Back ArrowLogo
Info
Profile

'ਕੁੱਕੜ ਖੋਹ ਉਡਾਈ ਤੇ ਆਪਣੇ ਸਿਰ ਪਾਈ । ਏਸ ਕੋਲਿਆਂ ਦੀ ਦਲਾਲੀ ਵਿਚੋਂ ਇਕ ਪਾਸੇ ਹੀ ਹੋਣਾ ਗੁਰੂ ਤੇਗ ਬਹਾਦਰ ਨੇ ਚੰਗਾ ਸਮਝਿਆ । ਕੀਰਤਪੁਰ ਆਣ ਡੇਰੇ ਲਾਏ । ਕਿਥੇ ਸਾਹ ਲੈਣ ਦੇਂਦੇ ਸਨ ਮਗਰ ਲਗੇ ਮਲੰਗ। ਖੁਰਾ ਨਪਿਆ ਤੇ ਕੀਰਤਪੁਰ ਆਣ ਗੱਜੇ ਪਰ ਝਾੜ ਖਾ ਕੇ ਮੁੜ ਗਏ । ਗੁਰੂ ਸਾਹਿਬ ਨੇ ਪਹਿਲੀ ਵਾਰ ਆਪਣੀ ਜ਼ਿੰਦਗੀ ਵਿਚ ਅੱਖਾਂ 'ਚ ਗਹਿਰ ਲਿਆਂਦੀ ਸੀ । ਇੱਜ਼ਤ ਬਚਾ ਕੇ ਮੁੜ ਗਏ । ਜਿਹੇ ਆਏ ਸਨ ਤਿਹੋ ਗਏ ।

ਮਹਾਰਾਜ ਨੇ ਦਲੀਪ ਚੰਦ ਤੋਂ ਮਾਖੋਵਾਲ ਮੁੱਲ ਲੈ ਲਿਆ । ਉਸ ਆਪਣੇ ਗਲੋਂ ਹਤਿਆ ਲਾਹ ਕੇ ਗੁਰਾਂ ਦੇ ਗਲ ਪਾ ਦਿਤੀ । ਦਮੜੇ ਗਿਣੇ ਤੇ ਲਾਂਭੇ ਹੋ ਬੈਠਾ। ਮਹਾਰਾਜ ਸੰਗਤਾਂ ਨਾਲ ਮਾਖੋਵਾਲ ਪੁਜੇ । ਉਥੇ ਆਣ ਕਨਾਤਾਂ ਲਾਈਆਂ।

ਖਬਰ ਹੋਈ ਮਾਖੋਂ ਨੂੰ । ਦੂਰ ਵੇਖਿਆ ਉਸ ਸਤਿਗੁਰਾਂ ਨੂੰ ਤੇ ਵੇਖਦਿਆਂ ਈ ਚਰਨੀ ਆ ਡਿੱਗਾ ।

"ਕੀ ਗੱਲ ਏ ਭਾਈ ।"

''ਜਨਮ ਸਫਲ ਕਰਨ ਆਇਆ ਹਾਂ ।"

"ਕਿਰਤ ਕਰ ਰਾਮ ਸਿਮਰ ਤੇ ਨਾਰਾਇਣ ਨੂੰ ਨਾ ਵਿਸਾਰ । ਐਸਾ ਕਰਨ ਨਾਲ ਭਾਈ ਤੈਨੂੰ ਅਨੰਦ ਮਿਲੇਗਾ ।"

ਮਾਖੋ ਨੂੰ ਰਾਹ ਲਭ ਗਿਆ ਤੇ ਉਹ ਆਪਣੀ ਮੰਜ਼ਲ ਵਲ ਤੁਰ ਪਿਆ। ਉਸ ਆਪਣੇ ਵੱਡਿਆਂ ਤੋਂ ਸੁਣਿਆ ਹੋਇਆ ਸੀ ਕਿ ਬੰਦੀ ਛੋੜ ਗੁਰੂ ਹਰਗੋਬਿੰਦ ਦੀ ਬਖਸ਼ਿਸ਼ ਨਾਲ ਪਾਪੀ ਤਰ ਜਾਂਦੇ ਹਨ । ਉਹਨੂੰ ਬਿਲਕੁਲ ਉਹੋ ਹੀ ਰੂਪ ਜਾਪਿਆ ਗੁਰੂ ਤੇਗ ਬਹਾਦਰ ਦੀ ਛਬੀ ਵਿਚ।

