

ਕੋਈ ਸਾਨੀ ਨਹੀਂ। ਸੰਗਮਰਮਰ ਦੀ ਮੂਰਤੀ ਏ, ਗਲਾਸ ਵਰਗੀ ਏ । ਸ਼ਰਾਬ ਵਰਗਾ ਰੰਗ ਤੇ ਸ਼ਰਾਬ ਵਰਗੀ ਮਸਤੀ । ਹਰਨੀ ਏ ਪਲੀ ਹੋਈ ਕਿਸੇ ਜੰਗਲ ਦੀ, ਪਦਮਨੀ ਨੂੰ ਤਰੇਲੀਆਂ ਆ ਜਾਣ ਜੇ ਉਹ ਵੇਖ ਲਏ । ਯਾਰ ਅਸੀਂ ਵੀ ਉਹਨੂੰ ਭਾਬੀ ਬਨਾਣ ਦੇ ਗੇੜ ਵਿਚ ਹਾਂ । ਇਕ ਵਾਰ ਤੇ ਟਕੋਰ ਕਰਵਾ ਬੈਠੇ ਹਾਂ । ਜੇ ਅਜ ਮਿਲ ਗਈ ਤੇ ਸਹੁੰ ਦੇਵੀ ਮਾਤਾ ਦੀ ਮੈਂ ਉਹਨੂੰ ਜ਼ਰੂਰ ਭਾਬੀ ਬਣਾ ਲਵਾਂਗਾ" ਰਾਮ ਚੰਦ ਦੇ ਮੂੰਹ 'ਚ ਪਾਣੀ ਆ ਗਿਆ ।
ਝਰੋਖਿਆਂ ਵਿਚੋਂ ਅਨੂਪ ਕੌਰ ਨੇ ਵੇਖਿਆ ਤੇ ਉਸ ਵੀ ਇਕ ਅੰਗੜਾਈ ਲਈ । ਤਿੰਨੇ ਜਣੇ ਰੇਸ਼ਾ ਖ਼ਤਮੀ ਹੋ ਗਏ । ਜ਼ੁਲੈਖਾਂ ਵਾਂਗ ਸੁਧ-ਬੁਧ ਭੁਲ ਗਏ । ਯੂਸਫ ਆਪਣੇ ਮਹਿਲਾਂ ਵਿਚ ਹੀ ਲੁਕ ਗਿਆ ।
"ਏਥੇ ਕੀ ਕਰ ਰਹੇ ਓ ?" ਇਕ ਡਾਂਗ ਵਾਲੇ ਸਰਦਾਰ ਨੇ ਦਬਕਾ ਮਾਰਿਆ । ਦੱਬ ਚਾੜ੍ਹੀ, ਅੱਖਾਂ ਕੱਢੀਆਂ, ਘਸੁੰਨ ਵਿਖਾਇਆ। ਕੱਚੇ ਸਨ ਬਕ ਪਏ ।
"ਸਾਹ ਲੈਣ ਲਈ ਬੈਠ ਗਏ ਸਾਂ ।"
“ਝੂਠ ਬੋਲਦੇ । ਅਸੀਂ ਤਾਂ ਅਨੂਪ ਕੌਰ ਨੂੰ ਵੇਖ ਰਹੇ ਸਾਂ ।"
"ਕੌਣ ਓ ਤੁਸੀਂ ?"
ਡਰ ਗਏ । ਕਾਂਬਾ ਛਿੜ ਪਿਆ । ਜ਼ਬਾਨ ਥਥਲਾਈ । ਤਰੇਲੀਆਂ ਆ ਗਈਆਂ ਸਭ ਚੜਰਾਈ ਭੁਲ ਗਈ । ਇਕੇ ਈ ਦਬਕੇ ਨੇ ਪੈਰ ਖਿਸਕਾ ਦਿਤੇ ।
"ਇਹ ਵਜ਼ੀਰ ਖ਼ਾਂ ਦਾ ਪੁੱਤ ਏ ਤੇ ਉਹ ਸ਼ੇਰ ਮੁਹੰਮਦ ਖ਼ਾਂ ਦਾ ਅਤੇ ਮੈਂ ਕਹਿਲੂਟ ਤੋਂ ਆਇਆ ਹਾਂ ।"
ਸਿਖਾਂ ਕਾਬੂ ਕਰ ਲਏ ਜੁੜਿਆ ਰਸਿਆਂ ਵਿਚ ਤੇ ਦੀਵਾਨ 'ਚ ਜਾ ਹਾਜ਼ਰ ਕੀਤਾ ।
''ਪਾਲਕੀ ਆਂਦੀ ਜੇ ਅਨੂਪ ਕੌਰ ਲਈ ?" ਸਤਿਗੁਰਾਂ ਫੁਰਮਾਇਆ । “ਭੁਲ ਹੋ ਗਈ ਏ ਮਹਾਰਾਜ !"
"ਭੁਲ ਬਖਸ਼ ਦਿਓ । ਨਵੇਂ ਸ਼ਿਕਾਰੀ ਹਨ । ਇਨ੍ਹਾਂ ਨੂੰ ਸਜ਼ਾ ਦੇਣ ਦੀ ਲੋੜ ਨਹੀਂ, ਇਨ੍ਹਾਂ ਦੇ ਕੰਨ ਵਿੰਨ੍ਹ ਕੇ ਨੱਤੀਆਂ ਪਾ ਦਿਓ ਸੋਨੇ ਦੀਆਂ ਤੇ ਇਨ੍ਹਾਂ ਨੂੰ ਪੈਦਲ ਅਨੰਦਪੁਰ ਤੋਂ ਬਾਹਰ ਛੱਡ ਆਓ । ਘਰ ਚਲੇ ਜਾਣ ਮਾਵਾਂ ਦੇ ਲਾਡਲੇ ।"
"ਪਹਿਲੀ ਵਾਰ ਆਏ ਹਨ ਮਾਵਾਂ ਉਡੀਕਦੀਆਂ ਹੋਣਗੀਆਂ।” ਬਚਨ ਸਨ ਗੁਰੂ ਮਹਾ- ਰਾਜ ਦੇ ।
ਸਿੱਖਾਂ ਨੇ ਪੰਧ-ਪਰਾਨ ਮੋਕਲੇ ਕਰ ਦਿਤੇ ਉਹਨਾਂ ਨਵਿਆ ਭਾਰੂਆਂ ਦੇ। ਪੰਡ ਪੰਦਰਾਂ ਸੋ ਮੋਹਰਾਂ ਦੀ ਆਪਣੇ ਸਿਰ ਤੇ ਚੁਕੀ "ਮੁੜ ਆਏ ਨਵੇਂ ਅਸ਼ਕ ਆਪਣੀਆਂ ਜੂਹਾਂ ਵਿਚ ।"
"ਇਕ ਬਜ਼ੁਰਗ ਆਖ ਰਿਹਾ ਸੀ 'ਹਥ ਪੁਰਾਣੇ ਖੋਸੜੇ ਬਸਤੇ ਹੁਰੀਂ ਆਏ ।"
ਅਨੂਪ ਕੌਰ ਆਪਣਿਆਂ ਮਹਿਲਾਂ ਵਿਚ ਮਗਨ ਸੀ ।