

ਖ਼ੁਦਾ ਦੇ ਬੰਦੇ ਹਨ । ਚਲੋ ਤੁਸੀਂ ਵੀ ਆਪਣੇ ਮਨ ਦੀਆਂ ਮੁਰਾਦਾਂ ਪਾ ਲਓ ।" ਸਤਿਗੁਰ ਦਾ ਬਰਧਾਲੂ ਆਖਣ ਲੱਗਾ ।
ਘੋੜਿਆਂ ਦੀਆਂ ਲਗਾਮਾਂ ਫੜੀ ਤਿੰਨੇ ਗੁਰ ਸਿੱਖ ਦੇ ਪਿਛੇ ਪਿਛੇ ਤੁਰ ਪਏ ।
ਦੀਵਾਨ ਸਜਿਆ ਹੋਇਆ ਸੀ । ਸਲਾਮਾਂ ਕੀਤਿਆਂ ਤਿੰਨਾਂ ਜਣਿਆਂ ਨੇ ਤੇ ਅਰਜ਼ ਕੀਤੀ, "ਅਸੀਂ ਘੋੜਿਆਂ ਦੇ ਸੁਦਾਗਰ ਹਾਂ । ਬੜਾ ਨਾਂ ਸੁਣ ਕੇ ਆਏ ਹਾਂ । ਇਹ ਤਿੰਨ ਘੋੜੇ ਨਮੂਨੇ ਦੇ ਹਨ, ਅਰਬੀ ਨਸਲਾਂ ਦੇ ਘੋੜੇ ਅੱਗੇ ਅਸੀਂ ਸਰਹੰਦ ਵੇਚਿਆ ਕਰਦੇ ਸਾਂ । ਐਤਕੀਂ ਬੋਹਣੀ ਕਰਨ ਦਾ ਖਿਆਲ ਏ ਅਨੰਦਪੁਰ ਦੇ ਮਾਲਕਾਂ ਦੀ ।" ਵਜ਼ੀਰ ਖ਼ਾਂ ਦਾ ਪੁੱਤ ਘੋੜਿਆਂ ਦਾ ਸੁਦਾਗਰ ਬਣਿਆ ਹੋਇਆ ਸੀ ।
"ਕੀ ਲੈਣਾ ਸੁਦਾਗਰੋਂ ਇਨ੍ਹਾਂ ਤਿੰਨਾਂ ਘੋੜਿਆਂ ਦਾ ?" ਸਾਹਿਬ ਗੁਰੂ ਗੋਬਿੰਦ ਸਿੰਘ ਨੇ ਫਰੁਮਾਇਆ ।
"ਪੰਦਰਾਂ ਸੌ ਮੋਹਰ । ਇਕ ਵੀ ਘਟ ਨਹੀਂ ਲੈਣੀ । ਇਹਦੇ ਨਾਲ ਦੇ ਘੋੜੇ ਸਾਰੇ ਪੰਜਾਬ ਵਿਚੋਂ ਨਹੀਂ ਲਭ ਸਕਦੇ । ਅਸਾਂ ਚੁਣ ਕੇ ਮਹਾਰਾਜ ਤੁਹਾਡੇ ਲਈ ਇਹ ਤੋਹਫਾ ਆਂਦੇ ਹਨ ।" ਸ਼ੇਰ ਸੁਹੰਮਦ ਖ਼ਾਂ ਦੇ ਪੁੱਤ ਨੇ ਅਰਜ਼ ਗੁਜ਼ਾਰੀ।
ਪੰਦਰਾਂ ਸੌ ਮੁਹਰਾਂ ਉਨ੍ਹਾਂ ਦੀ ਝੋਲੀ ਵਿਚ ਪਾ ਦਿਤੀ ਸਤਿਗੁਰਾਂ ਨੇ ਤੇ ਸਿੰਘਾਂ ਨੂੰ ਆਖਿਆ ''ਇਨ੍ਹਾਂ ਨੂੰ ਲੱਗਰ ਵਿਚ ਲੈ ਜਾਓ ਤੇ ਪਰਸ਼ਾਦੇ ਛਕਾਓ । ਅੱਜ ਏਥੇ ਈ ਆਰਾਮ ਕਰਨ । ਕਲ੍ਹ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਣਗੇ । ਥਕੇ ਟੁਟੇ ਹਨ ਰਾਠਾਂ ਦੇ ਪੁੱਤ। ਆਰਾਮ ਦੀ ਲੋੜ ਏ। ਬੜੀਆਂ ਸਧਰਾਂ ਲੈ ਕੇ ਆਏ ਹਨ । ਵਾਹਿਗੁਰੂ ਇਨ੍ਹਾਂ ਨੂੰ ਭਾਗ ਲਾਏ । ਅਨੰਦਪੁਰ ਦੀਆਂ ਗਲੀਆਂ ਇਨ੍ਹਾਂ ਦੀ ਇੰਤਜ਼ਾਰ ਕਰ ਰਹੀਆਂ ਹਨ ।" ਮਹਾਰਾਜ ਆਖ ਕੇ ਆਪਣੇ ਕਾਰਜ ਲਗ ਗਏ ।
ਘੋੜੇ ਵੇਚ ਕੇ ਸੌਂ ਗਏ ਤਿੰਨੇ ਜਣੇ । ਸ਼ਾਮਾਂ ਪਈਆਂ ਤੇ ਨਿਕਲੇ ਬਾਂਕੇ ਅਨੰਦਪੁਰ ਦੀਆਂ ਗਲੀਆਂ ਦੀ ਭਾਲ ਵਿਚ । "ਨੀਲੀਆਂ ਹਵੇਲੀਆਂ ਵਾਲੇ ਸਰਦਾਰ ਕਿਥੇ ਰਹਿੰਦੇ ਹਨ ?" ਇਕ ਅਖਾਣ ਲੱਗਾ । "ਅਨੰਦਪੁਰ ਦੀ ਸੱਜੀ ਬਾਹੀ" ਆਵਾਜ਼ ਸੀ ਇਕ ਸਿੱਖ ਦੀ । "ਇਹੋ ਈ ਰਾਹ ਜਾਂਦਾ ਏ ਨਾ ?'
ਨੀਲੀਆਂ ਹਵੇਲੀਆਂ ਆ ਗਈਆਂ ਪਰ ਉਨ੍ਹਾਂ ਨੂੰ ਜੋ ਚਾਹੀਦਾ ਸੀ, ਉਹ ਨਾ ਨਜ਼ਰੀਂ ਪਿਆ।
ਰੋਬਨਦਾਨ ਤਾਂ ਨਜ਼ਰ ਆਏ ਪਰ ਰੋਸ਼ਨਦਾਨਾਂ ਵਾਲੀ ਕਿਤੇ ਨਜ਼ਰ ਨਾ ਆਏ।
"ਸਾਹ ਲਾਓ ! ਕਾਹਲੇ ਕਿਉਂ ਪੈ ਗਏ ਓ ? ਆ ਜਾਏਗੀ ਨਜ਼ਰ। ਜਾਣਾ ਕਿਥੇ ਸੂ ! ਅਸੀਂ ਹੁਣ ਵੇਖ ਕੇ ਈ ਜਾਵਾਂਗੇ ਭਾਵੇਂ ਕੁਝ ਵੀ ਹੋ ਜਾਵੇ ।" ਸ਼ੇਰ ਮੁਹੰਮਦ ਖਾਂ ਦੇ ਪੁੱਤ ਨੇ ਮਰੋੜਾ ਦਿਰਾ ਮੁੱਛ ਨੂੰ ।
"ਅਨੂਪ ਕੌਰ ਦੀ ਭਾਲ ਕਰ ਰਹੇ ਹੋ ਪਹਿਲਾਂ ਦਸਣਾ ਸੀ । ਮੈਂ ਵੀ ਕੋਈ ਜੁਗਾੜ ਕਰ ਕੇ ਆਉਂਦਾ । ਬੜੀ ਖੂਬਸੂਰਤ ਔਰਤ ਏ। ਪੰਜਾਬ ਤੇ ਕੀ, ਸਾਰੇ ਹਿੰਦੁਸਤਾਨ ਵਿਚ ਉਹਦਾ