Back ArrowLogo
Info
Profile

੭

ਰੁੱਤ ਮਹਿੰਦੀ ਲਾਉਣ ਦੀ ਆਈ

ਸਮਨ ਬੁਰਜ ਵਿਚ ਮਹਾਬਤ ਖਾਂ ਦੀ ਮਹਿਫਲ ਜੰਮੀ ਤੇ ਹਵੇਲੀਆਂ ਵੀ ਮਹਿਫ਼ਲ ਨਾਲ ਸਜ ਗਈਆਂ। ਦੀਵਾਨ ਖ਼ਾਨਿਆਂ ਦੀ ਬੁਕਲ ਵਿਚ ਵੀ ਘੁੰਗਰੂ ਛਣਕ ਪਏ। ਸ਼ੀਜ਼ ਮਹਿਲ ਤੇ ਮਹਿਫਲਾਂ ਲਈ ਬਣਾਏ ਸਨ ਪਰ ਮਹਾਬਤ ਖ਼ਾਂ ਨੇ ਲਾਹੌਰ ਦੀ ਕਾਇਆ ਹੀ ਪਲਟ ਕੇ ਰੱਖ ਦਿੱਤੀ। ਡਿਉਢੀਆਂ ਵਿਚ ਵੀ ਸਾਰੰਗੀ ਵਜਾ ਕੇ ਈ ਦਮ ਲਿਆ। ਘਰ ਘਰ ਰੰਗ ਰਲੀਆਂ ਚੌਕਿਆਂ ਵਿਚ ਵੀ ਤਬਲੇ ਬੁੜਕ ਪਏ । ਢੋਲਕੀਆਂ ਦੀ ਭਲੀ ਪੁਛੀ ਜੇ। ਜਿਥੇ ਵੀ ਚਾਰ ਜਵਾਨ ਜਹਾਨ ਇਕਠੀਆਂ ਹੋ ਬੈਠੀਆਂ ਉਨ੍ਹਾਂ ਨੇ ਵੀ ਅੱਤ ਚੁਕ ਲਈ । ਨੰਗੀ ਹਿੱਕ ਵੇਖ ਕੇ ਢੋਲਕੀ ਦੀ ਰੋੜਾ ਵਜਾ ਕੇ ਮੰਜ ਲੁੱਟ ਲਈ । ਜਵਾਨੀ ਨੂੰ ਸ਼ਸ਼ਕਾਰ ਕੇ ਵੇਖ ਲਿਆ । ਉਸ਼ਕਲ ਦੇ ਕੇ ਰਾਂਝਾ ਰਾਜ਼ੀ ਕਰ ਲੈਂਦੀ ਸਹੇਲੀ ਨਣਦ : ਉਨ੍ਹੀਂ ਦਿਨੀ ਲਾਹੌਰ ਵੀ ਹੈਦਰਾਬਾਦ ਦੀ ਸੈਂਕਣ ਬਣਨਾ ਚਾਹੁੰਦਾ ਸੀ । ਭਲਾ ਕੌਣ ਭਾਲ ਝਲ ਸਕਦਾ ਏ । ਸ਼ਾਹੀ ਕਿਲ੍ਹੇ ਵਿਚ ਸਮਨ ਬੁਰਜ ਦੀ ਮਹਿਫਲ ਦੀ। ਉਹਦੀ ਠਾਠ ਦੀ ਵੱਖਰੀ ਸੀ । ਚੌਰਸਤਿਆਂ ਵਿਚ ਇਸ਼ਕ ਤੇ ਹੁਸਨ ਦੇ ਚਰਚੇ । ਗੜੁੱਚ ਸੀ ਲਾਹੌਰ ਹੁਸਨ ਦੇ ਨਗਮਿਆਂ ਵਿਚ । ਮਹਾਬਤ ਖ਼ਾਂ ਪੰਜਾਬ ਦਾ ਲਾੜਾ ਬਣਨਾ ਚਾਹੁੰਦਾ ਸੀ ।

ਕਾਸ਼ ! ਮਹਾਬਤ ਖ਼ਾਂ ਪੰਜਬ ਦੇ ਪੰਜਾਂ ਦੇ ਦਰਿਆਵਾਂ ਦੇ ਪਾਣੀਆਂ ਦੀ ਤਾਸੀਰ ਜਾਣਦਾ ਹੁੰਦਾ । ਉਹਦੀ ਤਲਵਾਰ ਦੱਖਣ ਦੇ ਲਹੂ ਵਿਚ ਬੁਝੀ ਹੋਈ ਸੀ । ਉਸੇ ਵਿਚ ਮਨ-ਮਤਾ ਤੇ ਖੀਵਾ ਹੋਇਆ ਬੈਠਾ ਸੀ। ਉਸ ਤਲਵਾਰ ਦੀ ਪਾਣ ਪਰਖ ਕੇ ਨਹੀਂ ਸੀ ਵੇਖੀ । ਉਹਦੀਆਂ ਮੁੱਛਾਂ ਦੇ ਵੱਟਾਂ ਵਿਚ ਅਜੇ ਵੀ ਦੱਖਣ ਦੇ ਮਾਸਮਾਂ ਦੇ ਲਹੂ ਦੇ ਕਤਰੇ ਸਨ । ਬੜਾ ਘੁਮਾਰ ਸੀ ਨਸ਼ੇ ਵਿਚ, ਗਲਤਾਨ ਸੀ ਮਹਾਬਤ ਖਾਂ । ਮਨਮਾਨੀਆਂ ਕਰਨਾ ਚਾਹੁੰਦਾ ਸੀ।

ਬਾਦਸ਼ਾਹ ਦਿੱਲੀ ਤੋਂ ਦੂਰ ਬੈਠਾ ਹੋਇਆ ਸੀ । ਏਸੇ ਗੱਲ ਦੀ ਤਾਂ ਚੌਧਰ ਸੀ। ਪੰਜਾਬ ਦੀ ਕਿਸਮਤ ਉਹਦੀ ਮੁੱਠੀ ਵਿਚ ਬੰਦ ਸੀ ।

ਆਲਮਗੀਰ ਦੇ ਸਿਰ ਤੇ ਭੂਤ ਸਵਾਰ ਸੀ ਦੱਖਣ ਜਿੱਤਣ ਦਾ । ਗੁਲਬਰਗਾ ਪੀਰਾਂ ਫ਼ਕੀਰਾਂ ਦੀ ਜਗ੍ਹਾ ਸੀ ਤੇ ਅਬਾਦਰਗਾਹ ਸੀ ਬਾਦਸ਼ਾਹਾਂ ਦੀ। ਸਾਰਾ ਦੱਖਣ ਝੁਕ ਝੁਕ ਪੈਂਦਾ ਸੀ

42 / 121
Previous
Next