

ਸੀ ਗੰਗਾ-ਜਲ ਵਾਂਗੂੰ। ਕੰਡ ਪਿਛੇ ਤਾਂ ਲੋਕ ਰਾਜਿਆਂ ਮਹਾਰਾਜਿਆਂ ਦੀਆਂ ਗੱਲਾਂ ਕਰਦੇ ਹਨ।
ਪਾਲਕੀਆਂ ਦਾ ਉਨ੍ਹੀਂ ਦਿਨੀਂ ਬੜਾ ਰਿਵਾਜ ਸੀ। ਪਾਲਕੀ ਮੁੜ ਜਾਏ ਕਿਸੇ ਕਾਜ਼ੀ ਜਾਂ ਸੂਬੇ ਲਈ ਡੁੱਬ ਕੇ ਮਰਨ ਦੇ ਬਰਾਬਰ ਸੀ । ਖਾਲੀ ਡੋਲੀ ਮੁੜ ਆਏ ਕਿਸੇ ਰਾਜੇ ਦੀ ਤਾਂ ਉਹ ਪਰ੍ਹੇ ਵਿਚ ਮੂੰਹ ਨਹੀਂ ਸੀ ਦਿਖਾ ਸਕਦਾ । ਰਿਵਾਜ ਦੀ ਗੱਲ ਏ, ਸੋਹਣੀ ਧੀ ਮਾਪਿਆਂ ਦੇ ਘਰ ਜੰਮ ਪੈਂਦੀ ਤਾਂ ਮਾਪੇ ਜਿਉਂਦਿਆਂ ਈ ਮਰ ਜਾਂਦੇ । ਏਸੇ ਲਈ ਤਾਂ ਜੰਮਦੀਆਂ ਧੀਆ ਦਾ ਗਲ ਘੁਟ ਦੇਂਦੇ ਸਨ । ਸਿਰਫ ਗੁਰਾਂ ਨੇ ਏਸ ਰਸਮ ਨੂੰ ਤੋੜਿਆ ਤੇ ਸਹੁੰ ਦਿਤੀ । ਔਰਤ ਨੂੰ ਬਰਾਬਰੀ ਦਾ ਹੱਕ ਦਿਤਾ । ਧੀਆਂ ਦਾ ਵਰ ਲੱਭਣਾ ਉਦੋਂ ਵੀ ਮੁਸ਼ਕਲ ਸੀ । ਹਾਣ ਪਰਵਾਣ ਤੇ ਭਾਗਾਂ ਵਾਲੀ ਨੂੰ ਮਿਲਦਾ । ਬੇ ਜ਼ਬਾਨ ਧੀਆਂ। ਜਿਦ੍ਹੇ ਲੜ ਲਾਉਂਦੇ ਮਾਪੇ, ਉਹਦੇ ਨਾਲ ਹੀ ਤੁਰ ਜਾਂਦੀਆਂ । ਗਊ ਤੇ ਧੀ ਦਾ ਕੀ ਏ । ਜਿੱਦਾਂ ਆਖਿਆ ਹਾਂ ਕਰ ਦਿੱਤੀ । ਕੁਦਰਤ ਨੇ ਧੀਆਂ ਦੀ ਜ਼ਬਾਨ ਬੰਦ ਕੇ ਰੱਖੀ ਹੋਈ ਏ । ਤਾਲਾ ਵਜਾ ਹੋਇਆ ਸੀ । ਇਖ਼ਲਾਕ ਦਾ, ਧੀ ਦੀ ਜ਼ਬਾਨ ਨੂੰ ।
ਭਾਵੇਂ ਅਨੂਪ ਕੌਰ ਦੇ ਹੁਸਨ ਦੇ ਚਰਚੇ ਪੰਜਾਬ ਦੀਆਂ ਕੁਟਾਂ 'ਚ ਖਿਲਰ ਚੁਕੇ ਸਨ ਪਰ ਦਿੱਲੀ ਵੀ ਕੋਰੀ ਨਾ ਰਹੀ ਇਸ ਖੁਸ਼ਬੋ ਤੋਂ । ਉਹਦੀਆਂ ਖੁਸ਼ਬੋਆਂ ਬ੍ਰਹਾਨ ਪੁਰ ਤੇ ਦੱਖਣ ਦੇ ਵਿਜਈ ਸ਼ਹਿਜ਼ਾਦਿਆਂ ਦੇ ਹਰਮਾਂ ਤੱਕ ਪ੍ਰਜੀਆਂ। ਕਨਸੋਆਂ ਸੇਜਾਂ ਬਦਲਦੀਆਂ ਗਈਆਂ । ਹਰਮ ਸਜਾਏ ਗਏ । ਫੁੱਲਾਂ ਨੂੰ ਮੁਸਕਰਾਉਣ ਦਾ ਵਕਤ ਦਿੱਤਾ ਗਿਆ। ਅੱਤਾਰ ਨਵੇਂ ਅੱਤਰਾਂ ਨੂੰ ਨਵੀਂ ਪੁਠ ਦੇ ਕੇ ਪਹਿਲੇ ਤੋੜ ਵਿਚ ਖਿਚਦੇ । ਈਰਾਨ ਦੇ ਵਪਾਰੀਆਂ ਨੂੰ ਤੇ ਮੌਜ ਲਗੀ ਹੋਈ ਸੀ । ਕਾਲੀਨਾਂ ਦੇ ਨਵੇਂ ਨਵੇਂ ਡੀਜ਼ਾਈਨ ਲਿਆਂਦੇ । ਸ਼ਮ੍ਹਾਦਾਨਾਂ ਵਿਚ ਖੁਸ਼ਬੂਦਾਰ ਬੱਤੀਆਂ ਲਾ ਕੇ ਵੇਖੀਆਂ ਗਈਆਂ । ਸੁਪਨੇ ਵੇਖ ਰਹੇ ਸਨ ਵਲੀ ਅਹਿਦ ਰਿਆਸਤਾਂ ਦੇ ਵਾਧੂ ਲਫਾਫੇ ਬਾਜ਼ੀ ਤੇ ਸ਼ੇਖ-ਚਿਲੀ ਦੀ ਕਬਰ ਤੇ ਹਰ ਕੋਈ ਲੱਤ ਮਾਰ ਰਿਹਾ ਸੀ ।
ਅਨੂਪ ਕੌਰ ਨੇ ਕਿਸੇ ਜਵਾਨ ਗਭਰੂ ਨੂੰ ਆਪਣੇ ਮਨ ਦੀ ਤਾਕੀ ਵਿਚੋਂ ਝਾਕਣ ਵੀ ਨਾ ਦਿਤਾ । ਬੰਦ ਬੋਤਲ ਸੀ ਮਾਂ ਦੀ ਧੀ ਪਵਿਤਰ, ਸੁੱਚੀ, ਅਣਛੋਹੀ, ਅਨੰਦਪੁਰ ਦੀ ਅਲ੍ਹੜ ਮੁਟਿਆਰ ।
ਉਹਦੀਆਂ ਦਲੀਜ਼ਾਂ ਤੇ ਕਈ ਮੱਥੇ ਰਗੜਦੇ ਮੁੜ ਗਏ। ਉਹਦੇ ਮਾਪਿਆਂ ਨੇ ਫਿਲਿਆਂ ਮੱਥਿਆਂ ਵਾਲਿਆਂ ਨੂੰ ਝੂਠਿਆਂ ਸੱਚਿਆਂ ਵੀ ਨਾ ਪੁਛਿਆ। ਸਾਰੀ ਹਵੇਲੀ ਦੀ ਇਕੋ ਲਾਡਲੀ ਸੀ। ਉਨ੍ਹਾਂ ਹਵੇਲੀਆਂ ਦੀ ਉਹ ਕਲੀ ਮਾਲਕ ਸੀ । ਅਨੰਦਪੁਰ ਨਾਲ ਉਹਨੂੰ ਬੜਾ ਪਿਆਰ ਸੀ, ਉਹ ਵਿਆਹੀ ਵੀ ਜਾਂਦੀ ਤੇ ਅਨੰਦਪੁਰ ਨੂੰ ਛਡ ਕੇ ਕਦੀ ਨਾ ਡੋਲੀ ਵਿਚ ਬੈਠਦੀ।
ਗੁੱਡੀਆਂ ਪਟੋਲਿਆਂ ਨਾਲ ਖੇਡਦੀ ਨੇ ਇਕ ਦਿਨ ਨੀਲੇ ਘੋੜੇ ਵਾਲੇ ਨੂੰ ਵੇਖਿਆ ਸੀ ਤੇ ਉਦੋਂ ਈ ਉਹਦੀ ਜ਼ਬਾਨ ਤੇ ਮੋਹਰ ਲਗ ਗਈ ਸੀ। ਕਿਸੇ ਸਹੇਲੀ ਨੇ ਉਹਦੇ ਦਿਲ ਦੀ ਬੰਚ ਸੰਦੂਕੜੀ