

ਚਰਨ ਗੰਗਾ ਦੇ ਪਛਮੀ ਕਿਨਾਰੇ ਤੇ ਲੋਹਗੜ੍ਹ ਉਸਾਰਿਆ ਗਿਆ । ਲੋਹਗੜ੍ਹ ਦਾ ਕਿਹ ਦੁਸ਼ਮਣ ਰੋਕਣ ਲਈ ਇਕ ਮੋਟੇ ਤੇ ਨੰਗੇ ਭਾਲੇ ਦਾ ਕੰਮ ਦਿੰਦਾ ਸੀ । ਢਾਲ ਸਮਝ ਲਓ ਅਨੇਕ ਪੁਰ ਦੀ ।
ਨਿਰਮੋਹ ਗੜ੍ਹ ਦੱਖਣ ਵੱਲ ਏ ਲੋਹਗੜ੍ਹ ਦੇ । ਇਹ ਉਹ ਕਿਲ੍ਹਾ ਏ ਜਿਹੜਾ ਪਹਿਲੀ ॥੧ ਬਲਦਾ ਏ । ਸੁਆਗਤ ਕਰੋ ਜਾਂ ਦਾੜ੍ਹਾਂ ਤੋੜ ਸੁਣੇ । ਇਹ ਉਹਦੀ ਇੱਛਾ ਹੈ । ਉਹਨੂੰ ਲਿਤਾੜਿਆ ਤੋਂ ਬਗੈਰ ਕੋਈ ਇਕ ਕਦਮ ਅੱਗੇ ਨਹੀਂ ਟੱਪ ਸਕਦਾ । ਲੋਕ ਉਹਨੂੰ ਜਤੀ ਲਕਸ਼ਮਣ ਦੀ ਵੇਖੋ ਆਖਦੇ ਹਨ । ਸਿਰ ਲੱਥੇ ਬਹਾਦਰਾਂ ਦਾ ਇਹ ਗੜ੍ਹ ਸੀ । ਉਨ੍ਹਾਂ ਆਪਣੀ ਜਾਨ ਤਲੀ ਤੇ ਹੋਈ ਸੀ ਤੇ ਅਗਲੇ ਆਉਣ ਵਾਲੇ ਦੀ ਪਾਣ-ਪੱਤ ਲਾ ਕੇ ਰਖ ਦਿੰਦੇ । ਮੰਦੀ ਨਜ਼ਰ ਕਰ ਵਾਲਾ ਉਹਦਾ ਪਰਛਾਵਾਂ ਵੀ ਨਹੀਂ ਸੀ ਲੰਘਦਾ ।
ਹੋਲਗੜ੍ਹ ਗੜ੍ਹ ਸ਼ੰਕਰ ਵਾਲੀ ਸੜਕ ਤੇ ਹੈ । ਹੱਲਾ ਤੇ ਹੱਲੇ ਦੀ ਥਾਂ। ਇਥੇ ਸਿੱਖਾਂ ਨੂੰ ਟਰੇਨਿਗ ਦਿਤੀ ਜਾਂਦੀ । ਨਾਂ ਮੇਲੇ ਦਾ, ਇਮਤਿਹਾਨ ਜਵਾਨਾਂ ਦਾ। ਪਰਖਿਆ ਸੂਰਮਾ ਦੁਜੇ ਕਿਲ੍ਹੇ 'ਚ ਬਦਲਿਆ ਜਾਂਦਾ । ਜਵਾਨ ਓਨਾ ਚਿਰ ਘੋੜੇ ਤੇ ਕਾਠੀ ਨਹੀਂ ਸੀ ਪਾ ਸਕਦਾ ਜਦੋਂ ਤਕ ਉਹ ਏਸ ਕਿਲ੍ਹੇ ਦੀ ਪਰੀਖਿਆ ਵਿਚੋਂ ਸਫਲ ਨਾ ਹੋਵੇ । ਏਥੋਂ ਦਾ ਚੰਡਿਆ ਕਿਤੇ ਮਾਰ ਨਹੀਂ ਸੀ ਖਾਂਦਾ । ਅਨੰਦ ਪੁਰ ਦਾ ਹਰ ਮਨੁਖ ਇਸ ਕਿਲ੍ਹੇ ਦੀ ਸਰਦਲ ਉੱਤੇ ਸਿਰ ਨਿਵਾ ਕੇ ਲੰਘਿਆ ਹੋਇਆ ਸੀ । ਏਥੋਂ ਈ ਕਿਰਪਾਨ ਸਜਾ ਕੇ ਭੇਜਿਆ ਜਾਂਦਾ ਸੂਰਮਾ ਤਾਹੀਏਂ ਉਹ ਦੀਵਾਨ ਵਿਚ ਬੈਠਾ ਸੱਭਦਾ ਸੀ ।
