਸ਼ਾ ਹੁੰਦੀ ਵਿਚੋਂ ਹੀ ਭੀਮ ਚੰਦ ਟੀਰੀ ਅੱਖ ਨਾਲ ਅਨੂਪ ਕੌਰ ਨੂੰ ਵੇਖ ਲੈਂਦਾ । ਅਨੰਦਪੁਰ ਤੋਂ ਵਿਦਾ ਹੋ ਗਏ, ਭੀਮ ਚੰਦ ਤੇ ਉਹਦੇ ਹਾਣੀ । ਨਗਾਰਾ ਉਦੋਂ ਤੱਕ ਵਜਦਾ ਰਿਹਾ ਜਦੋਂ ਤੱਕ ਰਾਜੇ ਨੇ ਜੂਹਾਂ ਪਾਰ ਨਾ ਕਰ ਲਈਆਂ।
ਮਸਾਂ ਇਕ ਮਹੀਨਾ ਈ ਗੁਜ਼ਰਿਆ ਸੀ ਕਿ ਪਰਮਾਨੰਦ ਫਿਰ ਇਕ ਦਿਨ ਅਨੰਦਪੁਰ ਆ ਗਜਿਆ ।
ਸਿੰਘਾਂ ਪੁਛਿਆ "ਹੁਕਮ ਸਰਕਾਰ ।"