

ਉਹਦੀ ਸਰਦਲ ਤੇ, ਪਰ ਆਲਮਗੀਰ ਨੇ ਉਹਨੂੰ ਵੀ ਨਾ ਬਖਸ਼ਿਆ । ਉਹਦੀਆਂ ਵੀ ਠੀਕਰੀਆਂ ਚੁਣ ਕੇ ਦਮ ਲਿਆ । ਆਲਮਗੀਰ ਦੋਲਤਆਬਾਦ ਵਿਚ ਬੈਠਾ ਦੱਖਣ ਦੀ ਕਿਸਮਤ ਦਾ ਪਾਸਾ ਪਲਟ ਰਿਹਾ ਸੀ । ਤਾਨਾਸ਼ਾਹ ਵੀ ਆਲਮਗੀਰ ਦੀ ਤੜਾਗੀ ਦਾ ਫੁੱਮਣ ਬਣ ਚੁਕਾ ਸੀ । ਬੀਜਾਪੁਰ ਅਹਿਮਦਨਗਰ, ਬਿਦਰ, ਗੋਲਕੰਡਾ ਸਾਰੇ ਮਤੀਹ ਹੋਏ ਨਜ਼ਰਾਨੇ ਪੇਸ਼ ਕਰ ਚੁਕੇ ਸਨ । ਹੁਣ ਆਲਮਗੀਰ ਜ਼ਿੰਦਗੀ ਦੀਆਂ ਚਾਰ ਘੜੀਆਂ ਸੁਖ ਨਾਲ ਗੁਜ਼ਾਰਨਾ ਚਾਹੁੰਦਾ ਸੀ । ਪਰ ਇਕਾਂਤ ਨੇ ਉਹਨੂੰ ਆਪਣਾ ਅੱਗਾ ਨੇੜੇ ਆਉਂਦਾ ਦੱਸ ਦਿਤਾ। ਸੰਮਨ ਹੋਇਆ ਅੱਖ ਉਘੇੜੀ ਸੁੰਨੀ ਬਾਦਸ਼ਾਹ ਨੇ । ਉਸ ਕਿਹਨੂੰ ਦੁਖ ਨਹੀਂ ਸਨ ਦਿੱਤੇ । ਸ਼ਈਆ ਸਨ, ਉਹ ਵੀ ਦੁਖੀ ਸਨ। ਬਾਕੀ ਜਾਤਾਂ ਦਾ ਤਾਂ ਰੱਬ ਈ ਰਾਖਾ ਸੀ ।
ਪਿੱਛਾ ਤੇ ਪਿਛੇ ਰਹਿ ਗਿਆ । ਅੱਗੇ ਨੇ ਹੁੱਜ ਮਾਰੀ, ਤਸਬੀ ਚੇਤੇ ਆਈ। ਗੁਨਾਹ ਦੀਆਂ ਢੇਰੀਆਂ ਨੇ ਉੱਚੇ ਉੱਚੇ ਮੀਨਾਰ ਖੜੇ ਕਰ ਦਿਤੇ। ਜ਼ਿੰਦਗੀ ਨੇ ਹਚਕੋਲਾ ਖਾਧਾ । ਮੌਤ ਚਕ੍ਰੀਜਾਂ ਦੀਆਂ ਬਾਹੀਆਂ ਮਲਣਾ ਚਾਹੁੰਦੀ ਸੀ । ਤਲਵਾਰ ਦਾ ਭੈਅ ਮੌਤ ਨੂੰ ਦੱਬਕਾ ਮਾਰਦਾ ਤੇ ਜ਼ਰਾ ਕੁ ਸਹਿਮ ਜਾਂਦੀ ਮੌਤ ਬਹਿਜ਼ਾਦੀ । ਸੱਚ ਜ਼ੋਰਾਵਰ ਦੇ ਸਾਹਮਣੇ ਮੌਤ ਵੀ ਨਹੀਂ ਕੁਸਕਦੀ । ਵਕਤ ਟਾਲ ਲੈਂਦੀ ਏ । ਦਾਅ ਲਗਾ ਕੇ ਸੰਗੀ ਘੁਟ ਲਈ । ਭਲਾ ਪਹਿਰੇਦਾਰ ਕਿਨੂੰ ਕਿਨੂੰ ਰੋਕਣ । ਇਹ ਵੀ ਗਲ ਮੰਨ ਲਓ ਕਿ ਰੋਕ ਲੈਣ ਤੇ ਕਦੋਂ ਤਕ ? ਆਲਮਗੀਰ ਦੀ ਤਸਬੀ ਦੇ ਮਣਕੇ ਬੁਢਾਪੇ ਦੇ ਹੱਥਾਂ ਵਿਚ ਕੰਬਣ ਲਗ ਪਏ ਪਰ ਆਲਮਗੀਰ ਨੂੰ ਅਜੇ ਵੀ ਰੱਬ ਚੇਤੇ ਨਹੀਂ ਸੀ ਆਇਆ ਉਹ ਰਹਿੰਦੇ ਖੂੰਹਦੇ ਦੱਖਣ ਦੇ ਸਤ ਨੂੰ ਨਿੰਬੂ ਵਾਂਗ ਨਿਚੋੜ ਲੈਣਾ ਚਾਹੁੰਦਾ ਸੀ ।
"ਬੜੀ ਦੂਰ ਏ ਦਿੱਲੀ ਸ਼ਹਿਨਸ਼ਾਹ । ਦੱਖਣ ਜਿਤ ਕੇ ਆਦਮੀ ਬਹਿਨਸ਼ਾਹ ਬਣ ਸਕਦਾ ਏ ਪਰ ਆਲਮਗੀਰ ਨਹੀਂ । ਦਿੱਲੀ ਨੂੰ ਮੁਗਲਾਂ ਦਾ ਗੜ੍ਹ ਤੇ ਆਖਿਆ ਜਾ ਸਕਦਾ ਹੈ ਪਰ ਦਿੱਲੀ ਦਾ ਤਖ਼ਤ ਕਿਸੇ ਵੇਲੇ ਵੀ ਮੁਗ਼ਲਾਂ ਤੋਂ ਬਦਜ਼ਨ ਹੋ ਸਕਦਾ ਏ । ਹੁਣ ਤੇ ਦੱਖਣ ਦੀਆਂ ਕੰਧਾਂ ਵੀ ਬੋਲ ਪਈਆਂ ਹਨ । ਦਿੱਲੀ ਸੱਦ ਰਹੀ ਏ ਆਪਣੇ ਸ਼ਹਿਨਸ਼ਾਹ ਨੂੰ। ਜੋ ਸ਼ਹਿਨਸ਼ਾਹ ਹੁਣ ਵੀ ਨਾ ਪਰਤਿਆ ਤਾਂ ਦੱਖਣ ਦੀ ਬਦਦੁਆ ਖਾ ਜਾਏਗੀ ਆਲਮਗੀਰ ਨੂੰ ।" ਗੁਲਬਰਗੇ ਦੇ ਹੁਜਰੇ ਵਿਚ ਬੈਠੇ ਇਕ ਫੱਕਰ ਦੀ ਸਦਾਅ ਸੀ ।
ਆਲਮਗੀਰ ਨੇ ਇਕ ਵਾਰ ਸੋਚਿਆ ਤੇ ਹੱੳ ਗੱਲ ਕਹਿ ਕੇ ਟਾਲ ਦਿਤੀ। ਤਲਵਾਰਾਂ ਦੀ ਧਾਰ ਵਿਚ ਅਜੇ ਵੀ ਲਹੂ ਦੀ ਗਰਮੇਸ਼ ਬਾਕੀ ਸੀ । ਹਵਾੜ ਉਡ ਰਹੀ ਸੀ, ਧੂੰਆਂ ਕੰਬਦਾ ।
ਦੱਖਣ ਦੀ ਹਵਸ ਨੇ ਔਰੰਗਜ਼ੇਬ ਦੀਆ ਅੱਖਾਂ ਤੇ ਪੱਟੀ ਬੰਨ੍ਹੀ ਹੋਈ ਸੀ । ਸੂਬੇਦਾਰ ਡਰਦੇ ਤਾਂ ਸਨ ਪਰ ਵਿਚ ਵਿਚ ਆਪਣਾ ਟੁੱਲ ਲਾ ਲੈਂਦੇ ਸਨ । ਔਰੰਗਜ਼ੇਬ ਦੀਆਂ ਅੱਖਾਂ ਗਹਿਰੀਆਂ ਹੋਣ ਦਾ ਮਤਲਬ ਸੀ ਕਿਸੇ ਦੀ ਮੌਤ! ਜੇ ਖ਼ੁਦਾ ਵੀ ਉਹਦੇ ਰਸਤੇ ਵਿਚ ਆ ਗਿਆ ਤੇ ਜੱਲਾਦਾਂ ਨੇ ਉਹਨੂੰ ਵੀ ਜਿਰ੍ਹਾ ਕਰ ਕੇ ਰੱਖ ਦਿਤਾ । ਆਲਮਗੀਰੀ ਹੁਕਮ ਕਦੇ ਰੁਕਦਾ ਨਹੀਂ ਸੀ ।
ਪਰ ਮੂੰਹ ਚੜੇ ਸੂਬੇਦਾਰ ਆਪਣੇ ਸੂਬੇ ਵਿਚ ਚੰਮ ਦੀਆਂ ਚਲਾ ਲੈਂਦੇ ਸਨ । ਮਹਾਬਤ ਖਾਂ ਵੀ ਔਰੰਗਜ਼ੇਬ ਦਾ ਖ਼ਾਸ ਬੰਦਾ ਸੀ । ਇਸੇ ਲਈ ਉਹਦੀ ਖਲੜੀ ਵਿਚ ਰਤੀ ਭਰ ਭੈਅ ਨਹੀਂ ਸੀ । ਰਾਤ ਦਿਨ ਘੁੰਗਰੂਆਂ ਦੀ ਜ਼ਬਾਨ ਥਕ ਬਕ ਕੇ ਚਿਕਨਾਚੂਰ ਹੋ ਜਾਂਦੀ । ਬੇ-ਸੁੱਧ ਹੋ ਜਾਂਦੀਆਂ ਨੱਚਣ ਵਾਲੀਆਂ ਨਾਚੀਆਂ ਪਰ ਅਜੇ ਤਕ ਪਿਆਸ ਨਹੀਂ ਸੀ ਬੁਝੀ ਮਹਾਬਤ ਖ਼ਾਂ ਤੇ ਉਹਦੇ ਜੁੰਡੀ ਦੇ ਯਾਰਾਂ ਦੀ ।