Back ArrowLogo
Info
Profile

ਮੁਖੜਾ

ਅਨੂਪ ਕੌਰ ਹੁਣ ਪੰਜਵੀਂ ਵਾਰ ਜਨਮ ਲੈ ਰਹੀ ਏ ਚਾਰ ਵਾਰਾਂ ਕੁਠਾਲੀ ਵਿਚ ਪਈ ਤੇ ਹੁਣ ਕੁੰਦਨ ਬਣ ਕੇ ਨਿਖਰੀ ਏ, ਹਾਣੀ ਬਣ ਕੇ ਪੰਜਾਂ ਪਿਆਰਿਆਂ ਦੀ । ਜਿੰਨੀ ਵਾਰ ਵੀ ਅਨੂਪ ਕੌਰ ਦਾ ਜਨਮ ਹੋਵੇਗਾ। ਇਹਦਾ ਕੱਦ ਲੰਮਾ ਹੋਵੇਗਾ, ਰੂਪ ਨਿਖਰੇਗਾ । ਮੁਟਿਆਰ ਜਿਵੇਂ ਜਿਵੇਂ ਕੱਦ ਕੱਢਦੀ ਏ ਸੁਹਣੀ ਤੇ ਸੁਨੱਖੀ ਜਾਪਦੀ ਏ । ਇਹੋ ਹੀ ਹਾਲ ਏ ਅਨੂਪ ਕੌਰ ਦਾ ।

ਰਾਸ਼ਟਰ ਭਾਸ਼ਾ ਦੇ ਪਿੜ ਵਿਚ ਇਹ ਖੂਬ ਨੱਚੀ ਤੇ ਨੱਚੇਗੀ ਉਨ੍ਹਾਂ ਦੀ ਆਰਮਾ ਵਿਚ । ਗਿੱਠ ਜਿੰਨੀ ਚੁਨੀ ਤੇ ਵੀਹ ਗਜ਼ ਦਾ ਲਹਿੰਗਾ । ਜੇ ਨਾਜ਼ਕ ਜਿਹੀ ਕਮਰ ਹੋਵੇ ਤੇ ਮਰੋੜਾ ਖਾਵੇ ਕਮਰ ਦੀ ਹੱਡੀ ਦੇ ਟੋਟੇ ਹੋ ਜਾਵੇ । ਪਰ ਇਹ ਪੰਜਾਂ ਦਰਿਆਵਾਂ ਦੀ ਸੋਹਣੀ ਮੁਟਿਆਰ ਉਸੇ ਤਰ੍ਹਾਂ ਪਿੜ ਵਿਚ ਨੱਚੀ ਜਿਵੇਂ ਗਿਧੇ ਵਿਚ ਨਚੇ ਨਵੀਂ ਨਵੇਲੀ ਨਾਰ । ਹਿੰਦੀ ਵਾਲਿਆਂ ਖੂਬ ਚਟਕਾਰੇ ਲੈ ਲੈ ਕੇ ਪੜ੍ਹੀ, ਚਰਚਾ ਦਾ ਕੇਂਦਰ ਵੀ ਬਣੀ । ਪੰਜਾਬ ਵਿਚ ਏਸ ਪਹਿਲਾਂ ਹੀ ਭਾਵੇਂ ਧੁਮਾਂ ਪਾ ਲਈਆਂ ਸਨ ਪਰ ਹਿੰਦੀ ਸਾਹਿਤ ਵਿਚ ਵੀ ਏਸ ਆਪਣੀ ਛਾਪ ਛੱਡੀ। ਹਿੰਦੀ ਵਿਚ ਇਹਦਾ ਤੀਜਾ ਜਨਮ ਏ ।

ਗਵਾਂਢੀ ਦੇ ਮੂੰਹ ਤੇ ਲਾਲੀਆਂ ਹੋਣ ਆਪਣਾ ਮੂੰਹ ਚਪੇੜਾਂ ਮਾਰ ਮਾਰ ਕੇ ਲਾਲ ਕਿਉਂ ਨਾ ਕਰਨਾ ਪਵੇ, ਸ਼ਰੀਕਾ ਪਿਟ ਲੈਣਾਂ ਏਂ, ਭਾਵੇਂ ਆਪਣੇ ਪਰਾਂਦੇ ਦੇ ਬੋਰ ਕਿਉਂ ਨਾ ਝੜ ਜਾਣ ।

ਇਕ ਵਾਰ ਸ਼ੁਕੀਨਣ ਗੁਜ਼ਰਾਤਣ ਬਣ ਖਲੋਤੀ । ਮੁਟਿਆਰ ਪੰਜਾਬ ਦੀ ਸੀ, ਵਾਹਵਾਂ ਰੂਪ ਨਿਖਰਿਆ, ਟੁਰਦੀ ਜਾਂਦੀ ਨੂੰ ਲੋਕ ਖੜ ਕੇ ਵੇਖਦੇ, ਜਿਸ ਨਹੀਂ ਵੀ ਬੁਲਾਉਣਾ ਸੀ, ਓਸ ਵੀ ਬੁਲਾ ਕੇ ਸਾਂਝ ਪਾਈ । ਮੋਰਨੀ ਪੰਜਾਬ ਦੀ ਨੱਚੀ, ਪੈਲਾਂ ਪਾਉਂਦੀ ਨੂੰ ਸਾਰੀ ਗੁਜਰਾਤ ਨੇ ਵੇਖਿਆ । ਇਕ ਪੰਜਾਬੀ ਕੋਲੋਂ ਨਾ ਹੀ ਰਿਹਾ ਗਿਆ, ਆਖਣ ਲੱਗਾ, 'ਗੁਝੀ ਰਹੇ ਨਾ ਹੀਰ ਹਜ਼ਾਰ ਵਿਚੋਂ, ਗੁਜਰਾਤੀਆਂ ਆਖਿਆ, ਇਹ ਪੰਜਾਬ ਦਾ ਜੋਬਨ ਏ, ਤੀਜਾ ਜਨਮ ਗੁਜਰਾਤ ਵਿਚ ਹੀ ਹੋਇਆ।

ਮਰਹੱਟੀ ਵਾਲਿਆਂ ਨੇ ਵੀ ਇਹਨੂੰ ਦੂਜੀ ਵਾਰ ਜਵਾਨੀ ਚੜ੍ਹਦਿਆਂ ਵੇਖਿਆ ਏ ।

ਇਕ ਵਾਰ ਮੋਮ ਬਣ ਬੈਠੀ ਅੰਗਰੇਜ਼ਾਂ ਦੀ, ਉਹਨਾਂ ਖੁਸ਼ਬੂ ਸੰਘੀ, ਅੰਗਰੇਜ਼ੀ ਦੇ ਸ਼ੋਕੀਨ ਗਭਰੂਆਂ ਵੀ ਉਹਦਾ ਅਨੰਦ ਮਾਣਿਆ । ਪਹਿਲੇ ਜੋਬਨ ਵਿਚ ਹੀ ਭਰ ਅਠਖੇਲੀਆਂ ਕਰਦੀ ਰਹੀ ਪਰ ਦੂਜੀ ਵਾਰ ਸ਼ਗਨ ਵੀ ਨਾ ਪਾਇਆ। ਇਹ ਗੱਲ ਮੈਂ ਆਪਣੇ ਨਾਵਲ ਅਨੂਪ ਕੌਰ ਦੀ ਕਰ ਰਿਹਾ ਹਾਂ ।

4 / 121
Previous
Next