Back ArrowLogo
Info
Profile

ਸੁਣਾ ਬਈ ਚੁਲਛਕਾਰ, ਕੀ ਹਾਲ ਏ ਦੱਖਣ ਦਾ ਤੇ ਸ਼ਹਿਨਸ਼ਾਹ-ਏ-ਹਿੰਦ 'ਦਾ ।" ਮਹਾਬਤ ਖ਼ਾ ਬੋਲਿਆ।

"ਸ਼ਹਿਨਸ਼ਾਹ ਵੀ ਚੜ੍ਹਦੀਆਂ ਕਲਾਂ ਵਿਚ ਏ ਤੇ ਦੱਖਣ ਦੇ ਲੋਕ ਤਾਂ ਖੁਸ਼ ਹਨ ਹੀ ਸਿਰਫ਼ ਉਨ੍ਹਾਂ ਦੇ ਕੰਠੇ ਕੀਰਨੇ ਕਰਦੇ ਹਨ । ਮੁਗਲਾਂ ਦੀ ਫੌਜ ਨੇ ਤਾਂ ਉਨ੍ਹਾਂ ਦੀਆਂ ਚੁਗਾਠਾਂ ਵੀ ਲਾਹ ਕੇ ਫੂਕ ਸੁਟੀਆਂ ਹਨ । ਤੁਹਾਥੋਂ ਕੀ ਭੁਲਾ ਹੋਇਆ ਏ। ਦੱਖਣ ਵਿਚ ਮੁਗਲਾਂ ਦੇ ਪੈਰ ਪਾਤਾਲ ਵਿਚ ਜਾ ਲੱਗੇ ਹਨ । ਝੰਡੇ ਝੁਲਦੇ ਹਨ ਤੇ ਸਲਾਮਾਂ ਹੁੰਦੀਆਂ ਹਨ ।" ਜ਼ੁਲਫਕਾਰ ਅਲੀ ਆਖਣ ਲੱਗਾ ।

"ਫਿਰ ਕੀ ਹੁਕਮ ਏ ਬਹਿਨਸਾਹ ਦਾ ।"

"ਹੁਕਮ ਕਾਹਦਾ ਏ । ਨਾਂ ਚਮਕਾਉਣ ਦੇ ਦਿਨ ਆ ਗਏ ਨੇ । ਲਹੂ ਲਾ ਕੇ ਸ਼ਹੀਦ ਬਣਨ ਵਾਲੀ ਗੱਲ ਏ । ਜਾਗੀਰਾਂ ਦਾ ਮੀਂਹ ਵਰ੍ਹਨਾ ਸ਼ੁਰੂ ਹੋ ਜਾਏਗਾ ਸੂਬੇਦਾਰ ਸਾਹਿਬ ।"

"ਪਰਵਾਨਾ ਕੀ ਏ ?"

"ਪੜ੍ਹ ਲਓ ।"

ਮੈਨੂੰ ਸ਼ਿਕਾਇਤਾਂ ਆਈਆਂ ਨੇ ਕਿ ਪੰਜਾਬ ਵਿਚ ਕੁੱਝ ਲੋਕ ਸਿਰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ, ਸਿਰ ਕੁਚਲ ਦਿਓ ।"

