Back ArrowLogo
Info
Profile

ਆਰਸੀ ਉਸ ਵੀ ਘੜਾ ਰਖੀ ਸੀ । ਮੁੰਦਰੀ ਵਿਚ ਉਸ ਬੇਵਾ ਜੜਿਆ ਹੋਇਆ ਸੀ ਆਪਣੇ ਨਾਂ ਦਾ । ਬਾਂਜਰਾਂ ਵਿਚ ਮੌਤੀ ਪਰੋਅ ਰਖੇ ਸਨ ਸ਼ੁਕੀਨ ਨੇ ਕਿਸੇ ਸੁਕੀਨਣ ਲਈ । ਇਹ ਸਾਰੇ ਚਾਅ ਉਸ ਦਿਲ ਦੀ ਡੱਬੀ ਵਿਚ ਲੁਕੋ ਕੇ ਸਾਂਭੇ ਹੋਏ ਸਨ।

ਇਕ ਦਿਨ ਅੰਬੜੀ ਨੂੰ ਆਖਣ ਲੱਗਾ ਕਿ ਮੈਂ ਸਰਹਿੰਦ ਜਾਣਾ ਹੈ । ਸ਼ਾਇਦ ਦੇ ਚਾਰ ਦਿਨ ਲਗ ਜਾਣ, ਅੱਬਾ ਜਾਨ ਨੂੰ ਦੱਸ ਦੇਣਾ ।

"ਬੇਟਾ ! ਤੂੰ ਆਪਣੇ ਅੱਬਾ ਨੂੰ ਆਪ ਕਿਉਂ ਨਹੀਂ ਆਖਦਾ ।"

"ਆਖਣ ਦੀ ਜੁਰਅਤ ਈ ਨਹੀਂ ਪੈਂਦੀ । ਜੇ ਮੈਂ ਆਖਿਆ ਤੇ ਉਹਨਾਂ ਨਾਂਹ ਕਰ ਦਿੱਤੀ ਫਿਰ ਅੱਬਾ ਤੋਂ ਹਾਂ ਕਰਵਾਉਣੀ ਮਾਂ ਤੇਰੇ ਵੀ ਵਸ ਦੀ ਗੱਲ ਨਹੀਂ ।"

"ਹੈ ਤੇ ਸੱਚ ਬੇਟਾ ! ਪਰ ਇਜਾਜਤ ਲੈਣੀ ਵੀ ਜ਼ਰੂਰੀ ਹੈ । ਖ਼ਾਂ ਸਾਹਬ ਨਰਾਜ਼ ਵੀ ਹੋ ਸਕਦੇ ਹਨ । ਫਿਰ ਉਹਨਾਂ ਦੇ ਗੁੱਸੇ ਦੀ ਤਾਬ ਕੌਣ ਲਿਆਓ ।"

"ਮਾਂ ! ਜਦ ਤੂੰ ਇਹ ਸਾੜੀਆਂ ਗੱਲਾਂ ਜਾਣਦੀ ਏਂ ਤੇ ਫਿਰ ਮੈਨੂੰ ਕਿਉਂ ਅੱਬਾ ਜਾਨ ਦੇ ਸਾਹਮਣੇ ਪੇਸ਼ ਕਰਦੀ ਏਂ। ਮਾਂ, ਮੇਰੇ ਯਾਰ ਚਲੇ ਹਨ ਤੇ ਮੈਂ ਵੀ ਚਲਿਆ ਹਾਂ । ਜਿਵੇਂ ਸਮਝੇ, ਸਮਝਾ ਲਵੀਂ। ਮੈਂ ਚਲਿਆ ਹਾਂ, ਮੇਰਾ ਘੋੜਾ ਤਿਆਰ ਏ, ਸਲਾਮ ਅੱਮਾ ।

