Back ArrowLogo
Info
Profile

ਲਿਆਵਾਂਗੇ, ਅਸੀਂ ਪਠਾਣ ਹਾਂ । ਸਾਡੇ ਨਾਲ ਆਕੜ ਕੇ ਕਿਥੇ ਜਾਣਗੇ ਇਹ ਅਨੰਦਪੁਰ ਦੇ ਸਿੱਖ । ਅਸੀਂ ਇਕ ਇਕ ਕਰ ਕੇ ਚੁਣ ਲਵਾਂਗੇ । ਆਲਮਗੀਰ ਏ ਦਿੱਲੀ ਦੇ ਤਖ਼ਤ ਤੇ । ਜਿਸ ਨੇ ਇਸਲਾਮ ਦਾ ਨਾਂਅ ਲੈ ਕੇ ਭਰਾਵਾਂ ਦੀਆਂ ਰੋਝਾਂ ਪੀ ਲਈਆਂ । ਆਲਮਗੀਰ ਦੇ ਜ਼ਰਾ ਕੰਨ ਭਰਨ ਦੀ ਲੋੜ ਏ 1 ਖੋਜ ਖੁਰਾ ਨਹੀਂ ਰਹਿਣ ਦੇਣ ਲੱਗਾ । ਜੇ ਸਾਡਾ ਹੁਣ ਦਾਅ ਨਾ ਲੱਗਾ, ਉਦੋਂ ਹਰਮ ਸਜਾ ਲਵਾਂਗੇ ਅਸੀਂ' ਕਿਹੜੇ ਅਜੇ ਬੁੱਢੇ ਹੋ ਚਲੇ ਹਾਂ। ਪਰ ਯਾਰ ਅਸਾਂ ਐਤਕੀ ਪਿਓ ਦੇ ਮਾਲ ਤੇ ਹਥ ਮਾਰ ਲੈਣਾ ਏ । ਜਵਾਨ ਅਸੀਂ ਹਾਂ । ਸਾਨੂੰ ਲੋੜ ਏ ਖੂਬਸੂਰਤ ਔਰਤ ਦੀ । ਵਜ਼ੀਰ ਖ਼ਾਂ ਦਾ ਪੁੱਤ ਬਲ਼ਾਂ ਤੇ ਜੀਭ ਫੇਰ ਰਿਹਾ ਸੀ

ਗੱਲਾਂ ਬਾਤਾਂ ਵਿਚ ਕਹਿਲੂਰ ਆ ਗਿਆ।

ਭੀਮ ਚੰਦ ਦਾ ਦੂਜੀ ਥਾਂ ਦਾ ਪੁੱਤ ਰਾਮ ਚੰਦ ਸੀ । ਆੜੀ ਸੀ ਸਰਹਿੰਦ ਤੇ ਮਛੇਰ ਕੋਟਲੇ ਦੇ ਛੱਕਰਿਆਂ ਦਾ । ਸਰਹਿੰਦ ਜਾ ਕੇ ਮੌਜ ਮੇਲਾ ਲੁੱਟ ਲਿਆ ਕਰਦਾ ਸੀ । ਉਹਨਾਂ ਦੀ ਜੁੰਡੀ ਦਾ ਇਕ ਮੁਹਰਾ । ਆਖਣ ਨੂੰ ਈ.ਹਿੰਦੂ ਸੀ ਪਰ ਮੁਸਲਮਾਨਾਂ ਦਾ ਉਹਦੇ ਤੇ ਬੜਾ ਪ੍ਰਭਾਵ ਸੀ । ਰਹਿਣੀ ਬਹਿਣੀ ਮੁਸਲਮਾਨਾਂ ਵਰਗੀ ਸੀ । ਉਹਦੇ ਤੇ ਮੁਸਲਮਾਨ ਵਿਚ ਰੱਤੀ ਜਿੰਨਾ ਫਰਕ ਨਹੀਂ ਸੀ, ਵਾਹਵਾ ਸੁਰ ਰਲੀ ਹੋਈ ਸੀ ।

ਜਿੱਦਾਂ ਢਾਣੀ ਵਿਚੋਂ ਕੋਈ ਰੁਮਾਲ ਦਾ ਇਸ਼ਾਰਾ ਕਰ ਕੇ ਆਪਣੇ ਹਾਣੀ ਨੂੰ ਬੁਲਾ ਲੈਂਦਾ ਹੈ । ਏਸੇ ਤਰ੍ਹਾਂ ਉਨ੍ਹਾਂ ਵੀ ਬੁਲਾਰੇ ਦੀ ਤੰਦ ਦੱਬੀ ਤੇ ਰਾਮ ਚੰਦ ਏਸ ਤਰ੍ਹਾਂ ਉਨ੍ਹਾਂ ਕੋਲ ਆ ਗਿਆ. ਜਿੱਦਾਂ ਸੈਨਤਾਂ ਨਾਲ ਬੁਲਾਉਣ ਮੁੰਡੇ ਆਪਣੇ ਲੰਗੋਟੀਏ ਨੂੰ ।

“ਚਲ਼-ਚਲੀਏ ! ਛੇਤੀ ਕਰ, ਵਕਤ ਥੋੜ੍ਹਾ ਏ । ਤੈਨੂੰ ਸੱਦਣ ਆਏ ਹਾਂ । ਅਜੇ ਤੂੰ ਖਲੋਤਾ ਈ ਹੋਇਆ । ਘੋੜਾ ਲਿਆ ਤੇ ਸਾਡੇ ਨਾਲ ਪੁਈਏ ਪਾਉ। ਰਾਤੀਂ ਅਸੀਂ ਪੁੱਜਣਾ ਏ ਤੇ ਕਲ੍ਹ ਫਿਰ ਜਸ਼ਨ ਹੋਏਗਾ ।" ਵਜ਼ੀਰ ਖ਼ਾਂ ਦੇ ਪੁੱਤ ਨੇ ਅੱਡੇ ਚਾੜ੍ਹ ਲਿਆ ਰਾਮ ਚੰਦ ।

ਪਰ ਫਿਰ ਵੀ ਕੋਈ ਰਾਹ ਖੋਹੜਾ, ਥਾਂ-ਥਿਬ, ਕੋਈ ਰਾਹ ਦੀ ਖ਼ਰਚੀ ਪਲੇ ਬੰਨ੍ਹ ਲਈਏ । ਰਾਮ ਚੰਦ ਨੇ ਜ਼ਬਾਨ ਖੋਲ੍ਹੀ।

"ਘੋੜਾ ਲਿਆ । ਸਾਡੇ ਪਾਸ ਕਾਫੀ ਮਾਲ ਏ । ਜਿੰਨਾ ਜੀ ਚਾਹੇ ਖਰਚ ਕਰੀਂ ਅਸੀਂ ਸੂਬੇ ਦੇ ਪੁੱਤ ਆਂ । ਕੋਈ ਯਤੀਮ ਥੋੜ੍ਹੀ ਹਾਂ ।" ਰੋਅਬ ਪਾ ਲਿਆ । ਉਸ ਮਲੂਕੜੇ ਜਹੇ ਮੁੰਡੇ ਤੇ ।

ਰਾਮ ਚੰਦ ਨੇ ਘੋੜੇ ਤੇ ਪਲਾਕੀ ਮਾਰੀ ਤੇ ਤਿਕੜੀ ਦੇ ਘੋੜੇ ਹਵਾ ਨਾਲ ਗਲਾਂ ਕਰਨ ਲੱਗ ਪਏ ਤੇ ਉਨ੍ਹਾਂ ਅਨੰਦਪੁਰ ਈ ਆ ਕੇ ਸਾਹ ਲਿਆ ।

“ਕੌਣ ਓ ? ਤੇ ਕਿਥੋਂ ਆਏ ਓ ? ਕੀ ਕੰਮ ਏ ?" ਇਕ ਗੁਰਮੁਖ ਸਿੰਘ ਨੇ ਜ਼ਰਾ ਬ ਬੱਕੀ ਨਜ਼ਰ ਨਾਲ ਵੇਖਿਆ ।

''ਅਸੀਂ' ਘੋੜਿਆਂ ਦੇ ਸੁਦਾਗਰ ਹਾਂ ਤੇ ਸਾਨੂੰ ਪਤਾ ਲੱਗਾ ਹੈ ਕਿ ਤੁਹਾਡੇ ਗੁਰੂ ਘੋੜਿਆਂ ਦੇ . ਬੜੇ ਕਦਰਦਾਨ ਹਨ । ਏਸੇ ਲਈ ਅਨੰਦਪੁਰ ਆਏ ਹਾਂ। ਦਰਸ਼ਨ ਕਰਨ ਦਾ ਖਿਆਲ ਏ ।" ਅਵਾਜ਼ ਸੀ ਸ਼ੇਰ ਮੁਹੰਮਦ ਖ਼ਾਂ ਦੇ ਪੁੱਤ ਦੀ ।

''ਚਲੋ ਮਹਾਰਾਜ ! ਸੱਚਾ ਦਰਬਾਰ ਹਰ ਇਕ ਲਈ ਖੁਲ੍ਹਾ ਏ । ਉਥੇ ਵਿਤਕਰਾ ਨਹੀਂ ਮਜ਼ਬ ਦਾ ਨਾ ਤੇ ਹੀ ਉਥੇ ਛੋਟੇ ਵੱਡੇ ਦੀ ਕੋਈ ਬਹੁਤੀ ਪੁਛ ਗਿਛ ਈ ਏ । ਸਭ ਇਕੋ ਜਿਹੇ ਹਨ । ਸਭ

39 / 121
Previous
Next