

ਅਨੰਦਪੁਰ ਵਿਚ ਰੀਰ-ਨ ਹੋ ਰਹੇ ਸਨ । ਕੌਮ ਉਸਾਰੀ ਜਾ ਰਹੀ ਸੀ । ਸਿੰਘ ਸਜਾਏ ਜਾ ਰਹੇ ਸਨ । ਅੰਮ੍ਰਿਤ ਭਰ ਭਰ ਬਾਟੇ ਛਕਾਇਆ ਜਾ ਰਿਹਾ ਸੀ ਤੇ ਫੇਰ ਉਨ੍ਹਾਂ ਦੇ ਹਥੋਂ ਛਕਟ ਦੀ ਆਸ ਕੀਤੀ ਜਾਂਦੀ । ਆਪੇ ਗੁਰੂ ਸੀ ਤੇ ਆਪੇ ਚੇਲਾ, ਅਨੰਦਪੁਰ ਦਾ ਨਿਗਹਬਾਨ । ਕਵੀ ਕਵਿਤਾ ਰਚ ਰਹੇ ਸਨ । ਬਿਰਤੀਆਂ ਇਕਾਂਗਰ ਹੋ ਰਹੀਆਂ ਸਨ । ਨਵੀਆਂ ਸੋਚਾਂ ਦੇ ਰਾਹ ਲੜੇ ਜਾ ਰਹੇ ਸਨ । ਅਨੰਦਪੁਰ ਵਿਚ ਖੇੜਾ ਘੁੰਗਰੂ ਬੰਨ੍ਹ ਕੇ ਹਾਣੀਆਂ ਨੂੰ ਸੱਦ ਰਿਹਾ ਸੀ । ਅਨੰਦਪੁਰ ਤੇ ਜਲਾਲ ਤੇ ਤੇਜ ਦੀਆਂ ਰਹਿਮਤਾਂ ਨਾਜ਼ਲ ਹੋ ਰਹੀਆਂ ਸਨ । ਤਲਵਾਰ ਦੀ ਮੁਠੀ ਵੇਖ ਕੇ ਰੱਬ ਪੈਦਾ ਖਾਲਸਾ । ਕਿਲ੍ਹੇ ਉਸਾਰੇ ਜਾ ਰਹੇ ਸਨ ਆਪਣੀ ਹਿਫ਼ਾਜ਼ਤ ਲਈ । ਆਪਣੀ ਹਿਫਾਜ਼ਤ ਕਰਨਾ ਪਹਿਲਾ ਪੈਤੜਾ ਏ ਨਵੀਂ ਕੰਮ ਦੇ ਉਸਾਰੂਆਂ ਦਾ । ਕਿਸੇ ਦੀ ਜ਼ਮੀਨ ਨੂੰ ਦਬਾਉਣ ਦਾ ਯਤਨ ਨਹੀਂ ਸੀ ਕੀਤਾ ਜਾਂਦਾ ਤੇ ਕਿਸੇ ਨੂੰ ਆਪਣੀ ਮਲ-ਗੁਜ਼ਾਰ ਵਿਚ ਪੈਰ ਰਖਣ ਦੀ ਇਜਾਜ਼ਤ ਨਹੀਂ ਸਨ ਦੇਂਦੇ ਅਨੰਦਪੁਰ ਦੇ ਮਤਵਾਲੇ । ਸਿੱਖ ਜੀਉਣ ਦੀ ਜਾਚ ਸਿਖ ਰਹੇ ਸਨ । ਆਪਣੇ ਗੁਰੂ ਦੀ ਚਰਨੀਂ ਲੱਗੇ । ਕੋਈ ਕਿਸੇ ਤਰ੍ਹਾਂ ਦਾ ਰਾਮ ਰੌਲਾ ਨਹੀਂ ਸੀ । ਅਨੰਦਪੁਰ ਵਿਚ ਮਹਿਲਾਂ ਵਾਲੇ ਵੀ ਖੁਸ਼ ਸਨ ਤੇ ਹਵੇਲੀਆਂ ਵਾਲਿਆਂ ਦੇ ਵੀ ਬਹਿਨਾਈਆਂ ਵਜ ਰਹੀਆਂ ਸਨ । ਭੁੱਗੀਆਂ ਵਾਲੇ ਵੀ ਅਨੰਦ ਦੀ ਬੰਸਰੀ ਵਜਾ ਰਹੇ ਸਨ । ਸਿਰਫ ਇਕੋ ਅਵਾਜ਼ ਵਿਚ ਮਗਨ ਸੀ ਗੁਰੂ ਦਾ ਦੁਲਾਰਾ ਕਿ ਟੱਕਰ ਲੈਣੀ ਏ ਜ਼ਾਲਮ ਹਕੂਮਤ ਨਾਲ । ਰੀੜ ਦੀ ਹੱਡੀ ਤੋੜਣੀ ਏ ਭਾਵੇਂ ਹਾਰ ਦਾ ਈ ਮੂੰਹ ਕਿਉਂ ਨਾ ਵੇਖਣਾ ਪਵੇ । ਦੰਦ ਖੱਟੇ ਕਰ ਕੇ ਮੁਗਲਾਂ ਨੂੰ ਦੱਸ ਦੇਣਾ ਏ ਕਿ ਲਿਤਾੜੇ ਪੰਜਾਬ ਵਿਚੋਂ ਵੀ ਕੋਈ ਭੂਬਲ ਵਿਚ ਦਬਿਆ ਚੰਗਿਆੜਾ ਭੰਬੂਕਾ ਬਣ ਸਕਦਾ ਹੈ । ਤੁਹਾਡੀ ਟੱਕਰ ਵਿਚ ਖੜਾ ਹੋ ਸਕਦਾ ਏ । ਭੋਅ ਤੋੜਨ ਦਾ ਯਤਨ ਕੀਤਾ ਜਾ ਰਿਹਾ ਸੀ । ਮੁਗਲ ਐਵੇਂ ਈ ਜਾਬਰ ਬਣੀ ਫਿਰਦਾ ਏ ਐਵੇਂ ਦਿਖਾਵੇ ਲਈ, ਵਿਚੋਂ ਮਿੱਟੀ ਦੇ ਪਹਿਲਵਾਨ ਹਨ। ਹਿੰਮਤ ਕਰੋ ਤੇ ਇਹਨਾਂ ਦਾ ਪਾਜ ਖੋਲ੍ਹ ਦਿਓ ।
ਗੁਰੂ ਗੋਬਿੰਦ ਸਿੰਘ ਦਾ ਜਲਾਲ ਰੋਅਬ, ਰੂਪ ਤੇਜ, ਤਪ ਵੇਖ ਕੇ ਮਤੀਹ ਹੋ ਜਾਂਦੇ ਤਲਵਾਰ ਦੇ ਧਨੀ ।
ਅਨੰਦਪੁਰ ਦੀ ਰਾਖੀ ਦਾ ਜ਼ਿੰਮੇਵਾਰ 'ਆਪੇ ਗੁਰੂ ਸੀ ਤੇ ਆਪੇ ਚੇਲਾ । ਉਹਦੇ ਘਰ ਘਰ ਚਰਚੇ ਸਨ । ਕਹਾਣੀਆਂ ਛੋਹੀਆਂ ਜਾਂਦੀਆਂ, ਬਾਤਾਂ ਦਾ ਮੁੱਢ ਬੰਨ੍ਹਿਆ ਜਾਂਦਾ । ਜਵਾਨ-: ਜਹਾਨ, ਬੁੱਢੀਆਂ-ਠੇਰੀਆਂ, ਕਾਲੀਆਂ-ਗੋਰੀਆਂ, ਕਣਕ ਭਿੰਨੀਆਂ ਤੇ ਸਾਂਵਲੀਆਂ ਤੇ ਕੱਚੀਆਂ ਤੇ ਹੱਥ ਮੂੰਹ ਲਗਦੀਆਂ ਅਲ੍ਹੜ ਮੁਟਿਆਰਾਂ ਦੇ ਬੁਲ੍ਹਾ ਤੇ ਗੁਰੂ ਗੋਬਿੰਦ ਸਿੰਘ ਦਾ ਨਾਂ ਗਿੱਧਾ ਪਾ ਕੇ ਲਕੋਇਆ ਵੀ ਨਾ ਲੁਕਦਾ । ਸ਼ੁਕੀਨ ਗੁਰੂ ਦੀਆਂ ਮਿਸਾਲਾਂ ਮੁਗ਼ਲ ਸ਼ਹਿਜ਼ਾਦੀਆਂ ਆਪਣੇ ਰਾਂਗਲੇ, ਪੀੜ੍ਹਿਆਂ ਤੇ ਬੈਠੀਆਂ ਆਪਣੇ ਮਹਿਲਾਂ ਦੀ ਚਾਰਦੀਵਾਰੀ ਵਿਚ ਦੇਂਦੀਆਂ । ਕਈ ਬਹਿਜ਼ਾਦੇ ਗੁਰੂ ਨੂੰ ਵੇਖਣ ਆਉਂਦੇ । ਅਨੰਦਪਰ ਵੀ ਵੇਖਦੇ ਤੇ ਗੁਰੂ ਦੀ ਮਹਿਮਾ ਵੀ ।
ਤਲਵਾਰ, ਕਲਗ਼ੀ, ਘੋੜਾ, ਪੁਸ਼ਾਕ ਤੇ ਬਾਜ਼ ਦਾ ਕੋਈ ਜਵਾਬ ਨਹੀਂ ਸੀ ਗੁਰੂ ਦਾ । ਏਸੇ ਗੱਲ ਦੀ ਈਰਖਾ ਸੀ ਲਾਹੌਰ, ਸਰਹਿੰਦ ਤੇ ਮਲੇਰਕੋਟਲੇ ਨੂੰ। ਪਹਾੜੀ ਰਾਜਿਆਂ ਨੂੰ ਤੇ ਸਰਹਿੰਦ ਦੇ ਛੋਕਰਿਆਂ ਨੂੰ ਏਸੇ ਈਰਖਾ ਨੇ ਤਾਪ ਚਾੜ੍ਹਿਆ ਹੋਇਆ ਸੀ ।
ਕੁਦਰਤ ਨੇ ਰੱਜ ਕੇ ਹੁਸਨ ਦੀਆਂ ਦਾਤਾਂ ਬਖਸ਼ੀਆਂ ਹੋਈਆਂ ਸਨ ਗੁਰੂ ਗੋਬਿੰਦ ਸਿੰਘ