ਪੁੱਤ ਸ਼ੇਰ ਖਾਂ ਦਾ ਸਰਹਿੰਦ ਪੂਜ ਗਿਆ, ਵਜ਼ੀਰ ਖ਼ਾਂ ਦੇ ਛੱਕਰੇ ਨਾਲ ਉਹਦਾ ਯਰਾਨਾ ਸੀ । ਹਾਣ ਨੂੰ ਹਾਣ ਪਿਆਰਾ ਹੁੰਦਾ ਏ । ਜਦ ਦੋਵੇਂ ਸਲਾਹੀ ਪਏ ਤੇ ਦੋਹਾਂ ਨੇ ਘੋੜਿਆਂ ਤੇ ਕਾਠੀਆਂ ਪਾ ਲਈਆਂ। ਦੁੜਕੀ ਪੈ ਗਏ ਦੋਵਾਂ ਦੇ ਘੋੜੇ । ਸਰਹਿੰਦ ਦੀਆਂ ਹਵੇਲੀਆਂ ਅੱਖਾਂ ਤੋਂ ਲਾਂਭੇ ਹੋ ਗਈਆਂ। ਦੋਵਾਂ ਦੇ ਘੋੜੇ ਇਕ ਤੋਂ ਇਕ ਵਧ ਸਨ। ਦੋਵੇਂ ਅਰਬੀ ਨਜਲ ਦੇ ਸਨ । ਦਰਬਨੀ ਘੋੜਿਆਂ ਨੂੰ ਵੇਖ ਕੇ ਹਰ ਆਦਮੀ ਦੇ ਮੂੰਹ ਵਿਚ ਲਾਲ੍ਹਾਂ ਟਪਕ ਪੈਂਦੀਆਂ। ਚੰਗੇ ਘੋੜਿਆਂ ਦੇ ਸਾਰੇ ਈ ਗਾਹਕ ਸਨ । ਹਥ ਤੇ ਹਥ ਮਾਰ ਕੇ, ਲੈ ਕੇ ਉਡ ਜਾਣਾ ਚਾਹੁੰਦੇ ਸਨ । ਦੁੜਕੇ ਪਏ ਘੋੜਿਆਂ ਨੇ ਉਥੇ ਈ ਆਣ ਕੇ ਸਾਹ ਲਿਆ ਜਿਥੇ ਹਦ ਮੁਕਦੀ ਸੀ ਸਰਹਿੰਦ ਦੀ।

ਵਜ਼ੀਰ ਖ਼ਾਂ ਦਾ ਪੁਤ ਬੋਲਿਆ: "ਕਿੱਧਰ ਜਾਣਾ ਹੈ ।"

"ਜਾਣਾ ਤਾਂ ਅਨੰਦਪੁਰ ਏ ਪਰ ਕਲਿਆ ਡਰ ਆਉਂਦੇ ।" ਬੋਲ ਸਨ ਸ਼ੇਰ ਮੁਹੰਮਦ ਖਾਂ ਦੇ ਪੁੱਤ ਦੇ ।

'ਡਰ ਕਾਹਦਾ ਏ, ਆਖਾਂਗੇ, ਘੋੜੇ ਵੇਚਣ ਆਏ ਹਾਂ। ਰਕਮ ਵਟਾਂਗੇ ਤੇ ਘਰ ਆ ਜਾਵਾਂਗੇ । ਦਾਅ ਲਗਾ ਤਾਂ ਅਖਾਂ ਸੇਕ ਲਵਾਂਗੇ । ਨਹੀਂ ਤੇ ਮੌਜ-ਮੇਲਾ ਦੀ ਸਹੀ ।" ਵਜ਼ੀਰ ਖਾਂ ਦੇ ਪੁੱਤ ਨੇ ਸਲਾਹ ਦਿਤੀ।

“ਉਥੇ ਖੁੰਬ ਵੀ ਠੱਪੀ ਜਾਂਦੀ ਏ । ਕੰਨ ਖਿੱਚ ਖਿੱਚ ਕੇ ਛਿਤਰ ਠੋਹਰ ਬਣਾ ਦਿੰਦੇ ਹਨ ।" ਡਰਦਾ ਸੀ ਸ਼ੇਰ ਖ਼ਾਂ ਦਾ ਪੁੱਤਰ ।

"ਕਿਹੜੀ ਸ਼ੇਖੀ, ਨੂੰ ਘਰੋਂ ਤੁਰਿਆ ਸੈਂ, ਜੇ ਮਗਰੋਂ ਇਹੋ ਕੁਝ ਕਰਨਾ ਸੀ ।"

“ਪਈ ਹੁਣ ਤੇ ਆ ਗਏ ਹਾਂ । ਹੁਣ ਤੇ ਹੱਦ ਨੂੰ ਹਥ ਲਾ ਕੇ ਈ ਮੁੜਨਾ ਏ । ਭਾਵੇਂ ਘਰ ਆਕੇ ਟਕੋਰਾਂ ਦੀ ਕਰਨੀਆਂ ਪੈਣ । ਮੁਹੰਮਦ ਖ਼ਾਂ ਦਾ ਪੁਤ ਸੀ । ਅਨੰਦਪੁਰ ਵੇਖ ਕੇ ਘਰ ਮੁੜਨਾ ਏਂ ।' ਆਖਣ ਵਾਲਾ ਸ਼ੇਰ ਮੁੰਹਮਦ ਖਾਂ ਦਾ ਪੁਤ ਸੀ ।

37 / 121
Previous
Next