

ਨੂੰ ਕੋਈ ਨਹੀਂ ਮੋੜ ਸਕਦਾ । ਇਹ ਉਮਰ ਦੀ ਆਪਣੇ ਕਾਬੂ ਵਿਚ ਨਹੀਂ ਹੁੰਦੀ । ਸੋਚਣਾ ਤਾਂ ਇਹ ਜਾਣਦੇ ਵੀ ਨਹੀਂ । ਇਜ਼ਤ, ਬੇਇਜ਼ਤੀ ਦੀ ਕੋਈ ਨਿੰਦ-ਵਿਚਾਰ ਈ ਨਹੀਂ ਇਨ੍ਹਾਂ ਚੂੰਡਾਂ ਦੀ ਖੱਖਰ ਨੂੰ । ਕੌਣ ਛੇੜ ਕੇ ਆਪਣੇ ਗਲ ਪਾਏ । ਜਵਾਨੀ ਦੇ ਚਾਰ ਦਿਨ ਹਨ, ਲੰਘ ਜਾਣਗੇ । ਹਰ ਇਕ ਤੇ ਆਉਂਦੇ ਹਨ । ਹਰ ਬਜ਼ੁਰਗ ਆਪਣਾ ਵੇਲਾ ਭੁਲਕੇ ਨਸੀਹਤਾਂ ਦੇਂਦਾ ਏ। ਦੀਦ ਕਰਨ ਤੇ ਕੰਮੀ ਦੀ ਤੇ ਨਾ ਕਰਨ ਤੇ ਬਾਦਸ਼ਾਹ ਦਾ ਆਖਾ ਨਾ ਮੰਨਣ । ਵਕਤ ਵਕਤ ਦੀ ਗੱਲ ਏ ।
ਗੱਲਾਂ ਕਰਦੇ ਮੁੰਡੇ ਹਾਣੀਆਂ ਦੀ ਟੋਲੀ ਵਿਚ ਬੈਠ ਕੇ । "ਉਹਦੀਆਂ ਅੱਖਾਂ ਵਿਚੋਂ ਸੁਰਮਾ ਡੁਲ੍ਹ ਡੁਲ ਪੈ ਰਿਹਾ ਏ ।
"ਉਹਦੀਆਂ ਝਾਂਜਰਾਂ ਬਲਾਉਣੋਂ ਨਹੀਂ ਮੁੜਦੀਆਂ । ਉਹਦੀ ਕਮਰ 'ਚ ਵੀਹ ਵਲ ਪੈਂਦੇ ਹਨ ।"
"ਉਸ ਦੇ ਹੁਸਨ ਦੀ ਸ਼ੀਸ਼ਾ ਭਾਲ ਨਹੀਂ ਝੱਲ ਸਕਦਾ। ਉਹਦੀ ਤੋਰ ਵੇਖ ਕੇ ਹਰਨ ਤੁਰਨ ਦੀ ਜਾਂਚ ਕੁਲ ਜਾਂਦਾ ਏ ।”
'ਤਿਲੀਅਰ ਉਡਦੇ ਉਡਦੇ ਡਿਗ ਪੈਂਦੇ ਹਨ ਮਹਿਕਦਾ ਚਿਹਰਾ ਵੇਖ ਕੇ ।
'ਬੁਲਬੁਲ ਲੁਕ ਕੇ ਬੋਲ ਸੁਣਦੀ ਏ ਕਬੂਤਰੀ ਦੇ ।'
"ਨਰਗਸ ਨੇ ਅੱਖ ਮੀਟ ਲਈ ਏ, ਗੋਰੀ ਦੀਆਂ ਕਜਲੇ ਨਾਲ ਗਲੇਫੀਆ ਅੱਖੀਆਂ ਵੇਖ ਕੇ ।"
"ਫੁੱਲ ਦਾ ਭੁਲੇਖਾ ਖਾ ਜਾਂਦਾ ਏ ਭੋਰਾ ਗੋਰੀ ਨੂੰ ਬਾਗ ਵਿਚ ਘੁੰਮਦਿਆਂ ਵੇਖ ।"
