

੮
ਨੀਲੀ ਹਵੇਲੀ
ਅਨੰਦਪੁਰ ਵਿਚ ਨੀਲੀ ਹਵੇਲੀ ਦੀ ਇਕ ਆਲੀਸ਼ਾਨ ਇਮਾਰਤ ਸੀ। ਅਨੰਦਪੁਰ ਆਉਣ ਵਾਲਾ ਨੀਲੀ ਹਵੇਲੀ ਜ਼ਰੂਰ ਵੇਖਣਾ ਜਾਂਦਾ ਹੈ । ਇਕ ਤਾਂ ਰਾਹ ਵਿਚ ਆਉਂਦੀ ਤੇ ਦੂਜਾ ਉਹਦਾ ਰੰਗ ਨੀਲਾ ਸੀ । ਹਰ ਆਦਮੀ ਦੇ ਦਿਲ ਇਕ ਤਰੰਗ ਉਠਦੀ ਤੇ ਵਲਵਲੇ ਨਾਲ ਹੀ ਉਹ ਉਹਨੂੰ ਵੇਖ ਕੇ ਸਾਹ ਲੈਂਦਾ । ਨੀਲੀ ਹਵੇਲੀ ਦੇ ਵਸਨੀਕ ਗੁਰਮੁਖ ਸਿੰਘ ਸਨ ਤੇ ਉਹਨਾਂ ਦਾ ਗੁਰੂ ਘਰ ਨਾਲ ਬਹੁਤ ਪੁਰਾਣਾ ਸਬੰਧ ਸੀ । ਸਨ ਰਜਵਾੜੇ ਈ ਨਾਂ ।
ਜੇ ਕਿਸੇ ਦੀਆਂ ਦਰਬਨੀ ਡਿਓਢੀਆਂ ਸਨ ਤੇ ਉਹ ਸੀ ਨੀਲੀ ਹਵੇਲੀ । ਬੜੀਆ ਧੂਮਾਂ ਸੁੰਨ ਸਰਦਾਰਾਂ ਦੀਆਂ ਪੰਜਾਬ ਦੀਆਂ ਵਲਗਣਾਂ ਵਿਚ । ਤਲਵਾਰ ਦੇ ਧਨੀ ਵੀ ਸਨ ਤੇ ਦਲੇਰ ਵੀ । ਜ਼ਬਾਨ ਵੀ ਸੀ ਤੇ ਧਾਂਕ ਵੀ । ਮਾਰਧਾੜ ਨੂੰ ਵੀ ਰਾਠ ਸਨ । ਮਾੜਾ ਮੋਟਾ ਤਾਂ ਪਰਛਾਵਾਂ ਲੰਘਣ ਦਾ ਹੌਂਸਲਾ ਨਾ ਕਰਦਾ । ਕੋਈ ਖੱਬੀਖਾਨ ਜੇ ਖੰਘੂਰਾ ਮਾਰ ਲੈਂਦਾ ਗਲਤੀ ਨਾਲ ਤਾਂ ਸਰਦਾਰ ਉਹਦੇ'ਸੰਘ ਵਿਚ ਫਾਨਾ ਠੋਕ ਦਿੰਦੇ ।
ਦੀਵਾਨ ਵਿਚ ਸਰਦਾਰਾਂ ਦੀ ਸੇਵਾ ਨੂੰ ਕੋਈ ਵਿਰਲਾ ਈ ਪਹੁੰਚਿਆ ਸੀ । ਗੁਰੂ ਦੀ ਮੋਹਰ ਸੀ ਸ਼ਰਧਾ ਵਿਚ ਖੀਵੇ ਹੋਏ ਪਏ ਸਨ । ਲੰਗਰ ਵਿਚ ਸੇਵਾ ਤਾਂ ਸਰਦਾਰਾਂ ਦੀ। ਕਿਲ੍ਹਿਆਂ ਦੀ ਰਾਖ਼ੀ ਦਾ ਜ਼ਿਮਾ ਤਾਂ ਸਰਦਾਰ ਮੋਹਰੀ । ਉਸਾਰੀ ਦੇ ਕੰਮ ਵਿਚ ਪੁਛ-ਗਿਛ ਤਾਂ ਸਰਦਾਰਾਂ ਦੀ ਪਹੁੰਚ ਸੀ । ਸਾਰਾ ਅਨੰਦਪੁਰ ਪੁਛ ਕੇ ਤੁਰਦਾ ।
ਐਡਾ ਵੱਡਾ ਕੁਨਬਾ ਤੇ ਵਾਰਸ ਨਹੀਂ । ਨੀਲੀਆਂ ਹਵੇਲੀਆਂ ਦੀਆਂ ਰਕਾਨਣਾਂ ਦੀ ਗੋਦ ਵਿਚ ਪੁੱਤ ਨਹੀਂ ਸੀ ਖੇਡਦਾਂ । ਬਿਨਾਂ ਪੁੱਤ' ਕਾਹਦੀਆਂ ਨੇ ਇਹ ਨੀਲੀਆਂ ਹਵੇਲੀਆਂ । ਵਿਧਮਾਤਾ ਨੇ ਭਾਗ ਲਿਖੇ ਤੇ ਪੁੱਤ ਦੀ ਰੇਖਾ ਈ ਪਾਉਣੀ ਭੁਲ ਗਈ । ਫਿਰ ਮੱਥੇ ਰਗੜਿਆਂ ਕੀ ਬਣੇ ਸੁਖਣਾ ਸੁਖੀਆਂ ਦਾ ਕੀ ਫ਼ਾਇਦਾ? ਹੁਣ ਤਾਂ ਕੋਈ ਰੇਖ ਵਿਚ ਈਂ ਮੇਖ ਮਾਤਾ ਰਾਈਏਂ ਇਨ੍ਹਾਂ ਹਵੇਲੀਆਂ ਦੀ ਰੌਣਕ ਕਾਇਮ ਰਹੇ । ਨਹੀਂ ਤਾਂ ਉੱਲੂ ਬੋਲਣਗੇ । ਪਰ ਦਾਤੇ ਨੂੰ ਕੀ ਮਨਜ਼ੂਰ ਸੀ । ਕੌਣ ਜਾਣਦਾ ਸੀ ?