ਲੱਗੀ । ਜੁੜਿਆ ਮਾਖੋਂ ਹਾਕਮ ਦੇ ਨਾਲ ਤਾਂ ਤੁਰ ਗਿਆ ਪਰ ਉਸ ਨੂੰ ਰਾਜੇ ਤੇ ਬੜਾ ਵੱਟ ਸੀ। ਗੁੱਸਾ ਵਿਚੋਂ ਵਿਚ ਹੀ ਪੀ ਗਿਆ । ਕਚੀਚੀਆਂ ਵਟੀਆਂ ਪਰ ਹਾਕਮ ਦੇ ਸਾਹਮਣੇ ਸਾਰੀਆਂ ਤੇ ਪਾਣੀ ਫਿਰ ਗਿਆ। ਹਾਕਮ ਨੇ ਰੋਪੜ ਤੱਕ ਘਸੀਟ ਕੇ ਲਿਆਂਦਾ ਮਾਖੋ ਨੂੰ । ਰੋਟੀ ਟੁਕਰ ਉਸ ਆਪ ਖਾਣਾ ਸੀ। ਏਸ ਲਈ ਉਹਦਾ ਵੀ ਜੁੜ ਢਿਲਾ ਕੀਤਾ।
"ਮਾਖਿਆ, ਰੋਟੀ ਖਾ ਲੈ । ਸਰਹਿੰਦ ਜਾ ਕੇ ਤੇਰੇ ਨਾਲ ਕੀ ਵਾਪਰਨੀ ਏਂ । ਮੈਂ ਮਜਬੂਰ ਹੁਕਮ ਦਾ ਬੱਧਾ ਹੋਇਆ ਹਾਂ । ਮੇਰੇ ਤੇ ਰੋਹ ਨਾ ਕੱਢ ।" ਬੋਲ ਸਨ ਹਾਕਮ ਦੇ ।
ਹਾਕਮ ਤੂਰ ਤੁਰ ਕੇ ਚਿਕਨਾ ਚੂਰ ਹੋ ਚੁੱਕਾ ਸੀ । ਮਾਖੋ ਦੀ ਵੀ ਬੰਮ ਬੋਲ ਚੁੱਕੀ ਸੀ। ਉਹ ਡਾਕੂ ਸੀ, ਜਰ ਗਿਆ ।
ਆਖਣ ਲੱਗਾ ਖ਼ਾਂ ਸਾਹਿਬ, ''ਮੈਂ ਜ਼ਰਾ ਹੱਥ ਮੂੰਹ ਧੋ ਆਵਾਂ ਬਰਸਾਤੀ ਨਾਲੇ ਵਿਚੋਂ ਹੱਡ ਪੈਰ ਖੁਲ ਜਾਣਗੇ । ਸਰਹਿੰਦ ਅਪੜਣਾ ਏਂ।"
ਹਾਕਮ ਨੇ ਸਮਝਿਆ ਕਿ ਕਿਹੜਾ ਬਰਸਾਤੀ ਨਾਲਾ ਟੱਪ ਜਾਣਾ ਸੂ । ਜਾਣ ਦਿਓ ਆਪਣਾ ਵੰਡਿਆ ਹੋਇਆ ਏ । ਕਿਤੇ ਨਹੀਂ ਨੱਸ ਚਲਿਆ। ਆ ਗਿਆ ਆਪਣੇ ਜਲਾਲ ਵਿਚ।
ਮਾਖੋਂ ਨੇ ਉੱਧੀ ਪਾਈ ਹੋਈ ਸੀ । ਨਿੰਮੋਝੂਣਾ ਹੋਇਆ ਹੋਇਆ ਸੀ ।
ਹਾਕਮ ਆਖਣ ਲੱਗਾ, ''ਚੰਗਾ ਬਈ ਭਲਿਆ ਲੋਕਾ, ਜੋ ਤੇਰਾ ਹੱਥ ਮੂੰਹ ਧੋਣ ਨੂੰ ਜੀਅ ਕਰਦਾ ਏ, ਜਾਹ ਧੋ ਲੈ ਪਰ ਵੇਖੀਂ ਕਿਤੇ ਕੋਈ ਸ਼ਰਾਰਤ ਨਾ ਕਰੀਂ ਜਾਣਦੇ ਨਾ ਮੇਰੇ ਕੱਟੜੇ ਨੂੰ ਆਂਦਰਾਂ ਖਿਚ ਲਊਗਾ ।"
