

ਦਿੱਤਾ । ਛਵੀਆਂ, ਨੇਜੋ ਕੇ ਸਫਾ ਜੰਗਾਂ ਦਾ ਢੇਰ ਲਗ ਜਾਂਦਾ, ਸੂਰਜ ਦੇ ਉਗਦਿਆਂ ਨਾਲ ਦਸਵੰਧ ਇਕੱਠੀ ਕੀਤੀ ਮੋਹਰਾਂ ਦੀ ਥੈਲੀ ਤੇ ਨਾਲ ਸਾਰੇ ਪਿੰਡ ਦੀ ਸ਼ਰਧਾ । ਪੰਜਾਬ ਦੇ ਬੱਚੇ ਬੱਚੇ ਦੇ ਦਿਲ ਵਿਚ ਇਹ ਉਦਮ ਊਠ ਰਿਹਾ ਸੀ ਲੋਕ ਤੰਗ ਸਨ ਮੁਗਲਾਂ ਦੇ ਜਬਰ ਤੋਂ।
ਸਾਹ ਲੈਣਾ ਤੋ ਪੁਛ ਕੇ । ਉਬਾਸੀ ਤਾਈਏਂ ਲੈ ਸਕਦਾ ਬੰਦਾ ਜੇ ਹੁਕਮ ਹੋਵੇ ਪਿੰਡ ਦੇ ਵੱਧਰੀ ਦਾ । ਮਾਇਆ ਲਾ ਕੇ ਪੱਗ ਬੰਨ੍ਹਣੀ ਸੁਪਨਾ ਹੋ ਗਈ ਸੀ ਪੰਜਾਬ ਦੇ ਗਭਰੂ ਨੂੰ । ਖੁੱਢੇ ਤੇਲ ਨਾਲ ਚੋਪੜੇ ਕਦੇ ਮੇਲਿਆਂ ਵਿਚ ਨਹੀਂ ਸਨ ਉਭਰੇ ਵੇਖੋ । ਜਵਾਨ ਦਾ ਦਿਲ ਮਧੋਲ ਸੁਟਿਆ ਸੀ ਪਿੰਡ ਦੇ ਚੌਧਰੀ ਤੇ ਹਾਕਮ ਇਲਾਕੇ ਦੇ ਨੇ।
ਗੋਪੀਪੁਰੁ ਦੇ ਰਾਜੇ ਰਾਮ ਰਾਇ ਨੇ ਪੂਰਬੀ ਬੰਗਾਲ ਵਿਚ ਸਤਿਗੁਰਾਂ ਦੇ ਬੜੇ ਸ਼ਰਧਾਲੂ ਪੈਦਾ ਕਰ ਦਿੱਤੇ ਤੇ ਉਸਦਾ ਪੁਤਰ ਰਤਨ ਰਾਇ ਅਨੰਦਪੁਰ ਆਇਆ। ਉਹਦੇ ਨਾਲ ਉਹਦੀ ਮਾਤਾ ਵੀ ਸੀ । ਸ਼ਸਤਰ, ਘੋੜੇ ਤੇ ਅਸ਼ਰਫੀਆਂ ਭੇਟਾ ਕੀਤੀਆਂ ਤੇ ਨਾਲ ਇਕ ਹਾਥੀ ਸਛੰਦ ਰੰਗ ਦਾ ਬਲੋਰੀ ਭਾਅ ਮਾਰਦਾ । ਮਸਤ, ਦਰਸ਼ਨੀ ਹਾਥੀ ਸੀ। ਸਾਰੇ ਪੰਜਾਬ 'ਚ ਉਹਦਾ ਕੋਈ ਜੋੜ ਨਹੀਂ ਸੀ । ਲੋਕਾਂ ਦੀ ਜ਼ਬਾਨ ਨੇ ਉਹਦਾ ਨਾਂ ਪਰਸਾਦੀ ਪਾ ਦਿਤਾ । ਪਰਸਾਦੀ ਅਨੰਦ ਪੁਰ ਵਿਚ ਪਾਸੇ ਮਾਰ ਮਾਰ ਕੇ ਤੁਰਦਾ।
ਇਕ ਦਾਨਣੀ, ਤੰਬੂ ਸੁਨਹਿਰੀ ਸੋਨੇ ਜੜਿਆ ਇਕ ਕਾਬਲ ਦੇ ਸਿੱਖ ਨੇ ਆਣ ਚੜ੍ਹਾਇਆਂ ਜਿੰਨੇ ਵੇਖਿਆ-ਢਾਈ ਲੱਖ ਦਾ ਆਖਿਆ।
ਅਨੰਦਪੁਰ ਵਿਚ ਇਕ ਚਾਨਣੀ, ਤੰਬੂ, ਹਾਥੀ, ਘੋੜਾ ਤੇ ਰਣਜੀਤ ਨਗਾਰਾ ਹੁੰਦਾ ਮੋਤੀਆਂ ਦਾ ਲੋਕ ਵੇਖਦੇ, ਅਸ਼ ਅਸ਼ ਕਰ ਉਠਦੇ । ਉਹਦੇ ਚਰਚੇ ਸਨ ਹੀ ਪਰ ਇਕ ਹੋਰ ਹੀਰੇ ਦੀ ਕਣੀ ਸੀ, ਜਿਦ੍ਹੇ ਤੇ ਸਾਰੇ ਹਾਕਮਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ ਉਹ ਸੀ :
ਉਚੀਆਂ ਮਾੜੀਆਂ ਵਾਲੇ ਸਰਦਾਰਾਂ ਦੀ ਧੀ।
ਅਜੇ ਕਲ੍ਹ ਛੋਕਰੀ ਸੀ । ਅਜ ਤਣ ਕੇ ਕਮਾਨ ਬਣ ਗਈ ਏ । ਮੜ੍ਹੀ ਢੋਲਕੀ ਵਰਗਾ ਗਠਿਆ ਸਰੀਰ । ਸਿਰ ਕਢਦਿਆਂ ਹੀ ਜਵਾਨ ਹੋ ਗਈ। ਹੁਸਨ ਨਿਖਰਿਆ, ਜਵਾਨੀ ਨੇ ਮੋਢੇ ਮਾਰੇ, ਚੁਗਲੀਆਂ ਕਰਦਾ ਉਭਾਰ ਸੈਨਤਾਂ ਮਾਰਨ ਲਗਾ ਹਰਣੀ ਨੂੰ ।
ਨੀਲੀਆਂ ਹਵੇਲੀਆਂ ਵਿਚੋਂ ਜਦ ਭਾਤੀ ਮਾਰੀ ਅਨੂਪ ਕੌਰ ਨੇ ਤੇ ਮਰਕਜ਼ ਬਣ ਗਈ ਸਾਕਿਆਂ ਦੀਆਂ ਨਜ਼ਰਾਂ ਦਾ ।
ਅਨੂਪ ਕੌਰ ਕੁਦਰਤ ਕੀ ਦੇਣ ਸੀ ਅਨੰਦਪੁਰ ਨੂੰ । ਅਨੂਪ ਕੌਰ ਨੇ ਇਕ ਅੰਗੜਾਈ ਲਈ ਤੇ ਸਾਰਾ ਪੰਜਾਬ ਡੋਲ ਗਿਆ ।