"ਕਹਿਲੂਰ ਰਿਆਸਤ ਵਿਚ ਕੋਈ ਆਨੰਦ ਪੁਰ ਨਾਂ ਦਾ ਪਿੰਡ ਬੱਝਾ ਹੋਇਆ ਏ। ਉਥੇ ਸਿੱਖਾਂ ਦਾ ਇਕ ਗੁਰੂ ਰਹਿੰਦਾ ਏ। ਵੇਖਣ ਚਾਖਣ ਨੂੰ ਤਾਂ ਸਾਧੂ ਏ, ਮਹਾਤਮਾ ਪੁਰਬ ਏ ਪਰ ਉਸ ਆਪਣੇ ਚੇਲਿਆਂ ਦਾ ਨਾਂ ਲੈ ਕੇ ਫੌਜ ਇਕਠੀ ਕਰ ਲਈ ਏ, ਤੇ ਉਹ ਮੁਗਲ ਹਕੂਮਤ ਵਿਰੁਧ ਜਹਾਦ ਖੜਾ ਕਰਨਾ ਚਾਹੁੰਦਾ ਏ। ਭਾਵੇਂ ਉਹ ਮੂਰਤੀ ਪੂਜਕ ਨਹੀਂ ਪਰ ਪੁਜਾਰੀਆਂ ਨਾਲੋਂ ਜ਼ਿਆਦਾ ਖਤਰਨਾਕ ਏ । ਮੈਨੂੰ ਇਹ ਜਾਪਦਾ ਏ ਕਿ ਉਹਦੇ ਚੇਲੇ ਚਾਟੇ ਕਿਸੇ ਦਿਨ ਨੂੰ ਪੰਜਾਬ ਦੇ ਮਾਲਕ ਬਣ ਜਾਣਗੇ। ਉਹਨਾਂ ਦਾ ਸਿਰ ਫੇਹਣਾ ਤੇ ਲੱਕ ਤੋੜਨਾ ਬਹੁਤ ਜ਼ਰੂਰੀ ਏ ! ਵੀਰਾਨ ਕਰ ਦਿਓ ਪਿੰਡ। ਹਕੂਮਤ ਕਰਨ ਲਈ ਇਹ ਜ਼ਰੂਰੀ ਏ ਕਿ ਕੋਟੀ ਬੰਦਾ ਵੀ ਤੁਹਾਡੇ ਹੁਕਮ ਤੋਂ ਨਾਬਰ ਨਾ ਹੋਵੇ । ਬਹਿਜ਼ਾਦਾ ਮੁਅੱਜ਼ਮ ਨੂੰ ਭੇਜ ਰਿਹਾ ਹਾਂ । ਸ਼ਹਿਜ਼ਾਦੇ ਦੇ ਪੁਜਣ ਤੋਂ ਪਹਿਲਾਂ ਈ ਤੁਸਾਂ ਉਹਦਾ ਖੋਜ ਖੁਰਾ ਮੁਕਾ ਦਿਓ। ਮੈਂ ਸਿਰਫ ਉਹ ਮੁਸਲਮਾਨ ਹੀ ਚਾਹੁੰਦਾ ਹਾਂ ਜੋ ਇਸਲਾਮ ਦੀ ਹਾਂ ਵਿਚ ਹਾਂ ਮਿਲਾਉਂਦੇ ਹਨ । ਹੁਣ ਸਿੱਖ ਨਾਂ ਦਾ ਕੋਈ ਗੁਰੂ ਪੰਜਾਬ ਵਿਚ ਨਾ ਰਹੇ । ਸਿਰਫ ਮੁਸਲਮਾਨ ਈ ਹੋਣ-ਔਰੰਗਜ਼ੇਬ ਆਲਮਗੀਰ ।"

“ਲੈ ਤੇਰੇ ਲਈ ਰਾਹ ਖੁਲ੍ਹ ਗਿਆ ਦੀ ਦਿਲਾਵਰ ਖਾਂ । ਹੁਣ ਤੂੰ ਕੋਈ ਬਹਾਨਾ ਨਹੀਂ ਪਾ ਸਕਦਾ। ਪਰਵਾਨੇ ਭੇਜ ਦੇ ਤੇ ਤਿਆਰੀਆਂ ਸ਼ੁਰੂ ਕਰ ਦੇ ।" ਮਹਾਬਤ ਖ਼ਾਂ ਨੇ ਦਿਲਾਵਰ ਖ਼ਾਂ ਨੂੰ ਵੰਗਾਰਿਆ ।

ਦਿਲਾਵਰ ਖ਼ਾਂ ਨੇ ਅਰਜ਼ ਕੀਤੀ, 'ਗੋਲੀ ਕਿਹਦੀ ਤੇ ਗਹਿਣੇ ਕੀਹਦੇ ।"

"ਮੈਂ ਹੁਕਮ ਦਾ ਬੰਦਾ ਹਾਂ । ਹੁਣ ਤੁਹਾਡੇ ਦਿਲ ਦੀ ਮੁਰਾਦ ਪੂਰੀ ਹੋਣ ਦੇ ਦਿਨ ਆ ਗਏ ਹਨ ।"

'' ਚਾਹੇ ਕਿੰਨਾ ਵੀ ਖੂਨ ਰੋੜਨਾ ਪਏ। ਅਨੰਦਪੁਰ ਨੂੰ ਢੇਰੀ ਬਣਾ ਦਿਓ ਤੇ ਮੌਡੀ ਚੁਣ ਕੇ ਲਾਹੌਰ ਲੈ ਆਵਾਂਗੇ । ਫੌਜਾਂ ਨੂੰ ਹੁਕਮ ਚਾੜ੍ਹ ਤੇ ਐਲਾਨੇ ਜੰਗ ਕਰ ਦਿਓ। ਕੂਚ ਦੇ ਨਗਾਰੇ ਵਜਾ ਦਿਓ ।" ਮਹਾਬਤ ਖ਼ਾਂ ਦਾ ਸਰੀਰ ਗੁਸੇ ਵਿਚ ਕੰਥ ਰਿਹਾ ਸੀ ।

ਤਲਵਾਰ ਮਿਆਨ ਚੋਂ ਅਧੀ ਨਿਕਲੀ ਹੋਈ ਸੀ । ਖੂਨ ਅਖਾਂ ਵਿਚ ਉਤਰ ਚੁਕਾ ਸੀ ।

"ਹੁਣ ਆਏ ਹਨ ਹਰਮ ਸ਼ਿੰਗਾਰਨ ਦੇ ਦਿਨ ਤੇ ਫੁੱਡ ਆਈ ਤੇ ਮਹਿੰਦੀਆਂ ਲਾਉਣ ਦੀ ।"

46 / 121
Previous
Next