ਛੇਵਾਂ ਕਿਲ੍ਹਾ ਏ ਚਰਨ ਗੰਗਾ ਦੇ ਕਿਨਾਰੇ ਤੇ ਫਤਹਿ ਗੜ੍ਹ । ਪਹਾੜਾਂ ਵਲੋਂ ਹੋਣ ਵਾਲੇ ਹੱਲਿਆਂ ਦਾ ਦੁਆਰਪਾਲ ਏ । ਇਹ ਮਸਤ ਹਾਥੀ ਏ ਪਹਾੜਾਂ ਨਾਲ ਟੱਕਰ ਲੈਣ ਵਾਲਾ। ਇਹਦਾ ਦਿਲ ਪੱਥਰ ਦਾ ਏ ਤੇ ਇਹਦੇ ਫੱਟ ਬੱਜਰ ਦੇ । ਇਹਦੀਆਂ ਅੱਖਾਂ ਵਿਚ ਜਵਾਲਾ ਏ ਪਰ ਹਿਰਦਾ ਮੌਮ ਦਾ । ਘਰ ਆਇਆਂ ਨੂੰ ਗੱਲ ਲਾਉਣਾ, ਵੈਰੀ ਨੂੰ ਸੱਟ ਮਾਰ ਕੇ ਪਿਛੇ ਹੋ ਜਾਣਾ, ਸ਼ਾਇਦ ਭਰਾ ਭਰਾਵਾਂ ਨੂੰ ਪਛਾਣ ਲਏ । ਲਹੂ ਪੰਘਰ ਪਏ। ਵਿਛੜੀਆਂ ਬਾਹਵਾਂ ਗਲ ਨੂੰ ਆਣ ਲੱਗਣ । ਮਾਸ ਨਹੁੰਆਂ ਤੋਂ ਟੁੱਟੇ ਨਾ । ਘਿਉ ਖਿਚੜੀ ਵਾਂਗੂ ਰਲ ਬੈਠਣ ਤੇ ਜੜ ਪੁਟਣ ਜਰਵਾਨੋ ਤੇ ਖੂਨੀ ਜ਼ਾਲਮ ਹਾਕਮਾਂ ਦੀ, ਜਿਨ੍ਹਾਂ ਸਾਡਾ ਜਿਉਣਾ ਹਰਾਮ ਕੀਤਾ ਹੋਇਆ ਏ । ਇਕ ਇਕ ਤੇ ਦੋ ਯਾਰਾਂ । ਇਹ ਹਕੂਮਤ ਰਹਿ ਨਹੀਂ ਸਕਦੀ ਤੇ ਅਸਾਂ ਇਹਨੂੰ ਰਹਿਣ ਨਹੀਂ ਦੇਣਾ । ਮੁਗ਼ਲ ਹਕੂਮਤ ਕਰਨ ਪਰ ਜਥਰ ਨਾ ਕਰਨ। ਜਜ਼ੀਏ ਨਾ ਲਾਉਣ। ਜੁਲਮ ਨਾ ਕਰਨ । ਕਿਸੇ ਬੇਦੰਬੇ ਦੀ ਗਰਦਨ ਨਾ ਮਾਰਨ । ਅਸੀਂ ਜਜ਼ੀਆ ਦੇਣ ਨੂੰ ਤਿਆਰ ਹਾਂ ਪਰ ਸਾਰਿਆਂ ਜਿੰਨਾ। ਵਾਧੂ ਇਕ ਕੌਡੀ ਨਹੀਂ । ਰਾਜ ਕਰਨ ਬਾਦਸ਼ਾਹ ਵਾਂਗੂੰ । ਰਈਅਤ ਸਮਝੇ ਤੇ ਘਰ ਦੇ ਜੀਆਂ ਵਾਂਗੂੰ ਰਖੇ। ਬਾਦਸ਼ਾਹ ਤੋਂ ਬਗੈਰ ਮੁਲਕ ਕਾਹਦਾ ਪਰ ਬਾਦਸ਼ਾਹ ਹੋਵੇ। ਅਸੀਂ ਜਰਵਾਣਿਆਂ ਦੀ ਹਕੂਮਤ ਬਰਦਾਸ਼ਤ ਨਹੀਂ ਕਰ ਸਕਦੇ । ਫਤਹਿ ਗੜ੍ਹ ਇਹ ਆਖ ਕੇ ਚੁਪ ਹੋ ਜਾਂਦਾ । ਉਹਦੇ ਫਾਟਕ ਜਵਾਬ ਮੰਗਦੇ ਪਹਾੜ ਦੇ ਬੇਟਿਆਂ ਤੋਂ, ਪਹਾੜ ਦੇ ਮਾਲਕਾਂ ਤੋਂ।
ਇਹ ਅਨੰਦ ਪੁਰ ਏ ਜਿਥੇ ਛੇ ਕਿਲ੍ਹੇ ਹਨ । ਇਹ ਮਨੁੱਖ ਦੇ ਪਹਿਰੇਦਾਰ ਹਨ । ਜੋ ਬੰਦਾ ਇਨ੍ਹਾਂ ਪਹਿਰੇਦਾਰਾਂ ਦੀ ਗੱਲ ਮੰਨਦਾ ਰਹੇ ਤੇ ਰਹਿਤ ਵਿਚ ਰਹਿ ਕੇ ਆਪਣਾ ਜੀਵਨ ਬਿਤਾਏ ਤਾਂ ਸ੍ਰਿਸ਼ਟੀ ਦੀ ਕੋਈ ਤਾਕਤ ਨਹੀਂ ਕਿ ਉਹ ਇਸ ਇਨਸਾਨ ਤੇ ਹਾਵੀ ਹੋ ਜਾਵੇ । ਸਭ ਤੋਂ ਉੱਚੀ ਮੰਜ਼ਲ ਏ ਅਨੰਦ ਦੀ ਤੇ ਜਿਹੜਾ ਦੁਖ ਸੁਖ ਨੂੰ ਸਹਾਰ ਲੈਂਦਾ ਏ, ਅਨੰਦ ਨੂੰ ਪ੍ਰਾਪਤ ਕਰਦਾ ਏ ।