

ਨੂੰ ਅਨੰਦਪੁਰ ਦਾ ਕਾਹਨ ਆਖ ਲਓ, ਇਹਦੇ ਵਿਚ ਕੋਈ ਝੂਠ ਨਹੀਂ ਸੀ । ਤੁਰੇ ਜਾਂਦੇ ਰਾਹੀਂ ਵੀ ਗੱਲਾਂ ਕਰਦੇ।
ਮਲੇਰਕੋਟਲੇ, ਸਰਹਿੰਦ ਵਾਲੇ, ਲਾਹੌਰ ਦੇ ਸੂਬੇ ਜਦੋਂ ਵੀ ਮਿਸਾਲ ਦੇਂਦੇ ਤੇ ਉਹਵੇ ਵਿਚ ਗੁਰੂ ਗੋਬਿੰਦ ਸਿੰਘ ਦਾ ਨਾਂ ਜ਼ਰੂਰ ਆਉਂਦਾ।
ਪੰਜਾਂ ਦਰਿਆਵਾਂ ਦੀ ਧਰਤੀ ਵਿਚ ਗੁਰੂ ਗੋਬਿੰਦ ਸਿੰਘ ਦੀ ਮਹਿਮਾ ਦਾ ਪ੍ਰਕਾਸ਼ ਹੋ ਰਿਹਾ ਸੀ । ਭਾਵੇਂ ਉਹ ਪਠਾਣਾਂ ਦਾ ਘਰ ਸੀ ਤੇ ਭਾਵੇਂ ਜਰਵਾਣੇ ਦੀ ਮਹਿਫਲ । ਗੁਰੂ ਦੀ ਚਰਚਾ ਚਾਰ ਦੀਵਾਰੀ ਵਿਚ ਵੀ ਸੀ ਤੇ ਸ਼ਾਮਲਾਟ ਜ਼ਮੀਨ ਦੇ ਰੱਕੜਾਂ ਵਿਚ ਵੀ । ਪਿੰਡਾਂ ਦੇ ਖੂਹ ਦੀਆਂ ਗਾਧੀਆਂ ਤੇ, ਮੁਟਿਆਰਾਂ ਦੇ ਤ੍ਰਿੰਞਣਾਂ ਵਿਚ, ਗਿੱਧੇ ਦੇ ਪਿੜ ਵਿਚ ਤੇ ਭੰਗੜੇ ਦੇ ਅਖਾੜਿਆਂ ਵਿਚ । ਛਿੰਝਾਂ ਵਿਚ ਜਵਾਨ ਗੁਰੂ ਦਾ ਨਾਂ ਲੈ ਕੇ ਮੈਦਾਨ 'ਚ ਪੁੱਜਦੇ ।
ਅਨੰਦਪੁਰ ਵਿਚ ਹਵੇਲੀਆਂ ਵਾਲਿਆਂ ਦਾ ਕੋਈ ਘਾਟਾ ਨਹੀਂ ਸੀ । ਜਾਗੀਰਾਂ ਵਾਲੇ ਵੀ ਸਨ ਜਿਹੜੇ ਜਾਗੀਰਾਂ ਨੂੰ ਛਡ ਕੇ ਆਪਣਾ ਅੱਗਾ ਸਵਾਰਨਾ ਚਾਹੁੰਦੇ ਸਨ । ਸਿਮਰਨ ਦੇ ਸ਼ਰਧਾਲੂ ਵੀ ਸਨ ਤੇ ਅੜਚਣਾਂ ਪਾਉਣ ਵਾਲੇ ਧੀਰ ਮਲ ਤੇ ਰਾਮ ਰਾਇ ਦੇ ਪੜਉ-ਪਿਦੇ। ਸੋਢੀ ਤੇ ਮਸੰਦਾਂ ਦੇ ਵੀ ਡੇਰੇ ਸਨ । ਧਤੂਰੇ ਮੁਢ ਗੁਲਾਬ ਪੁੰਗਰਿਆ ਹੋਇਆ ਸੀ । ਚਿਕੜ ਵਿਚੋਂ ਕਮਲ ਲਹਿ ਲਹਿ ਕਰਦਾ । ਆਰਸੀ ਦੇ ਸ਼ੀਸ਼ਿਆਂ ਵਿਚੋਂ ਡਲਕਾਂ ਸਨ ਨੂਰਾਨੀ ਸੂਰਜ ਦੀਆਂ ।
ਦਸਵੰਧ ਕੱਢਣ ਦੀ ਜਾਚ ਆ ਗਈ ਸੀ ਪੰਜਾਬ ਨੂੰ । ਪੰਜਾਬ ਕਰਵਟ ਬਦਲ ਰਿਹਾ ਸੀ। ਝੁਲ ਲਾਹ ਮਾਰਨਾ ਚਾਹੁੰਦਾ ਸੀ ਛੱਟ ਲਥੀ ਤੇ ਸੰਗਲ ਦੀਆਂ ਕੜੀਆਂ ਟੁੱਟੀਆਂ । ਪਹਾੜ ਦੀ ਗੋਦ ਵਿਚੋਂ ਉਸ ਦੇ ਸੂਰਜ ਨੂੰ ਘਰ ਦੀ ਲਕਸ਼ਮੀ ਨੇ ਚਮਕਾ ਦਿਤਾ । ਆਰਤੀ ਦੇ ਤਰੀਕੇ ਬਦਲਣ ਲਗੇ । ਸੰਖ ਦੀ ਧੁਨੀ ਵਿਚੋਂ ਸੰਖ ਦੀ ਆਵਾਜ਼ ਕੰਕੀ । 