

ਵਜ਼ੀਰ ਖ਼ਾਂ ਦੇ ਪੁਤ ਨੂੰ ਇਕ ਗੱਲ ਅਹੁੜੀ, ਝੱਟ ਹੀ ਬੋਲ ਪਿਆ । ਆਖਣ ਲਗਾ, “ਯਾਰ ਜੋ ਅਸੀਂ ਕਹਿਲੂਰ ਦੇ ਰਾਜੇ ਦੇ ਪੁਤ ਨੂੰ ਨਾਲ ਲੈ ਚਲੀਏ ਤੇ ਫਿਰ ਸੱਤੇ ਈ ਖੈਰਾਂ ਨੇ । ਸਾਡੀ ਕੋਈ ਵਾਅ ਵਲ ਨਹੀਂ ਵੇਖ ਸਕਦਾ ।"
"ਪਈ ਖੂਬ, ਬੜੀ ਮਜ਼ੇ ਦੀ ਕਾਢ ਏ। ਚਲ ਮੋੜ ਘੋੜਾ, ਅਨੰਦ ਪੁਰ ਹੁਣ ਤਿੱਕੜੀ ਜਾਏਗੀ ।" ਘੋੜੇ ਮੋੜ ਲਏ ਕਹਿਲੂਰ ਵਲ । ਦਿਲ ਵਿਚ ਚਾਅ ਸੀ ਸੁਹਣੀ ਨੂੰ ਵੇਖਣ ਦਾ। ਦੋਵੇਂ ਤੁਰ ਪਏ ਤੀਜੇ ਨੂੰ ਲੱਭਣ ।
ਸ਼ੇਰ ਮੁਹੰਮਦ ਖ਼ਾਂ ਦੇ ਪੁੱਤ ਨੇ ਘੋੜੇ ਦੀ ਵਾਗ ਨੂੰ ਜ਼ਰਾ ਥੰਮ੍ਹਿਆ ਤੇ ਆਖਣ ਲੱਗਾ, "ਯਾਰ ਅੱਬਾ ਜਾਨ ਨੇ ਹਰਮ ਵਿਚ ਥਾਂ ਥਾਂ ਦੀਆਂ ਬੇਗਮਾਂ ਇਕਠੀਆਂ ਕਰ ਲਈਆਂ ਨੇ, ਹੋਰ ਇਕਠੀਆਂ ਕਰ ਕੇ ਮੋੜ ਥੋੜ੍ਹੀ ਪਾਉਣੀ ਏ । ਹੁਣ ਤੇ ਸਾਨੂੰ ਮੌਕਾ ਮਿਲਣਾ ਚਾਹੀਦੇ । ਜੁਆਨ ਰੰਨਾਂ ਜੁਆਨ ਮੁੰਡਿਆਂ ਦਾ ਜੋੜ ਹਨ । ਪਤਾ ਨਹੀਂ ਇਹ ਬੁਢੇ ਖਹਿੜਾ ਈ ਨਹੀਂ ਛਡਦੇ ।"
"ਛਡਣ ਕਿਉਂ ? ਤਖ਼ਤ ਦਾ ਮਜ਼ਾ ਏ। ਮੈਨੂੰ ਤੇ ਇਉਂ ਜਾਪਦਾ ਏ ਜਿੱਦਾ ਇਨ੍ਹਾਂ ਦਾ ਜਨਾਜ਼ਾ ਵੀ ਬੇਗਮਾਂ ਨੇ ਈ ਚੁਕਣਾ ਏ। ਪੁੱਤ ਗਿਣਿਆਂ ਤੇ ਮੁੱਕਦੇ ਨਹੀਂ ਪਰ ਜਨਾਜ਼ੇ ਵੇਲੇ ਸ਼ਾਇਦ ਕੋਈ ਵੀ ਨਾ ਲਭੇ, ਉਨ੍ਹਾਂ ਨੂੰ ਆਪਣੀ ਭਾਜੜ ਪਈ ਹੋਣੀ ਏ । ਮੈਂ ਨਵਾਬ ਬਣਾਂ ਦੂਜਾ ਕਿਉਂ ਬਾਜ਼ੀ ਲੈ ਜਾਏ । ਮੈਂ ਖੁਤਬਾ ਪੜ੍ਹਾ ਲਵਾਂ ਆਪਣੇ ਨਾਂਅ ਦਾ । ਪਿਓ ਦਾ ਜਨਾਜ਼ਾ ਚੁੱਕਿਆ ਈ ਜਾਊ । ਲੈਣ ਦਿਓ ਅੰਸ਼ ਜਿੰਨੇ ਦਿਨ ਹਨ ਜਦੋਂ ਸਾਡੀ ਵਾਰੀ ਆਏਗੀ ਅਸੀਂ ਵੀ ਬੁਲ੍ਹੇ ਲੁੱਟ ਲਵਾਂਗੇ । ਏਸ ਕੰਮ ਲਈ ਆਲਮਗੀਰ ਸਭ ਤੋਂ ਮੋਹਰੀ ਰਿਹਾ ਉਸਨੇ ਸਾਰਿਆਂ ਦਾ ਫਾਹ ਵੱਢ ਦਿਤਾ ਤੇ ਆਪਣੇ ਦਿਲ ਦੀਆਂ ਰੀਝਾਂ ਲਾਹਕੇ ਵੇਖ ਲਈਆਂ ਨੇ । ਕੌਣ ਏ ਜੋ ਮੋੜੇ। ਦਾਰਾ ਵੰਡਾ ਭਰਾ ਸੀ। ਹਾਥੀ ਦੇ ਪੈਰ ਨਾਲ ਬੰਨ੍ਹ ਕੇ ਕੁਚਲ ਦਿਤਾ । ਪਿਓ ਨੂੰ ਕੈਦ ਖਾਨੇ ਵਿਚ ਪਾ ਕੇ ਬੋਲਣ ਦੀ ਵੀ ਇਜਾਜ਼ਤ ਨਾ ਦਿਤੀ। ਐਵੇਂ ਨਹੀਂ ਜਵਾਨੀ ਹੰਢਾਈ ਜਾਂਦੀ, ਕਿਸੇ ਨਾ ਕਿਸੇ ਦੀ ਰੱਤ ਦਾ ਕੰਗ ਪੀਣਾ ਈ ਪੈਂਦੇ । ਇਕ ਹੱਥ ਵਿਚ ਤਸਬੀ ਤੇ ਦੂਜੇ ਹਥ ਵਿਚ ਗੁਲਾਬ ਤੇ ਅਤਰ ਦੇ ਫੰਡੇ । ਸੋਜਾਂ ਮਾਣ ਤੇ ਜਵਾਨੀ ਦਾ ਆਨੰਦ ਲੁਟੋ । ਇਹੋ ਹੀ ਜ਼ਿੰਦਗੀ ਏ। ਆਨੰਦਪੁਰ ਚਲੇ ਓ । ਜਿਹਨੂੰ ਉਹ ਭਾਗ ਭਰੀ ਪਸੰਦ ਕਰ ਲਏ, ਉਹ ਲਾੜਾ ਬਣ ਜਾਏ ਤੇ ਦੂਜਾ ਭਾਬੀ ਬਣਾ ਕੇ ਇਸ਼ਕ ਲੁਟੇ 1 ਕਹਿਲੂਰ ਦਾ ਸਾਹਿਬਜ਼ਾਦਾ ਤਾਂ ਐਵੇਂ ਭਾੜੇ ਦਾ ਟੱਟੂ ਏ । ਸਾਡੇ ਹੁੰਦਿਆਂ ਉਹ ਕਿਸ ਤਰ੍ਹਾਂ ਮੁੱਛ ਨੂੰ ਮਰੋੜਾ ਦੇ ਸਕਦਾ ਏ। ਜੋ ਉਸ ਦੀ ਦਾਲ ਗਲ ਗਈ ਤੇ ਫਿਰ ਸਾਡਾ ਜਿਉਣਾ ਈ ਕੁਝ ਨਹੀਂ । ਸਾਡੇ ਨਾਲ ਕੌਮੀ ਤੇ ਜ਼ਰੂਰ ਜਾਣਾ ਚਾਹੀਦਾ ਏ, ਸੂਬੇ ਦਾ ਪੁੱਤ ਹਾਂ। ਕਈ ਮਖੌਲ ਥੋਡੇ?"
'ਮੇਲੇ 'ਚ ਚੱਕੀ ਰਾਹ ਨੂੰ ਕੋਟ ਪੁਛਦਾ ਏ। ਉਹਦੀ ਕੀ ਔਕਾਰ ਏਂ। ਕਹਿਰ ਸਾਡੀ ਛਤਰ ਛਾਂ ਥੱਲੇ ਵਸਦਾ ਏ ।"
ਘੋੜਿਆਂ ਨੂੰ ਅੱਡੀ ਲਾਈ ਚਲੰ । ਐਹ ਕਹਿਹ ਦੇ ਰੁੱਖ ਨਜ਼ਰ ਆਉਣ ਲਗ ਪਏ ਨੇ । ਕਹਿਲੂਰ ਚਲੋਂ ਤੇ ਉਹਨੂੰ ਆਪਣਾ ਆੜੀ ਬਣਾ ਲਓ। ਆਖੋ ਚਲ ਵੀ ਸਾਡੇ ਨਾਲ । ਅਸੀਂ ਡੰਨੂੰ ਲੈ ਕੇ ਦਿੰਦੇ ਹਾਂ ਅਨੂਪ ਕੌਰ । ਭਾਬੀ ਬਣਾ ਕੇ ਰਖ। ਸਾਡੇ ਹੁੰਦਿਆਂ ਉਹ ਕੌਣ ਹਨ ਤੁਹਾਡੀ ਪਾਲਕੀ ਮੋੜਨ ਵਾਲੇ । ਉਹ ਜਾਣਦੇ ਨਹੀਂ ਸਰਹਿੰਦ ਦੇ ਸੂਬੇ ਨੂੰ ਫੂਕ ਕੇ ਰਖ ਦੇਊ। ਇੱਟ ਨਾਲ ਇੱਟ ਖੜਕਾ ਦੇਉ। ਇਕ ਅਨੂਪ ਕੌਰ ਕੀ, ਹੋਰ ਵੀ ਚਾਰ ਪਾਲਕੀਆਂ ਵਿਚ ਬਿਠਾਕੇ