"ਹਾਂ ।" ਮਾਖੇ ਨੇ ਠੰਡਾ ਹੱਕਾ ਭਰਿਆ। "ਲਾਸਾਂ ਅਜੇ ਮੱਧਮ ਨਹੀਂ ਹੋਈਆਂ। ਦਰਦ ਹੁੰਦੀ ਏ । ਤਰਾਟਾਂ ਪੈਂਦੀਆਂ ਨੇ । ਮੈਂ ਹੁਣੇ ਆਇਆ ਹਜ਼ੂਰ ਨਾਸ਼ਤਾ ਕਰਨ ।"
ਮਾਖੇ ਨੇ ਮੂੰਹ ਹੱਥ ਧੋਤਾ। ਸੁਰਤ ਸੰਭਾਲੀ ਤੇ ਕੁਦ ਪਿਆ ਛਾਲ ਮਾਰ ਕੇ ਨਾਲੇ ਵਿਚ । ਬਸ, ਨਾ ਮਾਖਾ ਲੱਭਾ ਤੇ ਨਾ ਮਾਖੌ ਦਾ ਪਰਛਾਵਾਂ ।
ਹਾਕਮ ਡੱਫਰੀ ਵਜਾਉਂਦਾ ਖਾਲੀ ਹੱਥ ਮੁੜ ਗਿਆ ਸਰਹਿੰਦ । ਬੜਾ ਸਟਪਟਾਇਆ ਸਰਹਿੰਦ ਦਾ ਸੂਬਾ । ਮਾਖੋਂ ਨੇ ਆ ਕੇ ਆਪਣੀ ਮਲ-ਗੁਜ਼ਾਰ 'ਚ ਪੱਲਾ ਫੇਰ ਦਿੱਤਾ, ਤੇ ਆਪਣੀ ਜਾਗੀਰ ਬਣਾ ਕੇ ਬਹਿ ਗਿਆ । ਨਾ ਰਾਜੇ ਦੀ ਦਾਲ ਗਲਣ ਦਿੱਤੀ ਤੇ ਨਾ ਨਵਾਬ ਦੀ । ਸੱਪ ਦੋਵਾਂ ਦੀ ਹਿੱਕ ਤੇ ਲੇਟਦਾ ਰਿਹਾ । ਮਾਖੋਂ ਉਥੋਂ ਦਾ ਹੁਣ ਰਾਖਾ ਸੀ ।
ਧੀਰ ਮਲੀਏ ਤੇ ਰਾਮ ਰਾਇ ਦੋਵੇਂ ਇਕ ਬਾਲੀ ਦੇ ਮਿੱਤਰ ਸਨ । ਉਨ੍ਹਾਂ ਅੰਮ੍ਰਿਤਸਰ ਦੇ ਮਸੰਦਾਂ ਨਾਲ ਮਿਲ ਕੇ ਹਰਮੰਦਰ ਦੇ ਪੁਜਾਰੀਆਂ ਨੂੰ ਅੱਡੇ ਲਾ ਲਿਆ। ਗੁਰੂ ਤੇਗ ਬਹਾਦਰ ਦਾ ਸੁਖ-ਚੈਨ ਖੋਹ ਲੈਣਾ ਚਾਹਿਆ । ਹਰਮੰਦਰ ਦੇ ਦਰਸ਼ਨ ਤਕ ਨਾ ਕਰਨ ਦਿਤੇ ਗੁਰੂ ਤੇਗ ਬਹਾਦਰ ਨੂੰ । ਦਰਵਾਜ਼ੇ ਤੋਂ ਮੌੜ ਦਿਤੇ । ਭਗਤੀ ਤੇ ਸਿਮਰਨ ਵਿਚ ਵਿਘਨ ਪਾਉਣ ਦੇ ਜਤਨ ਕੀਤੇ ਗਏ। ਗੱਲ ਕੀ ਹਛੇ ਹਥਿਆਨਾਂ ਤੇ ਉਤਰ ਆਏ ਘਰ ਦੇ ਜੰਮੇ ਭਰਾ । ਗਦੀ ਤੇ ਨਾ ਮਿਲੀ ਪਰ ਬਦਨਾਮੀ ਪੱਲੇ ਪੈ ਗਈ। ਕਾਲਖ ਧੰਦੇ ਮੂੰਹ ਕਾਲਾ ਕਰ ਬੈਠੇ । ਬੱਬ ਨੇ ਗੱਢੀ ਬਖ਼ਸ਼ੀ ਸੀ । ਕੋਈ ਸ਼ਰੀਕ ਨਾ ਜੰਮਿਆ ਗੁਰੂ ਤੇਗ਼ ਬਹਾਦਰ ਦਾ ।