Back ArrowLogo
Info
Profile

ਇਕਰਾਰਾਂ ਵਿਚ ਗੰਢ ਦਿਤੀ ਜਾ ਰਹੀ ਸੀ । ਘੰਗਰੂਆਂ ਦਾ ਕਈ ਵਾਰ ਸੰਘ ਬੈਠਾ ਤੇ ਕਈ ਵਾਰ ਖੁਲ੍ਹਿਆ । ਮਹਿਫਲ ਨਾ ਉਖੜੀ ਤੇ ਨਾ ਹੀ ਕੋਈ ਬੰਦਾ ਕਿਰਿਆ ।

"ਫਿਰ ਕੀ ਸੋਚਿਆ ਈ ਦਿਲਾਵਰ ਮਾਂ ।" ਮਹਾਬਤ ਖਾਂ, ਆਖਣ ਲੱਗਾ ।

“ਉਹਦੇ ਹੁਸਨ ਦੇ ਚਰਚੇ ਸਰਹਿੰਦ ਵਿਚ ਹਨ, ਮਲੇਰਕੋਟਲਾ ਵਿਚ, ਕਹਿਲੂਰ ਦੇ ਇਲਾਕੇ ਵਿਚ ਵੀ ਧੂਣੀ ਧੁਖ ਰਹੀ ਏ। ਉਹ ਹੁਸਨ ਦਾ ਛਿਤਨਾ ਇਕ ਕਿਆਮਤ ਹੈ । ਕਿਤੇ ਕਰਬਲਾ ਨਾ ਛਿੜ ਜਾਏ । ਇਹ ਪਟਾਰੀ ਵਿਚ ਈ ਬੰਦ ਰਹੋ ਤਾਂ ਸੁਹਣੀ ਏ । ਖੋਲ੍ਹਿਆਂ ਕਿਹਨੂੰ ਡੰਗ ਲਏ ? ਕੌਣ ਜਾਣੇ ?" ਦਿਲਾਵਰ ਖ਼ਾਂ ਨੇ ਜ਼ਰਾ ਕੁ ਟੋਹ ਕੇ ਵੇਖਿਆ।

"ਮੇਰੀ ਤਲਵਾਰ ਡਕ ਲਏਗੀ ਇਹਨਾਂ ਜਗ੍ਹਾ ਤੋਂ ਉਠੀਆਂ ਵਾਹਰਾਂ ਨੂੰ । ਸਾਰਾ ਦੱਖਣ ਤਾਂ ਮੇਰੀ ਤਲਵਾਰ ਤੋਂ ਪਨਾਹ ਮੰਨ ਗਿਆ ਏ । ਇਹ ਕਿਥੋਂ ਦੇ ਨਾਦੂ ਖਾਨ ਹਨ । ਸਾਡੀਆਂ ਤਲਵਾਰਾਂ ਰੱਤ ਪੀਣਾ ਜਾਣਦੀਆਂ ਹਨ । ਅਸਾਂ ਕਿਤੇ ਚੰਗ ਨਹੀਂ ਲਗਣੇ ਦਿਤੇ ਆਪਣੀਆਂ ਤਲਵਾਰਾਂ ਨੂੰ । ਉਲੀ ਨਹੀਂ ਚੜ੍ਹੀ ਉਹਨਾਂ ਦੀ ਧਾਰ ਤੋਂ । ਰੋਕ ਲਵਾਂਗੇ ਜੋ ਹਨੇਰੀ ਉਠੀ ।" ਮਹਾਬਤ ਖਾਂ ਨੇ ਮੁੱਛਾਂ ਨੂੰ ਵੱਟ ਦਿਤਾ ।

"ਮੈਂ ਸੁਣਿਆ ਏ ਕਿ ਉਹਦੀਆਂ ਚੂੜੀਆਂ ਦਿੱਲੀ ਤੋਂ ਬਣ ਕੇ ਆਉਂਦੀਆਂ ਨੇ । ਉਹਦੀ ਆਰਸੀ ਜੋਧਪੁਰ ਤੋਂ ਬਣ ਕੇ ਆਈ ਏ। ਉਹਦੀ ਚੁਨੀ ਤੇ ਲਖਨਊ ਦੇ ਕਾਰੀਗਰਾਂ ਦੇ ਹੱਥ ਲਗੇ ਹੋਏ ਹਨ । ਬਨਾਰਸੀ ਸਿਤਾਰਿਆਂ ਨਾਲ ਜੜੀ ਹੋਈ ਏ ਉਹਦੀ ਅੰਗੀ ।" ਦਿਲਾਵਰ ਖ਼ਾਂ ਮੈਦਾਨ ਕੱਢਣਾ ਚਾਹੁੰਦਾ ਸੀ ਆਪਣੇ ਯਾਰ ਨੂੰ ।

