ਪਰਮਾਨੰਦ ਬੋਲਿਆ, ''ਭਾਜੀ ਲੈ ਕੇ ਆਇਆ ਹਾਂ। ਮਹਾਰਾਜ ਦੇ ਪੁੱਤਰ ਅਜਮੇਰ ਚੰਦ ਦਾ ਵਿਆਹ ਹੈ । ਸੱਦ ਭੇਜਿਆ ਏ ਮਹਾਰਾਜ ਨੇ ਸਤਿਗੁਰਾਂ ਨੂੰ ।"
"ਅਰਜ਼ ਕਰ ਦੇਂਦੇ ਹਾਂ ।"
ਅਰਜ਼ ਗੁਜ਼ਾਰੀ ਤੇ ਭਾਗ ਲੈਣ ਦਾ ਹੁਕਮ ਹੋਇਆ ਕਿ ਹੋਰ ਕੁਝ ਵੀ ਨਾਲ ਲਿਆਇਆ ਹੈ ਪਰਮਾਨੰਦ ?
"ਹਾਂ ਸਰਕਾਰ ਇਕ ਪਾਲਕੀ ਏ । ਨੀਲੀਆਂ ਹਵੇਲੀਆਂ ਵਾਲਿਆਂ ਦੇ ਬੂਹੇ ਅਗੇ ਲਿਆ ਕੇ ਰੱਖ ਦਿਤੀ ਏ ਪਰਮਾਨੰਦ ਨੇ ।" ਗੁਰੂ ਸਿੰਘ ਨੇ ਅਰਜ਼ ਕੀਤੀ ।
"ਹੋਰ ਵੀ ਕੁਝ ਆਖਿਐ ।"
" ਹਾਂ ਮਹਾਰਾਜ!"
“ਹਾਥੀ ਮੰਗ ਭੇਜਿਆ ਏ ਤੰਬੂ ਤੇ ਕਨਾਰ ਤੇ ਨਾਲ ਪੰਜ' ਘੋੜੇ ।" ਪਰਮਾ ਨੰਦ ਦਾ ਕਥਨ ਏ ਕਿ ਪੁੱਤ ਦਾ ਵਿਆਹ ਏ ਕੁੜਮਾਂ ਦੇ ਘਰ ਇਜ਼ਤ ਬਨਾਉਣ ਨੂੰ ਨਾਯਾਬ ਚੀਜ਼ਾਂ ਲੈ ਕੇ ਜਾਇਆ ਜਾਏ। ਇਹਦੇ ਵਿਚ ਮੇਰੀ ਇੱਜ਼ਤ ਬਣੇਗੀ ਤੇ ਤੁਹਾਡੀ ਇਜ਼ਤ ਨੂੰ ਵੀ ਚਾਰ ਚੰਨ ਲੱਗਣਗੇ । ਅਜਮੇਰ ਚੰਦ ਤੁਹਾਡਾ ਵੀ ਤੇ ਬਚੜਾ ਏ । ਪੁੱਤ ਦੇ ਵਿਆਹ ਵਿਚ ਪਿਓ ਨੂੰ ਅੱਡੀਆਂ ਤੀਕ ਜ਼ੋਰ ਲਾਉਣਾ ਚਾਹੀਦਾ ਏ । ਕੁੜਮ ਵੀ ਖੁਸ਼ ਤੇ ਆਪਣੀ ਵੀ ਵਾਹ ਵਾਹ । ਇਹ ਤੇ ਘਰ ਦੀ ਗੱਲ ਏ । ਏਸ ਲਈ ਮੰਗ ਪਾਈ ਏ । ਇੱਜ਼ਤ ਰਹਿ ਜਾਏਗੀ ਕੁੜਮਾਂ ਦੇ ਘਰ ।" ਗੁਰਸਿੱਖ ਜ਼ਰਾ ਕੁ ਚੁਪ ਹੋਇਆ।
''ਤੇ ਪਾਲਕੀ ਉਥੇ ਕਿਉਂ ਖੜੀ ਕਰ ਦਿੱਤੀ ਏ ?" ਮਹਾਰਾਜ ਬੋਲੇ।