'ਬੋਲੇ ਸੋ ਨਿਹਾਲ' ਦੇ ਜੈਕਾਰ ਨੇ ਰੂਪ ਧਾਰ ਲਿਆ । ਆਵਾਜ਼ ਭਾਵੇਂ ਨਵੀਂ ਸੀ, ਓਪਰੀ ਓਪਰੀ ਜਾਪੀ ਪਰ ਫੇਰ ਵੀ ਸੁਆਗਤ ਕੀਤਾ ਪੰਜਾਬ ਨੇ ।
ਰਣਜੀਤ ਨਗਾਰਾ ਉਨ੍ਹਾਂ ਸਿਰਲੱਥੇ ਬਹਾਦਰਾਂ ਨੇ ਬਣਾਇਆ ਜਿਨ੍ਹਾਂ ਸਿਰ ਵੀ ਦਿਤਾ ਸੀ ਤੇ ਜਾਨ ਵੀ ਦਿੱਤੀ ਸੀ ਗੁਰੂ ਨੂੰ । ਰਣਜੀਤ ਨਗਾਰੇ ਤੇ ਚੈਟ ਪਈ ਤੇ ਸਾਰਾ ਪੰਜਾਬ ਜਾਗ ਉਠਿਆ । ਝੁੰਬਲ ਮਾਰਕੇ ਨੱਠ ਉਠੇ ਅਨੰਦ ਪੁਰ ਵਲ । ਪਹਾੜਾਂ ਦੀਆਂ ਚੋਟੀਆਂ ਨੇ ਆਕੜ ਭੰਨੀ ਤੇ ਘਟੀਆਂ ਬੋਲ ਪਈਆਂ । ਪਹਾੜਾਂ ਨੂੰ ਕਾਂਬਾ ਛਿੜਿਆ ਤੇ ਪੱਥਰ ਬੋਲ ਪਏ ਅਨੰਦ ਪੁਰ ਦੀ ਬੋਲੀ । ਬਾਣੀ ਦਾ ਪਾਠ ਹੋ ਰਿਹਾ ਸੀ । ਦੀਵਾਨ ਸੱਜ ਰਹੇ ਸਨ । ਸਿਮਰਨੇ ਨੂੰ ਰੰਗਣ ਦਿੱਤੀ ਜਾ ਰਹੀ ਸੀ । ਹਿਰਦੇ ਬੁੱਧ ਹੋ ਰਹੇ ਸਨ। ਨਵਾਂ ਇਨਸਾਨ ਜਨਮ ਲੈ· ਰਿਹਾ ਸੀ । ਸਰਸਾ ਤੇ ਸਤਲੁਜ ਦੇ ਪਾਣੀਆਂ ਦੇ ਕੰਢਿਆਂ ਤੇ ਤਲਵਾਰ ਦੀ ਪਾਣ ਪਰਖੀ ਜਾ ਰਹੀ ਸੀ । -ਧੱਸੇ ਤੇ ਨੰਬਰਾਂ ਨੇ ਨਗਾਰੇ ਦਾ ਰੂਪ ਧਾਰ ਲਿਆ । ਪੁਸ਼ਾਕਾਂ ਦੇ ਰੰਗ ਬਦਲ ਗਏ । ਦਸਤਾਰ ਸੱਜ ਗਈ ਸੋਹਣੇ ਸੀਸ ਤੇ । ਜਲਾਲ ਕਿਸੇ ਦੀ ਢਾਲ ਵਿਚੋਂ' ਚਮਕਿਆ ਤੇ ਰੋਜ ਕਿਸੇ ਦੀ ਤਲਵਾਰ ਵਿਚੋਂ । ਅਨੰਦਪੁਰ ਦੀ ਨਗਰੀ ਵਿਚ ਕਰੂੰਬਲਾਂ ਫੁੱਟ ਰਹੀਆਂ ਸਨ ਫੁੱਲ ਬਣਨ ਨੂੰ ।
ਧਨ, ਦੁੱਧ, ਘਿਓ ਤੇ ਬਸਤਰਾਂ ਦੇ ਚੜ੍ਹਾਵੇ ਦਾ ਯੁਗ ਟੱਪ ਗਿਆ। ਕਿਸੇ ਨੇ ਤਲਵਾਰ ਦਾ ਮੱਥਾ ਟੇਕਿਆ ਤੇ ਕੋਈ ਬਰਛਾ ਲੈ ਆਇਆ। ਕਿਸੇ ਨੇ ਢਾਲ ਲਿਆ ਰੱਖੀ ਤੇ ਕੋਈ ਘੋੜਾ ਲਈ ਆ ਰਿਹਾ ਸੀ । ਕਿਸੇ ਨੇ ਵਛੇਰੇ ਤੇ ਅਜੇ ਕਾਠੀ ਨਹੀਂ ਸੀ ਪਾਈ, ਉਸ ਉਹ ਚੜ੍ਹਾ