

ਅਠੇ ਪਹਿਰ ਮਹਿਫਲ ਗਰਮ ਸੀ। ਸ਼ਰਾਬ, ਜਵਾਨੀ ਤੇ ਘੁੰਗਰੂਆਂ, ਤਬਲੇ ਤੇ ਸਾਰੰਗੀ ਵਾਲਿਆਂ ਦੀ ਵੀ ਸ਼ਾਮਤ ਆਈ ਹੋਈ ਸੀ।
ਜਾਂ ਗੋਰੀ ਦੀਆਂ ਬੁਲ੍ਹੀਆਂ ਸਨ ।ਜਾਂ ਸ਼ਰਾਬ ਦੇ ਪਿਆਲਿਆਂ ਦੇ ਲਬ। ਤਲਵਾਰਾਂ ਚਲਾਉਣੀਆਂ ਭੁੱਲ ਰਹੇ ਸਨ । ਗਾਜ਼ੀ, ਜਵਾਂਮਰਦ ਸ਼ੇਰ ਦਿੱਲੀ ਹਕੂਮਤ ਦੇ ਮੁਗਲ ।
ਗੁਟ, ਬੇਸੁੱਧ ਤੇ ਹੰਭ ਹੋਏ ਬੁਲ ਖੁਲ੍ਹੇ ਮਹਾਬਰ ਖ਼ਾਂ ਦੇ । ਲਬਾਂ ਤੇ ਹੱਥ ਫੇਰਿਆ ਤੇ ਆਖਣ ਲੱਗਾ ।
‘ਬਸ ਹੋ ਗਈ ਦਿਲਾਵਰ ਖ਼ਾਂ । ਅਸਾਂ ਇਕ ਨਿਕੀ ਜਿਹੀ ਵਗਾਰ ਪਾਈ ਤੇ ਸਰਕਾਰ ਨੇ ਉੱਘ ਸੁਘ ਦੀ ਨਹੀਂ ਕੱਢੀ । ਉਹ ਕਿਥੇ ਗਏ ਦਮਗਜੇ ? ਤਲਵਾਰਾਂ ਨੂੰ ਕਿੱਲੀ ਤੇ ਟੰਗੀਆਂ ਨੂੰ ਉੱਲੀ ਲਗ ਗਈ ਏ । ਅਜੇ ਵਿਹਲ ਨਹੀਂ ਮਿਲੀ । ਹੋਰ ਜਵਾਬ ਏ ਹਜ਼ੂਰ ਕੋਲ ਕੋਈ ?”
ਏਨੀ ਜਲਦੀ ਛਿੱਥੇ ਨਹੀਂ ਪਈਦਾ ਸਰਕਾਰ । ਕਿਹੜੀ ਗੱਲ ਏ ਜਿਹੜੀ ਹੋ ਨਹੀਂ ਸਕਦੀ । ਮੈਂ ਤੇ ਹਜ਼ੂਰ ਦੇ ਹੁਕਮ ਦੀ ਉਡੀਕ ਵਿਚ ਸਾਂ । ਆਪੇ ਚਲੀ ਆਏਗੀ ਹੁਸਨ ਦੀ ਸਰਕਾਰ । ਲਓ, ਬੁੱਲੀਆਂ ਦਾ ਸਵਾਦ ਬਦਲੋ ਤੋ ਦੋ ਦੋ ਘੁਟ ਸ਼ਰਾਬ ਪੀਓ ਤੇ ਨਸ਼ੇ ਨੂੰ ਪੁਠ ਆਉਣ ਦਿਓ। ਰਹਿਮਤਾਂ ਨੇ ਦਰਵਾਜ਼ੇ ਵਲ ਮੂੰਹ ਮੋੜ ਲਿਆ ਏ । ਮੈਂ ਚਾਹੁੰਦਾ ਸਾਂ ਕਿ ਹਿੰਗ ਲਗੇ ਨਾ ਫਟਕੜੀ, ਰੰਗ ਚੋਖਾ ਆਏ। ਦਿਲਾਵਰ ਖ਼ਾਂ ਆਖਣ ਲੱਗਾ, ਸ਼ਰਾਬ ਦਾ ਪਿਆਲਾ ਉਹਦਾ ਵੀ ਉਛਲ ਰਿਹਾ ਸੀ।