“ਮੱਕੀ ਦੇ ਦੋ ਟਾਂਡਿਆਂ ਨਾਲ ਉਸ ਦੀਆਂ ਸਹੇਲੀਆਂ ਉਹਦਾ ਕੱਦ ਮਾਪਦੀਆਂ ਨੇ ।"
"ਨਾ ਸੂਰਮਾਂ ਅੱਖਾਂ ਝਲਦੀਆਂ ਹਨ ਤੇ ਨਾ ਰੂਪ ਸ਼ੀਸ਼ਾ ।"
ਜਿੰਨੇ ਮੂੰਹ ਓਨੀਆਂ ਗੱਲਾਂ, ਕਿਸੇ ਨੇ ਹੀਰ ਸਲੇਟੀ ਆਖਿਆ, ਕੋਈ ਸੋਹਣੀ ਤੇ ਕਿਸੇ ਨੇ ਸਾਹਿਬਾਂ ਆਖ ਕੇ ਦਿਲ ਦੀ ਪਿਆਸ ਬੁਝਾ ਲਈ । ਅੱਖਾਂ ਤੇ ਸੇਕ ਈ ਲੈਂਦੇ ਹਾਕਾਂ ਮਾਰਨ ਵਾਲੇ ਜਵਾਨ ਮੁੰਡੇ ।
ਅਨੰਦਪੁਰ ਜਵਾਨ ਗੱਭਰੂਆਂ ਤੇ ਹੀਰਾਂ ਦਾ ਮਰਕਜ਼ ਸੀ । ਨਵੇਂ ਲਹੂ ਦੀ ਲੋੜ ਸੀ ਅਨੰਦਪੁਰ ਨੂੰ 1 ਅਨੂਪ ਕੌਰ ਨੂੰ ਸਾਰੇ ਚਾਹੁੰਦੇ ਸਨ ਪਰ ਅਨੂਪ ਕੌਰ ਕਿਸੇ ਨੂੰ ਜੁੱਤੀ ਤੇ ਨਹੀਂ ਸੀ ਗਿਣਦੀ । ਮਾਣ ਸੀ ਉਹਨੂੰ ਰੂਪ ਤੇ ਜਵਾਨੀ ਦਾ । ਕਈ ਸਾਕ ਆਏ ਮੋੜ ਦਿਤੇ ਗਏ । ਡੋਲੀਆਂ ਆਈਆਂ, ਪਾਲਕੀਆਂ ਆਈਆਂ ਪਰਤਾ ਦਿੱਤੀਆਂ ਗਈਆਂ। ਜਾਗੀਰਾਂ ਦੇ ਪਟੇ ਲਿਖੋ ਆਏ ਫਾੜ ਕੇ ਹੱਥ ਫੜਾ ਦਿੱਤੇ ਨੀਲੀ ਹਵੇਲੀ ਵਾਲਿਆਂ। ਆਪਣਾ ਮੂੰਹ ਲੈ ਕੇ ਮੁੜ ਗਏ ਮੰਦਰਾਂ ਦੀ ਬਾਰੀ ਵਿਚ ਬਹਿਣ ਵਾਲੇ । ਝਰੱਖਿਆ ਵਿਚ ਕਿਸੇ ਨੂੰ ਝਾਤ ਮਾਰਨ ਦੀ ਮਜਾਲ ਨਹੀਂ ਸੀ ।
ਆਪਣੇ ਰੂਪ ਵਿਚ ਮੱਤੀ ਜਵਾਨੀ ਵਿਚ ਬੇਸੁਧ ਮਾਣ ਤਾਏ ਚਾਚੇ । ਉਠਦੀ ਜਵਾਨੀ ਦੇ ਖ਼ੁਮਾਰ ਵਿਚ ਪਾਸੇ ਮਾਰਦੀ ਹਵੇਲੀਆਂ ਦਾ। ਬੁਰਜਾਂ ਵਰਗੇ ਪੋਲਦੀ ਮੋਰਨੀ ਆਪਣਾ ਪ੍ਰਛਾਵਾਂ ਵੀ ਨਹੀਂ ਸੀ ਲੰਘਣ ਦਿੰਦੀ ਕਿਸੇ ਰਾਣੀ ਖ਼ਾਂ ਦੇ ਸਾਲੇ ਨੂੰ । ਸਰਸਾ ਦੇ ਹੁਸਨ ਦੀ ਦੇਵੀ ਪਵਿਤਰ