

ਬੁੱਢੇ ਵਾਰੇ ਇਨ੍ਹਾਂ ਹਵੇਲੀਆਂ ਵਿਚ ਇਕ ਬਾਲ ਦੇ ਰੰਣ ਦੀ ਆਵਾਜ਼ ਆਈ । ਬਪ ਫੁੱਟਦਿਆਂ ਈ ਵਧਾਈਆਂ ਦੇਣ ਵਾਲਿਆਂ ਦਾ ਇਕ ਰਮਟ ਲਗ ਗਿਆ । ਗਹਿਮਾ ਗਹਿਮ ਕਰ ਉਠੀ ਹਵੇਲੀ । ਢੋਲਕੀ ਲਿਆ ਰਖੀ ਮਰਾਸਣ ਨੇ । ਸ਼ਾਮ ਤੋਂ ਪਹਿਲੋਂ ਦੀ ਹਵੇਲੀਆਂ ਜਗਮਰਾ ਉਠੀਆਂ । ਮੋਹਰ ਹੁੰਦੀ ਦਾਤੇ ਦੀ । ਇਹ ਗੱਲ ਉਦੋਂ ਦੀ ਏ ਜਦ ਅਨੰਦਪੁਰ ਦੀਆਂ ਨੀਂਹਾ ਰੱਖੀਆਂ ਜਾ ਰਹੀਆਂ ਸਨ ਤੇ ਗੁਰੂ ਤੇਗ ਬਹਾਦਰ ਅਨੰਦਪੁਰ ਵਿਚ ਬਿਰਾਜਮਾਨ ਸਨ । ਕਿਰੋ ਦੂਜੇ ਦਿਨ ਪਤਾ ਲੱਗਾ ਕਿ ਉਹ ਲੜਕਾ ਨਹੀਂ ਸੀ, ਲੜਕੀ ਸੀ। ਮਾਪਿਆਂ ਉਹਦਾ ਨਾਂਅ ਅਨੂਪ ਕੌਰ ਰੱਖਿਆ ।
ਪੋਟੋ ਮਿਣ ਮਿਣ ਕੇ ਪਾਲਿਆ ਉਨ੍ਹਾਂ ਧੀ ਨੂੰ । ਪੁੱਤਾਂ ਤੋਂ ਜ਼ਿਆਦਾ ਛਿੰਦੀ ਸੀ ਆਪਣੀ ਧੀ। ਸਾਹ ਨਾਲ ਸਾਹ ਲੈਂਦੇ । ਲਾਡਾਂ ਨਾਲ ਪਲ ਰਹੀ ਸੀ ਚਾਵਾਂ ਵਿਚ ਖੇਡਦੀ। ਸੱਧਰਾਂ 'ਚ ਉੱਚੀ ਹੁੰਦੀ ਗਈ ਅਨੂਪ ਕੌਰ ।
ਕਲ੍ਹ ਗੁੱਡੀਆਂ ਪਟੋਲੀਆਂ ਨਾਲ ਖੇਡਦੀ ਸੀ ਤੇ ਅਜ ਵਿੰਹਦਿਆਂ ਵਿੰਹਦਿਆਂ ਜਵਾਨ ਹੋ ਗਈ ਏ । ਹੁਸਨ ਨਿਖਰਿਆ ਤੇ ਜਵਾਨਾ ਨੇ ਮੋਢੇ ਮਾਰੇ । ਚੁਗਲੀਆਂ ਕਰਦਾ ਉਭਾਰ ਸੰਨਰਾਂ ਮਾਰਨ ਲਗਾ ਹਾਣੀ ਨੂੰ ।
"ਅਜੇ ਕਲ੍ਹ ਦੀ ਗੱਲ ਏ ਛੋਕਰੀ ਸੀ ਤੇ ਅਜ ਹੁਣ ਤਣ ਕੇ ਕਮਾਨ ਬਣ ਗਈ ਏ ।" ਆਖਣ ਵਾਲਾ ਅਨੰਦਪੁਰ ਦਾ ਇਕ ਬੰਦਾ ਸੀ।
