Back ArrowLogo
Info
Profile

ਨੂੰ ਕੁੰਜੀ ਲਾ ਕੇ ਨਹੀਂ ਸੀ ਖੋਲਿਆ । ਰਾਂਗਲੇ ਚਰਖੇ ਨੇ ਵੀ ਦਿਲ ਦੀ ਗੱਲ ਉਜਾਗਰ ਨਹੀਂ ਸੀ ਹੋਣ ਦਿਤੀ । ਢੋਲਕੀ ਵਿਚਾਰੀ ਨੇ ਕੀ ਖੋਲ੍ਹਟੀ ਸੀ ਮਨ ਦੀ ਘੁੰਡੀ ।

ਮਮਟੀ ਤੇ ਚੜ੍ਹ ਅਨੰਦਪੁਰ ਨੂੰ ਵੇਖਦੀ ਤੇ ਉਹਦਾ ਦਿਲ ਨਬਿਆ ਜਾਂਦਾ। ਅੰਗ ਮਚ ਉਠਦੇ । ਸਵੇਰੇ ਉਹ ਆਪਣਾ ਦਿਲ ਠਾਰ ਲੈਂਦੀ ਨੀਲੀ ਜਿਹੀ ਦਸਤਾਰ ਦੀ ਭਾਅ ਵੇਖ ਕੇ ।

ਸਾਰਾ ਦਿਨ ਉਸੇ ਖ਼ੁਮਾਰ ਵਿਚ ਬੁਲ੍ਹੀਆ ਤੇ ਸੱਕ ਮਲਦੀ ਦਾ ਲੰਘ ਜਾਂਦਾ । ਨੀਲੀ ਦਸਤਾਰ ਦੀ ਭਾਅ ਸੀ ਜਾਂ ਅਨੂਪ ਕੌਰ ।

ਨੀਲੀ ਹਵੇਲੀ ਦੇ ਬੁਰਜ ਅਸਮਾਨ ਨੂੰ ਛੂਹ ਰਹੇ ਸਨ ਤੇ ਨੀਲੀ ਹਵੇਲੀ ਖਾਮੋਸ਼ ਖਲੋਤੀ ਹੋਈ ਸੀ।

51 / 121
Previous
Next