"ਬਹੁਤ ਸੁਣ ਚੁੱਕਾ ਹਾਂ ਕਿ ਉਹ ਆਹ ਏ ? ਉਹ ਔਹ ਏ । ਉਹ ਮੁੜਕਾ ਪੂੰਭ ਕੇ ਠਚੋੜ ਦੇਵੇ ਤੇ ਫਰਿਸ਼ਤੇ ਵੁਜ਼ੂ ਕਰਨ । ਥੱਕ ਗਿਆ ਹਾਂ, ਹੁਣ ਧਰਦਾਸ਼ਤ ਨਹੀਂ ਹੁੰਦੀ । ਮੈਂ ਹੁਣ ਇੰਤਜ਼ਾਰ ' ਨਹੀਂ ਕਰ ਸਕਦਾ ਦਿਲਾਵਰ ਖ਼ਾਂ । ਤੂੰ ਬਸ ਹੁਣ ਇਹ ਦੱਸ ਕਿ ਉਹ ਮੇਰੇ ਹਜ਼ੂਰ 'ਚ ਕਦ ਪੇਸ਼ ਹੋਵੇਗੀ । ਖ਼ਿਲਅਤ ਜਿਹੜੀ ਦੱਖਣ ਤੋਂ ਆਈ ਹੋਈ ਏ, ਸਿਰਫ ਤੇਰੇ ਲਈ ਰਖੀ ਏਂ ਜਵਾਬ ਦੇ ਪ੍ਰਮੋਸ਼ੀ ਮੇਰੇ ਦਿਲ ਤੇ ਮਰਮ ਨਹੀਂ ਲਾ ਸਕੇਗੀ," ਮਹਾਬਤ ਮਾਂ ਜਜ਼ਬਾਤ ਵਿਚ ਆਇਆ ਹੋਇਆ ਸੀ ।

"ਸਲਾਮ ਹਜ਼ੂਰ ।"

''ਮੈਂ ਦੱਖਣ ਤੋਂ ਆਇਆ ਹਾਂ। ਮੇਰਾ ਨਾਮ ਜ਼ੁਲਫਕਾਰ ਅਲੀ ਏ । ਬਾਇਦ ਤੁਸੀਂ ਜਾਣਦੇ ਈ ਹੋਵੇਗੇ । ਮੈਂ ਗੋਲਕੁੰਡੇ ਦੀ ਫਤਹਿ ਦੇ ਨਗਾਰਿਆਂ ਵੇਲੇ ਤੁਹਾਡੇ ਨਾਲ ਸਾਂ ।"

"ਜ਼ੁਲਫਕਾਰ, ਵਾਹ ਯਾਰ ਬੜੇ ਵੇਲੇ ਸਿਰ ਆਇਆਂ ਏਂ । ਪਹਿਲਾਂ ਪੀ ਤੇ ਫੇਰ ਕਈ. ਦੂਜੀ ਗੱਲ ਕਰਾਂਗੇ। ਅਜੇ ਵਿਹਲ ਨਹੀਂ ਫਾਲਡ ਗਲਾਂ ਕਰਨ ਦੀ । ਥੱਕ ਕੇ ਚੂਰ,ਜਦ ਹੋ ਜਾਣਗੀਆਂ ਸ਼ਰਾਬ ਦੀਆਂ ਸੁਰਾਹੀਆਂ ਤੇ ਹੁਸਨ, ਜਵਾਨੀ ਵਿਚ ਮੱਠੀਆਂ ਇਹ ਕਬੂਤਰੀਆਂ, ਦਿਨ ਚੜ੍ਹਿਆਂ ਸੋਚਾਂਗੇ ਕਿ ਮੇਰਾ ਸਾਥੀ ਕਿਸ ਕੰਮ ਲਈ ਆਇਆ ਸੀ ।" ਮਹਾਬਤ ਖਾਂ ਦਾ, ਇਸ਼ਾਰਾ ਮਹਿਫਲ ਨੂੰ ਫਿਰ ਰੰਗ ਦੇਣ ਦਾ ਸੀ।

ਜ਼ੁਲਫਕਾਰ ਵੀ ਉਨ੍ਹਾਂ ਵਰਗਾ ਈ ਹੋ ਗਿਆ; ਘੜੀ ਦੋ ਘੜੀਆਂ ਵਿਚ । ਰਾਤ ਬੀਤੀ ਦਿਨ ਚੜ੍ਹਿਆ । ਕਈ ਤੇ ਜਾਮੇ ਸਬੂਰੀ ਦੀ ਤਲਾਸ਼ ਵਿਚ ਸਨ । ਕਲੀਆਂ ਮਿਧੀਆਂ ਪਈਆਂ. ਸਨ। ਮਧੋਲੀਆਂ ਪੱਤੀਆਂ ਆਪਣੀ ਜਵਾਨੀ ਹੰਢਾ ਚੁਕੀਆਂ ਸਨ। ਪਿਆਲੇ ਚੁਣੇ ਹੋਏ ਸਨ ਤੇ ਸੁਰਾਹੀਆਂ ਮੂਧੀਆਂ ਪਈਆਂ ਸਨ ।

45 / 121
Previous
Next