'ਪਰਮਾਨੰਦ ਨੇ ਫੁਰਮਾਇਆ ਏ ਕਿ ਰਾਜਾ ਜੀ ਚਾਹੁੰਦੇ ਨੇ ਕਿ ਅਨੂਪ ਕੌਰ ਵਰਗੀ ਨੂੰਹ ਮੈਨੂੰ ਦੀਵਾ ਲੈ ਕੇ ਢੂੰਡਿਆਂ ਵੀ ਨਹੀਂ ਮਿਲ ਸਕਦੀ । ਮੈਂ ਪਾਲਕੀ ਇਸ ਲਈ ਭੇਜੀ ਹੈ ਕਿ ਮੈਂ ਅਨੂਪ ਕੌਰ ਨੂੰ ਆਪਣੀ ਨੂੰਹ ਬਣਾਵਾਂਗਾ। ਇਸ ਤਰ੍ਹਾਂ ਕਰਨ ਨਾਲ ਸਾਡੀ ਮਿੱਤਰਤਾ ਨੂੰ ਇਕ ਹੋਰ ਨਵੀਂ ਗੰਢ ਆ ਜਾਵੇਗੀ। ਰਿਸ਼ਤਾ ਹੋਰ ਪੱਕਾ ਹੋ ਜਾਵੇਗਾ । ਪਾਲਕੀ ਦੇ ਭਾਰ ਜਿੰਨੇ ਸੋਨੇ ਨਾਲ ਲੱਦ ਦੇਵਾਂਗਾ ਅਨੂਪ ਕੌਰ ਨੂੰ । ਜੇ ਸਿਆਣੀ ਹੋਈ ਤਾਂ ਪਟਰਾਣੀ ਵੀ ਬਣ ਸਕਦੀ ਏ 1.ਇਨ੍ਹਾਂ ਦੇਂਹ ਵਿਆਹਾਂ ਦਾ ਜਸ਼ਨ ਇਕੱਠਾ ਈ ਹੋਏਗਾ ਕਹਿਲੂਰ ਵਿਚ ।" ਅਰਜ਼ ਕੀਤੀ - ਪਰਮਾਨੰਦ ਦੀ ਗੁਰਮੁਖ'ਨੋ ।
"ਪਾਲਕੀ ਖਾਲੀ ਨਾ ਜਾਏ । ਖਾਲੀ ਜਾਣ ਵਿਚ ਅਨੰਦਪੁਰ ਦੀ ਹੱਤਕ ਏ। ਸਤਿਕਾਰ ਨਾਲ ਵਿਦਾ ਕੀਤੀ ਜਾਏ ਪਾਲਕੀ । ਪਾਲਕੀ ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਕੋਈ ਗੁਸਤਾਖੀ ਨਾ ਹੋਵੇ । ਪਾਲਕੀ ਨੂੰ ਕਲੀਰਿਆਂ ਨਾਲ ਸਜਾ ਦਿਓ। ਪਾਲਕੀ ਫੁਲਕਾਰੀ ਪਾ ਕੇ ਮਹਿੰਦੀ ਰੰਗੇ ਹੱਥ ਲਵਾ ਦਿਓ । ਸੁਹਰੇ ਜਾ ਰਹੀ ਏ ਮੁਟਿਆਰ ਤੇ ਬਾਕੀ ਚੀਜ਼ਾਂ ਅਸੀਂ ਲਿਖ ਕੇ ਦਿੰਦੇ ਹਾਂ ।" ਫੁਰਮਾਉਣ ਲਗੇ ਗੁਰੂ ਗੋਬਿੰਦ ਸਿੰਘ ।
"ਸਤਿ ਬਚਨ ।"
"ਇਹ ਸਭ ਚੀਜ਼ਾਂ ਸੰਗਤਾਂ ਦੀਆਂ ਹਨ । ਸ਼ਰਧਾਵਾਨ ਇਕ-ਰਾਜਾ ਏ ਜਿਨ੍ਹੇ ਇਹ ਸਭ ਕੁਝ ਦਰਬਾਰ ਨੂੰ ਚੜ੍ਹਾਇਆ ਏ ਤੇ ਨਾਲ ਬੇਨਤੀ ਵੀ ਕੀਤੀ ਏ ਸੰਗਤਾਂ ਅਗੇ ਕਿ ਇਹ ਸਭ ਕੁਝ ਇਕ ਸਾਲ ਤਕ ਬਾਹਰ ਨਾ ਜਾਵੇਗਾ ਅਨੰਦਪੁਰ ਵਿਚੋਂ। ਅਸੀਂ ਮਜਬੂਰ ਹਾਂ । ਮੈਂ ਤਾਂ ਸੰਗਤ ਦਾ ਦਾਸ