Back ArrowLogo
Info
Profile

੫

ਅਨੰਦਪੁਰ

ਮਾਖੋ ਇਕ ਡਾਕੂ ਦਾ ਨਾਂ ਸੀ । ਬੜੀ ਦਹਿਸ਼ਤ ਤੇ ਜਬਾ ਸੀ ਉਹਦਾ ਸਾਹ ਬਾਹਰੇ ਵਿਚ । ਕਹਿਲੂਰ ਦੇ ਰਾਜੇ ਦੀ ਭਾਵੇਂ ਉਹ ਜਾਗੀਰ ਸੀ ਪਰ ਉਸ ਡਾਕੂ ਨੇ ਆਪਣੀ ਮਲ-ਗੁਜ਼ਾਰ ਬਣਾਈ ਹੋਈ ਸੀ । ਰਾਜਾ ਦੀਪ ਚੰਦ ਉਸ ਦਾ ਕੁਝ ਨਾ ਵਿਗਾੜ ਸਕਿਆ। ਫੌਜਾਂ ਨਕਾਰੀਆਂ ਹੋ ਗਈਆਂ । ਘੋੜ ਸਵਾਰਾਂ ਦੀਆਂ ਤਾਂ ਉਹ ਡਾਕੂ ਕਾਠੀਆਂ ਲਾਹ ਲੈਂਦਾ ਸੀ । ਕਦੀ ਸਲਾਮ ਨੂੰ ਨਹੀਂ ਸੀ ਗਿਆ ਤੇ ਕਦੀ ਮਾਮਲਾ ਨਹੀਂ ਸੀ ਤਾਰਿਆ। ਲੋਕ ਉਹਨੂੰ ਰਾਜਾ ਆਖਦੇ ਸਨ ਉਥੋਂ ਦਾ । ਉਸ ਆਪਣੀ ਹਦੂਦ ਦਾ ਨਾਂ ਮਾਖੋਵਾਲ ਰੱਖ ਲਿਆ ਤੇ ਰਾਜੇ ਦਾ ਨਾਂ ਮੂਲੋਂ ਈ ਗੁਆ ਦਿੱਤਾ । ਮਾਖੋਵਾਲ ਦੇ ਲੋਕ ਸੁਖੀ ਤਾਂ ਸਨ ਪਰ ਜਿਹੜੇ ਮਾਖੋ ਦੇ ਹੁਕਮ ਤੇ ਫੁੱਲ ਚੜਾਉਂਦੇ ਉਨ੍ਹਾਂ ਦੀ ਕੋਈ ਵਾਅ ਵਲ ਨਾ ਵੇਖਦਾ । ਬਾਕੀਆਂ ਦੇ ਮੰਦੜੋ ਹਾਲ ਸਨ ।

ਜਿਨ੍ਹਾਂ ਰਾਜੇ ਦੇ ਆਖੇ ਲਗ ਕੇ ਦੁਕਾਨਾਂ ਪਾਈਆਂ ਸਨ ਜਾਂ ਵਾਹੀ ਕੀਤੀ ਸੀ, ਮਾਖੋ ਉਨ੍ਹਾਂ ਦੀਆਂ ਹੱਟੀਆਂ ਲੁੱਟ ਲੈਂਦਾ । ਖਲਵਾੜ ਸਾੜ ਦੇਂਦਾ। ਬੋਹਲ ਨੂੰ ਦਾਣਿਆਂ ਵਾਂਗ ਭੁੰਨ ਸੁੱਟਦਾ । ਕੋਠੇ ਫੂਕ ਸੁੱਟੇ ਰਾਜੇ ਦੇ ਹਮਾਇਤੀਆਂ ਦੇ। ਰੁਪਈਏ ਰਾਜੇ ਦੇ ਸਨ, ਹਟਵਾਣੀਏ ਦਾ ਤਾਂ ਕੁਝ ਨਹੀਂ ਸੀਂ ਜਾਂਦਾ । ਰਾਜਾ ਚਾਹੁੰਦਾ ਸੀ ਆਪਣੀ ਰਈਅਤ ਵਸਾਉਣਾ ਮਾਖੋਵਾਲ ਵਿਚ । ਪਰ ਮਾਖੋ ਉਹਨਾਂ ਦੇ ਪੈਰ ਨਹੀਂ ਸੀ ਲੱਗਣ ਦੇਂਦਾ । ਰਾਜੇ ਨਾਲ ਉਸਦੀ ਪੁਰਾਣੀ ਖ਼ਾਰ ਸੀ । ਰੱਬ ਜਾਣੇ ਉਹ ਕੀ ਹੋਵੇਗੀ ?

ਮੁਗਲਾਂ ਦੇ ਜ਼ੁਲਮ ਤੋਂ ਨੱਠਾ ਉਹ ਦਲੀਪ ਚੰਦ ਦੀ ਸ਼ਰਨ ਆਇਆ ਸੀ । ਚਰਨੀਂ ਲੱਗ ਗਿਆ, ''ਘਰ ਆਏ ਦੀ ਤੇ ਲੋਕ ਲਾਜ ਰਖਦੇ ਹਨ । ਰਾਜੇ ਦਾ ਕੰਮ ਏ ਰਈਅਤ ਦੇ ਸਿਰ ਤੇ ਹੱਥ ਰਖੇ । ਰਾਜਾ ਪਾਜੀ ਸੀ, ਡਰਾਕਲ ਸੀ। ਪਦ ਨਿਕਲਦੇ ਮੁਗ਼ਲਾਂ ਦਾ ਨਾਂ ਸੁਣ ਕੇ। ਸੁਨੇਹਾ ਆਇਆ । ਉਸ ਨੇ ਮਾਖੋ ਹਾਕਮ ਦੇ ਹਵਾਲੇ ਕਰ ਦਿੱਤਾ। ਰੱਬ ਰਾਜੇ ਦੀ ਸੁੱਧ ਬੁੱਧ ਭੁਲਾ ਦਿੱਤੀ । ਮਾਖੋਂ ਨੇ ਬੜੇ ਵਾਸਤੇ ਪਏ । ਅੱਡੀਆਂ ਰਗੜੀਆਂ, ਮਿੰਨਤਾਂ ਕੀਤੀਆਂ। ਰਾਜਾ ਦਲੀਪ ਚੰਦ ਨਾ ਮੰਨਿਆ । ਹਾਕਮ ਉਸ ਨੂੰ ਫੜ ਕੇ ਲੈ ਗਏ । ਮਾਖੋਂ ਦੇ ਦਿਲ ਤੇ ਬੜੀ ਗਹਿਰੀ ਸੱਟ

29 / 121
Previous
Next