"ਮੈਨੂੰ ਕਾਹਨੂੰ ਤੜਫਾਉਣ ਤੇ ਲਕ ਬੱਧਾ ਈ, ਬਦਲਾ ਲੈਣਾ ਏ ਮੈਥੋਂ ਕਿਸੇ ਜਨਮ ਦਾ । ਮੇਰੀਆਂ ਤੇ ਅਖੀਆਂ ਵਿਚ ਨੀਂਦ ਈ ਗਾਇਬ ਹੋ ਗਈ ਏ ।" ਮਹਾਬਤ ਖ਼ਾਂ ਨੇ ਨਸ਼ੇ ਵਿਚ ਆਖਿਆ ।
"ਹਜੂਰ ਇੰਤਜ਼ਾਰ ਵਿਚ ਈ ਮਜ਼ਾ ਏ । ਮੈਂ ਸੁਣਿਆ ਏ ਕਿ ਸਾਰੇ ਹਿੰਦੁਸਤਾਨ ਦਾ ਹੁਸਨ ਇਕ ਪਾਸੇ ਤੇ ਉਹ ਕੱਲੀ ਇਕ ਪਾਸੇ ਲੋਕ ਗੱਲਾਂ ਕਰਦੇ ਨੇ ਕਿ ਉਹਦੀ ਕੁੜਤੀ ਵਿਚੋਂ. ਅੱਗ ਸਿੰਮਦੀ ਏ । ਖੂਨ ਸਿਮਦਾ ਏ ਉਹਦੇ ਰੁਖ਼ਸਾਰਾਂ ਵਿਚੋਂ । ਜੇ ਉਹਨੂੰ ਕਿਤੇ ਮਲਕਾ-ਏ ਆਲਮ ਨੂਰ ਜਹਾਨ ਵੇਖ ਲੈਂਦੀ ਤਾਂ ਸੰਗ ਕੇ ਮੂੰਹ ਲੁਕੋ ਲੈਂਦੀ । ਉਹਦੇ ਹੁਸਨ ਵਿਚੋਂ ਨੂਰ ਝਲਕਾਂ ਮਾਰਦਾ ਤੇ । ਜਦ ਪਰਦੇ ਵਿਚ ਈ ਏਨੀ ਸੋਹਣੀ ਏ ਤੇ ਨੰਗੇ ਮੂੰਹ ਦਾ ਕੀ ਆਲਮ ਹੋਵੇਗਾ ।'
ਦਿਲਾਵਰ ਖ਼ਾਂ ਨੇ ਅੱਗ ਬੁਝਣ ਨਾ ਦਿਤੀ ਸਗੋਂ ਤੇਲ ਪਾ ਕੇ ਇਕ ਵਾਰ ਫਿਲ ਮਜ਼ਾ ਵੇਖ ਲਿਆ। 'ਦਿਲਾਵਰ ਖ਼ਾਂ, ਉਹ ਦਿਨ ਕਦੋਂ ਆਵੇਗਾ ਜਦ ਹਰਮ ਵਿਚ ਰਹਿਮਤਾਂ ਦੀ ਬਰਸਾਤ ਹੋਵੇਗੀ ।" ਲੰਡ ਵਿਚ ਸੀ ਮਹਾਬਤ ਖਾਂ ।
"ਉਹਦੀਆਂ ਅੱਖਾਂ ਵਿਚ ਕੋਈ ਅੱਖਾਂ ਨਹੀਂ ਸੀ ਪਾ ਸਕਦਾ। ਮੱਖਣ ਮਲਦੀ ਏ ਤੇ ਬੱਚੇ ਦੁੱਧ ਵਿਚ ਨਹਾਉਂਦੀ ਏ । ਸੁਲਫੇ ਦੀ ਲਾਟ ਵਾਂਗ ਜਾਪਦੀ ਏ ਗਿਲੇ ਕਪੜਿਆਂ ਵਿਚ ਲਪੇਟੀ ਹੋਈ । ਦਿਲਾਵਰ ਖ਼ਾਂ ਨੇ ਮੁੱਠੀ ਭਰ ਮੋਹਰਾਂ ਦੀ ਸੋਟ ਕੀਤੀ ਤੇ ਉਂਘਦੀ ਮਹਿਫ਼ਲ ਵਿਚ ਆ ਗਿਆ।
ਸਾਰੇ ਨਸ਼ੱਈ ਸਨ. ਸਦਾ ਵੀ ਸੀ ਤੇ ਹੁਸਨ ਤੇ ਜਵਾਨੀ ਵੀ । ਸੌਦੇ ਹੀ ਰਹੇ ਸਨ ।