ਮਾਖੋਵਾਲ ਦਾ ਨਾਂ ਸਾਹਿਬਾਂ ਅਨੰਦਪੁਰ ਰਖ ਏਥੇ ਨਿਵਾਸ ਕਰੇਗਾ ਉਹਨੂੰ ਅਨੰਦ ਪ੍ਰਾਪਤ ਹੋਏਗਾ, ਤੋਂ ।" ਦਿੱਲੀ ਗਏ ਤਾਂ ਸ਼ਹੀਦ ਹੋ ਗਏ । ਪਿਛੇ ਬਾਲ ਦਿੱਤਾ ਤੇ ਫਰਮਾਇਆ, ਜਿਹੜਾ ਮਨੁੱਖ ਮੁਕਤ ਹੋ ਜਾਏਗਾ ਆਪਣੇ ਗੁਨਾਹਾਂ ਗੋਬਿੰਦ ਰਹਿ ਗਿਆ। ਉਹ ਜਾਣਦਾ ਸੀ ਕਿ ਅਨੰਦਪੁਰ ਦੀ ਬੁਕਲ ਵਿਚ ਮੇਰਾ ਭਵਿਖ ਲੁਕਿਆ ਹੋਇਆ ਹੈ। ਉਸ ਖ਼ਾਬ ਦੀ ਤਾਬੀਰ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਪੂਰਾ ਕੀਤਾ।

ਅਨੰਦਪੁਰ ਕੀ ਏ ? ਉਹ ਸੁਣੋ :

ਸਭ ਤੋਂ ਉੱਚੀ ਘਾਟੀ ਹੈ ਅਨੰਦ ਗੜ੍ਹ ਦੀ । ਪਹਾੜ ਨੂੰ ਤਰਾਸ਼ ਕੇ ਮਲੂਕੜੇ ਜਿਹੇ ਗੋਬਿੰਦ ਨੇ ਗੜ੍ਹੀ ਬਣਾਈ । ਜਿਸ ਦਾ ਨਾਂ ਅਨੰਦ ਗੜ੍ਹ ਰਖਿਆ। ਇਹ ਇਕ ਚਾਨਣ ਮੁਨਾਰਾ ਦੇ ਬਿਰਤੀਆਂ ਇਕਾਗਰ ਕਰਨ ਲਈ ਤੇ ਜ਼ੋਰ ਪਰਖਣ ਲਈ ਜਰਵਾਣਿਆਂ ਦਾ ।

ਮੀਲ ਕੁ ਦੀ ਵਿਥ ਤੇ ਕੇਸ ਗੜ੍ਹ ਏ । ਇਥੇ ਗੁਰੂ ਜੀ ਨੇ ਖਾਲਸੇ ਦੀ ਸਾਜਨਾ ਕੀਤੀ । ਡਰ, ਤੇ ਭੈਅ ਕੱਢਿਆ ਸੀ ਬੁਜ਼ਦਿਲ ਬੰਦਿਆਂ ਦੇ ਦਿਲਾਂ ਵਿਚੋਂ । ਸੂਰਮੇ ਬਣਾ ਦਿਤੇ ਸਨ, ਬੁਬਾੜ ਭੰਨਣ ਲਈ ਮੁਗਲਾਂ ਦੇ । ਟੱਕਰ ਸਿੱਧੀ ਜਾਲਮ ਹਕੂਮਤ ਨਾਲ ਸੀ । ਕੁੰਦਨ ਬਣਾਏ ਜਾ ਰਹੇ ਸਨ ਮਾਲਾ ਦੇ ਮਣਕੇ ਸਿਮਰਨੇ ਵਿਚ ਪਰੋਣ ਲਈ। ਵਾੜ ਦੀ ਰਾਖੀ ਲਈ ਪਹਿਰੇਦਾਰ ਬਣ ਰਹੇ ਸਨ ਸਿੱਖ ਹਿੰਦੂ ਜਾਤੀ ਦੇ । ਮਾਂ ਤੇ ਪਿਓ, ਭਰਾ ਤੇ ਭੈਣ ਦੀ ਰਖਸ਼ਾ ਕਰਨਾ ਹਰ ਸਿੱਖ ਦਾ ਧਰਮ ਸੀ । ਸਿੱਖ ਬਨਾਉਣ ਦਾ ਪ੍ਰਣ ਕੀਤਾ । ਏਸੇ ਤਰ੍ਹਾਂ ਇਹ ਕੌਮ ਸਾਜੀ ਗਈ । ਯੋਧੇ ਪਲ ਰਹੇ ਸਨ ਕੇਸ ਗੜ੍ਹ ਵਿਚ।

31 / 121
Previous
Next