

੯
ਘੁੰਡ ਲਾਹੇ ਕਾਲੀਆਂ ਨੇ
ਦਿਨ ਬੀਤੇ । ਰੁੱਤਾਂ ਬਦਲੀਆਂ । ਕੂੰਜਾਂ ਆਈਆਂ, ਆਂਡੇ ਦਿੱਤੇ, ਤੇ ਉਡ ਗਈਆਂ। ਫੁੱਲ ਲਗੇ ਤੇ ਝੜ ਗਏ ।
ਪਤਝੜ ਦਾ ਰੰਗ ਬਹਾਰ ਨੂੰ ਪਸੰਦ ਆ ਗਿਆ ਤੇ ਉਹਦਾ ਮਨ ਮੋਹਿਆ ਗਿਆ । ਬਹਾਰ ਨੇ ਮੁਕਲਾਵੇ ਆਈ ਪਤਝੜ ਤੇ ਕਪੜੇ ਰੀਬ ਨਾਲ ਵੀ ਪਾ ਕੇ ਵੇਖ ਲਏ । ਉਦਾਸੀਆਂ ਛਾ ਗਈਆਂ । ਪੱਤ ਕਿਰੋ ਤੇ ਰੁੰਡ ਮੁੰਡ ਹੋ ਗਿਆ ਟਹਿ ਟਹਿ ਕਰਦਾ ਬਾਗ਼।
ਦਿਨ ਫਿਰ ਫਿਰੋ। ਹਵਾਵਾਂ ਨੇ ਰੁੱਖ ਫਿਰ ਬਦਲਿਆ। ਅੰਗੂਰੀ ਆਈ, ਬੁਰ ਪਿਆ, ਝੰਡੀਆਂ ਲਗੀਆਂ । ਜਵਾਨੀ ਆਉਣ ਤੋਂ ਪਹਿਲਾਂ ਈ ਤਿੜਕ ਪਈ ਡੰਡੀ । ਭਰ ਜੰਬਨ ਵਿਚ ਆਈਆਂ ਨੂੰ ਫੁੱਲ ਲਗੇ, ਮੁਸਕਰਾਏ । ਅੰਥਾਂ ਵਿਚੋਂ ਬੂਰ ਦੀ ਖੁਸ਼ਬੂ ਨਿਖਰੀ । ਅੰਬੀਆਂ ਤੇ ਕੋਇਲ ਬੋਲ ਪਈ।
ਮੱਧਰਾਂ ਅੱਲੀਆਂ ਤੇ ਚਾਅ ਕੁਆਰੇ ਸਨ ਉਸ ਨੰਢੀ ਦੇ । ਉਹਦੇ ਦਿਲ ਵਿਚ ਵਲਵਲੇ ਕਾਲੀਆਂ ਬਦਲੀਆਂ ਵਾਂਗ ਉਮਡ ਉਮਡ ਕੇ ਆਏ ਤੇ ਉਹਨਾਂ ਛਾਉਣੀਆਂ ਪਾ ਲਈਆਂ। ਨਿਸ਼ਚਾ ਪੁਖ਼ਤਾ ਹੋ ਚੁੱਕਾ ਸੀ । ਕਿਸੇ ਦੀ ਬਹਾਦਰੀ ਦੇ ਚਿੰਨ੍ਹ ਉਹਦੀਆਂ ਅੱਖਾ ਤੋਂ ਓਹਲੇ ਨਾ ਹੋਏ ਤੇ ਓਹਲੇ ਕਰ ਨਾ ਸਕੀ ਉਹ ।
ਉਹਦੇ ਦਿਲ ਦੀ ਆਰਸੀ ਵਿਚ ਨਾ ਪਏ ਕਿਸੇ ਦੁਸਰੇ ਦੀ ਖੂਬਸੂਰਤੀ ਦੇ ਜਲਵੇ ਤੇ ਨਾ ਜਵਾਨੀ ਦੇ ਜਲਾਲ ਨੇ ਉਹਦਾ ਮਨ ਮੋਹਿਆ ਤੇ ਨਾ ਹੀ ਕਿਸੇ ਹੋਰ ਦੇ ਪਿਆਰ ਨੇ ਉਹਦੋ ਕੋਮਲ ਜਿਹੇ ਦਿਲ ਤੇ ਝਰੀਟ ਈ ਪਾਈ । ਉਹਦੇ ਦਿਲ ਦਾ ਸ਼ੀਸ਼ਾ ਬਲੌਰ ਵਾਂਗੂੰ ਡਲ੍ਹਕਾ ਮਾਰਦਾ ਰਿਹਾ । ਉਹ ਨਹੀਂ ਸੀ ਚਾਹੁੰਦੀ ਕਿ ਉਹਦੇ ਦਿਲ ਦੇ ਸ਼ੀਸ਼ੇ ਤੇ ਕਿਤੇ ਦਾਗ ਲਗ ਜਾਏ ਜਾਂ ਕਿਤੇ ਤਰੋੜ ਆ ਜਾਏ । ਉਸ ਆਪਣੇ ਦਿਲ ਦੀ ਗਲ ਅਜੇ ਤਕ ਕਿਸੇ ਨੂੰ ਨਹੀਂ ਸੀ ਦੱਸੀ । ਕੋਈ ਸਹੇਲੀ ਅਜੇ ਤਕ ਉਹਦੀ ਰਾਜਦਾਰ ਨਹੀਂ ਸੀ ਬਣ ਸਕੀ।
ਘਰ ਵਾਲੇ ਵੀ ਕੁੜੀ ਦੀ ਨੁਹਾਰ ਵੇਖ ਰਹੇ ਸਨ । ਕੋਈ ਗੱਲ ਸਮਝ ਨਹੀਂ ਸੀ ਆ ਰਹੀ