"ਕੁੜੀਆਂ ਨੂੰ ਦਿਹਾੜੀ ਦਾ ਗਿੱਠ ਗਿੱਠ ਵਾਰ ਆਉਂਦੇ ।" ਥੜ੍ਹੇ ਤੇ ਬੈਠੇ ਬੱਚਿਆਂ ਵਿਚੋਂ ਇਕ ਬੋਲਿਆ।
“ਧੀਆਂ ਚੰਬੇ ਦੀ ਡਾਰ ਹਨ। ਧਨ ਪਰਾਇਆ ਏ। ਉਡ ਈ ਜਾਣਾ ਏ ਵਾਰੀ ਨਾਲ ।" ਚਰਚੇ ਸਨ ਅਨੰਦਪੁਰ ਵਿਚ ਅਨੂਪ ਕੌਰ ਦੇ । ਬਜ਼ੁਰਗਾਂ ਦੀ ਸੱਚ ਦਾ ਕੇਂਦਰ ਸੀ ਤੇ ਜਵਾਨਾਂ ਦੇ ਮਨ ਪ੍ਰਚਾਵੇ ਦਾ ਮਰਕਜ਼ ।
"ਸੋਚਾਂ ਪਈਆਂ ਨੀਲੀ ਹਵੇਲੀ ਵਿਚ, ਵਰ-ਘਰ ਲਭਿਆ ਜਾਏ । ਧੀ ਸਿਆਣੀ ਹੋ ਗਈ ਏ ।
ਧੀ ਨੇ ਮਾਂ ਤੋਂ ਵੀ ਸਿਰ ਕੱਢ ਲਿਆ । ਮਾਂ ਦੇ ਕਪੜੇ ਧੀ ਦੇ ਮੇਰੇ ਆ ਗਏ । ਜੁੱਤੀ ਵਿਚ ਫਰਕ ਨਾ ਰਿਹਾ । ਗੋਰਾ ਰੰਗ ਹਵੇਲੀਆਂ ਦੀ ਬਰਕਤ ਸੀ । ਫਿਕਰ ਪਿਆ ਤਾਇਆਂ ਚਾਚਿਆਂ ਨੂੰ ।
ਮਨਚਲੇ ਗਭਰੂ ਕਦ ਮੁੜਦੇ ਸਨ । ਧੂਣਿਆਂ ਤੇ ਬੈਠੇ, ਡਕੇ ਮੋੜਦੇ, ਵਗ ਚਾਰਦੇ ਗੱਤਕਾ ਖੰਡਦੇ, ਕਬੱਡੀ ਦੀ ਟੋਲੀ ਵਿਚ, ਮੁਗਦਰਾਂ ਦੇ ਅਖਾੜੇ ਵਿਚ, ਕੁਸ਼ਤੀ ਦੇ ਵਹਿਣ ਵਿਚ ਗਲਾਂ ਨੀਡੀ ਹਵੇਲੀ ਦੀਆਂ । ਕੌਣ ਮੌੜੇ ਕਿਹਦੇ ਮੋਤਿਆਂ ਮੁੜਨ, ਕਿਹਦੀ ਅੱਖ ਦੀ ਸ਼ਰਮ ਖਾਣ। ਉਹ ਤੇ ਆਪਣੀ ਢਾਣੀ ਦੇ ਰਾਜੇ ਹੁੰਦੇ ਹਨ । ਸੰਰਾਨ ਨੂੰ ਪਤਾ ਲਗ ਜਾਵੇ ਤੇ ਡਰਦਾ ਨਾ ਠੱਪ ਉਨ੍ਹਾਂ ਦੇ ਕੋਲ ਦੀ । ਰੱਬ ਟੇਟੇ ਚੜ੍ਹ ਜਾਏ ਤੇ ਵੇਚ ਕੇ ਮਹੁੱਡੇ ਖਾ ਲੈਣ। ਜਵਾਨੀ ਚੜੀ ਮੁੰਡਿਆ